ਏਡਸ ਨਾਲ ਹੋਣ ਵਾਲੀਆਂ ਮੌਤਾਂ ''ਚ ਆਈ ਵੱਡੀ ਗਿਰਾਵਟ: ਯੂ.ਐੱਨ.

Tuesday, Jul 16, 2019 - 04:51 PM (IST)

ਏਡਸ ਨਾਲ ਹੋਣ ਵਾਲੀਆਂ ਮੌਤਾਂ ''ਚ ਆਈ ਵੱਡੀ ਗਿਰਾਵਟ: ਯੂ.ਐੱਨ.

ਪੈਰਿਸ— ਸੰਯੁਕਤ ਰਾਸ਼ਟਰ ਨੇ ਮੰਗਲਵਾਰ ਨੂੰ ਕਿਹਾ ਕਿ ਐੱਚ.ਆਈ.ਵੀ. ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਘੱਟ ਕੇ ਪਿਛਲੇ ਸਾਲ 7.70 ਲੱਖ ਹੋ ਗਈ ਹੈ, ਜੋ ਕਿ 2010 ਦੇ ਮੁਕਾਬਰੇ ਤਕਰੀਬਨ 33 ਫੀਸਦੀ ਘੱਟ ਹੈ। ਹਾਲਾਂਕਿ ਸੰਯੁਕਤ ਰਾਸ਼ਟਰ ਨੇ ਚਿਤਾਵਨੀ ਦਿੱਤੀ ਹੈ ਕਿ ਇਸ ਬੀਮਾਰੀ ਦੀ ਸਮਾਪਤੀ ਨਾਲ ਗਲੋਬਲ ਕੋਸ਼ਿਸ਼ਾਂ 'ਚ ਅੜਿਕਾ ਪੈ ਰਿਹਾ ਹੈ ਕਿਉਂਕਿ ਵਿੱਤਪੋਸ਼ਣ ਬੰਦ ਹੋ ਰਿਹਾ ਹੈ। ਯੂ.ਐੱਨ.ਐੱਸ.ਡੀ. ਨੇ ਆਪਣੀ ਸਾਲਾਨਾ ਰਿਪੋਰਟ 'ਚ ਕਿਹਾ ਕਿ ਇਕ ਅਨੁਮਾਨ ਮੁਤਾਬਕ ਤਕਰੀਬਨ 3.79 ਕਰੋੜ ਲੋਕ ਐੱਚ.ਆਈ.ਵੀ. ਨਾਲ ਇਨਫੈਕਟਡ ਹਨ। ਇਨ੍ਹਾਂ 'ਚੋਂ 2.33 ਕਰੋੜ ਲੋਕਾਂ ਦੀ 'ਐਂਟੀ ਰੇਟ੍ਰੋਵਾਈਰਲ' ਥੇਰੇਪੀ ਤੱਕ ਪਹੁੰਚ ਹੈ।


author

Baljit Singh

Content Editor

Related News