ਮੈਚ 'ਚ ਜਿੱਤ ਮਗਰੋਂ ਪਾਕਿਸਤਾਨੀ ਲੋਕਾਂ ਨੇ ਕੀਤੀ ਹਵਾਈ ਫਾਇਰਿੰਗ, 12 ਲੋਕਾਂ ਨੂੰ ਲੱਗੀ ਗੋਲੀ
Monday, Oct 25, 2021 - 03:40 PM (IST)
ਕਰਾਚੀ (ਬਿਊਰੋ) ਟੀ-20 ਵਰਲਡ ਕੱਪ ਵਿਚ ਭਾਰਤ ਖ਼ਿਲਾਫ਼ ਮਿਲੀ ਇਤਿਹਾਸਿਕ ਜਿੱਤ ਦੇ ਜਸ਼ਨ ਵਿਚ ਪਾਕਿਸਤਾਨੀ ਲੋਕਾਂ ਨੇ ਜ਼ੋਰਦਾਰ ਜਸ਼ਨ ਮਨਾਇਆ।ਐਤਵਾਰ ਰਾਤ ਨੂੰ ਇਸਲਾਮਾਬਾਦ, ਕਰਾਚੀ, ਰਾਵਲਪਿੰਡੀ ਅਤੇ ਕਵੇਟਾ ਜਿਹੇ ਵੱਡੇ ਸ਼ਹਿਰਾਂ ਵਿਚ ਹਜ਼ਾਰਾ ਲੋਕ ਸੜਕਾਂ 'ਤੇ ਉੱਤਰੇ। ਇਸ ਦੌਰਾਨ ਵੱਡੀ ਗਿਣਤੀ ਵਿਚ ਲੋਕਾਂ ਨੇ ਹਵਾਈ ਫਾਇਰਿੰਗ ਕਰਕੇ ਆਪਣੀ ਖੁਸ਼ੀ ਜਤਾਈ। ਇਕੱਲੇ ਕਰਾਚੀ ਵਿਚ ਵੱਖ-ਵੱਖ ਥਾਵਾਂ 'ਤੇ ਹੋਈ ਹਵਾਈ ਫਾਇਰਿੰਗ ਵਿਚ ਘੱਟੋ-ਘੱਟ 12 ਲੋਕ ਜ਼ਖਮੀ ਹੋ ਗਏ।
ਪੜ੍ਹੋ ਇਹ ਅਹਿਮ ਖਬਰ - ਪਾਕਿ ਸਰਕਾਰ ਨੇ ਪਾਬੰਦੀਸ਼ੁਦਾ ਇਸਲਾਮੀ ਸਮੂਹ ਦੇ 350 ਮੈਂਬਰਾਂ ਨੂੰ ਕੀਤਾ ਰਿਹਾਅ
ਪੁਲਸ ਕਰਮੀ ਸਮੇਤ 12 ਲੋਕ ਜ਼ਖਮੀ
ਕਰਾਚੀ ਪੁਲਸ ਨੇ ਦੱਸਿਆ ਕਿ ਐਤਵਾਰ ਰਾਤ ਨੂੰ ਜਿੱਤ ਦਾ ਜਸ਼ਨ ਮਨਾਉਣ ਦੌਰਾਨ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਫਾਇਰਿੰਗ ਕੀਤੀ ਗਈ। ਇਸ ਦੌਰਾਨ ਅਣਪਛਾਤੇ ਲੋਕਾਂ ਵੱਲੋਂ ਕੀਤੀ ਫਾਈਰਿੰਗ ਵਿਚ ਇਕ ਸਬ-ਇੰਸਪੈਕਟਰ ਸਮੇਤ 12 ਲੋਕ ਜ਼ਖਮੀ ਹੋ ਗਏ। ਕਰਾਚੀ ਦੇ ਓਰੰਗੀ ਟਾਊਨ ਸੈਕਟਰ-4 ਅਤੇ 4ਕੇ ਚੌਰਾਂਗੀ ਵਿਚ ਵੱਖ-ਵੱਖ ਦਿਸ਼ਾਵਾਂ ਤੋਂ ਆ ਰਹੀਆਂ ਗੋਲੀਆਂ ਨਾਲ ਦੋ ਲੋਕ ਜ਼ਖਮੀ ਹੋ ਗਏ। ਪੁਲਸ ਨੇ ਕਿਹਾ ਕਿ ਗੁਲਸ਼ਨ-ਏ-ਇਕਬਾਲ ਵਿਚ ਹਵਾਈ ਫਾਇਰਿੰਗ ਵਿਚ ਸ਼ਾਮਲ ਲੋਕਾਂ ਖ਼ਿਲਾਫ਼ ਇਕ ਆਪਰੇਸ਼ਨ ਦੌਰਾਨ ਇਕ ਸਬ ਇੰਸਪੈਕਟਰ ਨੂੰ ਗੋਲੀ ਲੱਗ ਗਈ।ਇਹਨਾਂ ਦੋਹਾਂ ਘਟਨਾਵਾਂ ਦੇ ਇਲਾਵਾ ਕਰਾਚੀ ਦੇ ਸਚਲ ਗੋਠ, ਓਰੰਗੀ ਟਾਊਨ, ਨਿਊ ਕਰਾਚੀ, ਗੁਲਸ਼ਨ-ਏ-ਇਕਬਾਲ ਅਤੇ ਮਲਿਰ ਸਮੇਤ ਵੱਖ-ਵੱਖ ਇਲਾਕਿਆਂ ਵਿਚ ਹਵਾਈ ਫਾਇਰਿੰਗ ਹੋਣ ਦੀ ਸੂਚਨਾ ਮਿਲੀ ਹੈ। ਲੋਕਾਂ ਨੇ ਸੜਕਾਂ 'ਤੇ ਡਾਂਸ ਅਤੇ ਆਤਿਸ਼ਬਾਜ਼ੀ ਕੀਤੀ।
ਪੜ੍ਹੋ ਇਹ ਅਹਿਮ ਖ਼ਬਰ- ਚੀਨ ਦੀ ਨਾਪਾਕ ਸਾਜਿਸ਼, ਮਸਜਿਦਾਂ ਤੋਂ ਹਟਾ ਰਿਹਾ ਹੈ 'ਗੁੰਬਦ ਅਤੇ ਮੀਨਾਰ'