ਸੈਕਸ ਸ਼ੋਸ਼ਣ ਵਿਰੁੱਧ ਆਵਾਜ਼ ਉਠਾ ਰਹੀਆਂ ਹਨ ਏਅਰ ਹੋਸਟੈੱਸ
Sunday, Dec 09, 2018 - 04:42 PM (IST)

ਹਾਂਗਕਾਂਗ— ਹਾਂਗਕਾਂਗ ਦੇ ਹਵਾਈ ਜਹਾਜ਼ਾਂ ਦੀਆਂ ਏਅਰ ਹੋਸਟੈੱਸ ਆਪਣੇ ਨਾਲ ਹਵਾਈ ਜਹਾਜ਼ਾਂ ਵਿਚ ਹੋਣ ਵਾਲੇ ਸੈਕਸ ਸ਼ੋਸ਼ਣ ਦੀਆਂ ਸ਼ਿਕਾਇਤਾਂ ਨੂੰ ਲੈ ਕੇ 'ਮੀ ਟੂ' ਅਧੀਨ ਜ਼ੋਰ-ਸ਼ੋਰ ਨਾਲ ਸਾਹਮਣੇ ਆ ਰਹੀਆਂ ਹਨ।
ਇਕ ਏਅਰ ਹੋਸਟੈੱਸ ਨੇ ਦੱਸਿਆ ਕਿ ਉਨ੍ਹਾਂ ਦਾ ਨਾ ਸਿਰਫ ਮੁਸਾਫਰ ਸੈਕਸ ਸ਼ੋਸ਼ਣ ਕਰਦੇ ਹਨ ਸਗੋਂ ਅਮਲੇ ਦੇ ਮਰਦ ਮੈਂਬਰਾਂ ਹੱਥੋਂ ਵੀ ਉਨ੍ਹਾਂ ਨੂੰ ਪ੍ਰੇਸ਼ਾਨ ਹੋਣਾ ਪੈਂਦਾ ਹੈ। ਕੁਝ ਏਅਰਲਾਈਨਜ਼ ਨੇ ਇਸ ਸਬੰਧੀ ਵੱਖ-ਵੱਖ ਕਦਮ ਚੁੱਕੇ ਹਨ ਪਰ ਹਾਂਗਕਾਂਗ ਦੇ ਸਬੰਧਤ ਅਧਿਕਾਰੀ ਇਸ ਮਾਮਲੇ ਵਿਚ ਅਜੇ ਪਿੱਛੇ ਹਨ। ਉਕਤ ਏਅਰ ਹੋਸਟੈੱਸ ਨੇ ਦੱਸਿਆ ਕਿ ਜਦੋਂ ਉਹ ਭਰਤੀ ਹੋਈ ਤਾਂ ਉਸ ਨੂੰ ਇਕ ਪਾਇਲਟ ਨੇ ਛੂਹਿਆ ਸੀ।