ਮਲੇਸ਼ੀਆ ਜਾ ਰਿਹਾ ਏਅਰ ਏਸ਼ੀਆ ਦਾ ਜਹਾਜ਼ ਪਰਤਿਆ ਆਸਟਰੇਲੀਆ, ਵਾਲ-ਵਾਲ ਬਚੇ ਯਾਤਰੀ

07/04/2017 11:38:17 AM

ਸਿਡਨੀ— ਮਲੇਸ਼ੀਆ ਜਾ ਰਹੇ, ਏਅਰ ਏਸ਼ੀਆ ਦੇ ਇਕ ਜਹਾਜ਼ ਨੂੰ ਉਡਾਣ ਭਰਨ ਦੇ ਕੁਝ ਦੇਰ ਬਾਅਦ ਹੀ ਆਸਟਰੇਲੀਆ ਵਾਪਸ ਪਰਤਣਾ ਪਿਆ। ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਪੰਛੀ ਦੇ ਟਕਰਾਉਣ ਦੀ ਵਜ੍ਹਾ ਤੋਂ ਜਹਾਜ਼ ਨੂੰ ਵਾਪਸ ਪਰਤਣਾ ਪਿਆ। ਪਿਛਲੇ ਦੋ ਹਫਤਿਆਂ 'ਚ ਆਸਟਰੇਲੀਆ 'ਚ ਇਸ ਏਅਰ ਲਾਈਨ ਨਾਲ ਦੂਜੀ ਵਾਰ ਅਜਿਹੀ ਘਟਨਾ ਵਾਪਰੀ ਹੈ।
ਯਾਤਰੀਆਂ ਨੇ ਦੱਸਿਆ ਕਿ ਏਅਰ ਏਸ਼ੀਆ ਜਹਾਜ਼ ਡੀ7 207 ਆਸਟਰੇਲੀਆ ਦੇ ਗੋਲਡ ਤੱਟ ਤੋਂ ਕੁਆਲਾਲੰਪੁਰ ਜਾਣ ਲਈ ਦੇਰ ਰਾਤ ਉਡਾਣ ਭਰਨ ਤੋਂ ਬਾਅਦ ਹਿੱਲਿਆ ਅਤੇ ਜਹਾਜ਼ ਦੇ ਸੱਜੇ ਇੰਜਣ 'ਚੋਂ ਆਵਾਜ਼ ਵੀ ਆ ਰਹੀ ਸੀ। ਮਲੇਸ਼ੀਆ ਜਹਾਜ਼ ਕੰਪਨੀ ਨੇ ਦੱਸਿਆ ਕਿ ਜਹਾਜ਼ 'ਚ 345 ਯਾਤਰੀ ਅਤੇ ਚਾਲਕ ਦਲ ਦੇ 14 ਲੋਕ ਸਵਾਰ ਸਨ। ਜਹਾਜ਼ ਵਿਚ ਹੋ ਰਹੀ ਪਰੇਸ਼ਾਨੀ ਨੂੰ ਦੇਖਦੇ ਹੋਏ ਇਸ ਨੂੰ ਬ੍ਰਿਸਬੇਨ ਹਵਾਈ ਅੱਡੇ 'ਤੇ ਸੁਰੱਖਿਅਤ ਉਤਾਰ ਲਿਆ ਗਿਆ। ਜਹਾਜ਼ ਕੰਪਨੀ ਨੇ ਆਪਣੇ ਬਿਆਨ ਵਿਚ ਕਿਹਾ, ''ਰਨ-ਵੇਅ 'ਤੇ ਦੋ ਪੰਛੀਆਂ ਦੇ ਅਵਸ਼ੇਸ਼ ਮਿਲੇ ਹਨ, ਅਜਿਹਾ ਲੱਗਦਾ ਹੈ ਕਿ ਇੰਜਣ ਦੇ ਸੱਜੇ ਹਿੱਸੇ ਨਾਲ ਪੰਛੀ ਟਕਰਾ ਗਏ ਸਨ। 
ਦੱਸਣ ਯੋਗ ਹੈ ਕਿ ਇਸ ਤੋਂ ਪਹਿਲਾਂ 2014 'ਚ ਏਅਰ ਏਸ਼ੀਆ ਦਾ ਜਹਾਜ਼ ਖਰਾਬ ਮੌਸਮ ਦੀ ਵਜ੍ਹਾ ਤੋਂ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ, ਜਿਸ 'ਚ ਸਵਾਰ ਕੁੱਲ 162 ਲੋਕਾਂ ਦੀ ਮੌਤ ਹੋ ਗਈ ਸੀ, ਜਿਸ 'ਚ ਸਵਾਰ ਕੁੱਲ 162 ਲੋਕਾਂ ਦੀ ਮੌਤ ਹੋ ਗਈ ਸੀ। ਇਸ ਘਟਨਾ ਦੇ ਬਾਅਦ ਇਕ ਹੀ ਸਾਲ 'ਚ ਮਲੇਸ਼ੀਆ ਏਅਰ ਲਾਈਨ 'ਚ ਦੋ ਹਾਦਸੇ ਹੋਏ, ਜਿਨ੍ਹਾਂ 'ਚ  ਕਈ ਲੋਕਾਂ ਦੀ ਜਾਨ ਗਈ। ਇਸ ਤੋਂ ਬਾਅਦ ਦੇਸ਼ 'ਚ ਜਹਾਜ਼ਾਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਚੁੱਕੇ ਗਏ।


Related News