ਸੰਯੁਕਤ ਰਾਸ਼ਟਰ ''ਚ ਟੀਕਿਆਂ ਦੀ ਅਸਮਾਨਤਾ ਦਾ ਮੁੱਦਾ ਚੁੱਕਣਗੇ ਅਫਰੀਕੀ ਨੇਤਾ
Thursday, Sep 23, 2021 - 10:47 PM (IST)
ਨਿਊਯਾਰਕ-ਕੋਵਿਡ-19 ਰੋਕੂ ਟੀਕੇ ਦੀ ਵੰਡ 'ਚ ਅਸਮਾਨਤਾ ਦਾ ਮੁੱਦਾ ਵੀਰਵਾਰ ਨੂੰ ਸੰਯੁਕਤ ਰਾਸ਼ਟਰ ਦੀ ਸਾਲਾਨਾ ਬੈਠਕ 'ਚ ਜ਼ੋਰਸ਼ੋਰ ਨਾਲ ਚੁੱਕੇ ਜਾਣ ਦੀ ਪੂਰੀ ਉਮੀਦ ਹੈ ਜਦ ਕਈ ਅਫਰੀਕੀ ਦੇਸ਼ਾਂ ਦੇ ਨੇਤਾ ਆਪਣੀ ਗੱਲ ਰੱਖਣ ਲਈ ਮੰਚ 'ਤੇ ਪਹੁੰਚਣਗੇ। ਇਨ੍ਹਾਂ ਅਫਰੀਕੀ ਦੇਸ਼ਾਂ ਤੱਕ ਫਿਲਹਾਲ ਕੋਵਿਡ-19 ਰੋਕੂ ਟੀਕਿਆਂ ਦੀ ਪਹੁੰਚ ਸੀਮਿਤ ਹੈ ਜਾਂ ਹੈ ਹੀ ਨਹੀਂ। ਪਹਿਲਾਂ ਤੋਂ ਹੀ, ਨੇਤਾਵਾਂ ਦੇ ਭਾਸ਼ਣਾਂ 'ਚ ਕੋਰੋਨਾਵਾਇਰਸ ਮਹਾਮਾਰੀ ਨੂੰ ਰੋਕਣ ਦੇ ਸੰਘਰਸ਼ ਨੂੰ ਪ੍ਰਮੁੱਖਤਾ ਨਾਲ ਰੇਖਾਂਕਿਤ ਕੀਤਾ ਗਿਆ ਹੈ। ਸਾਲਾਨਾ ਭਾਸ਼ਣ ਦੇਣ ਵਾਲੇ ਦੇਸ਼ 'ਚ ਜ਼ਿੰਬਾਬਵੇ, ਯੁਗਾਂਡਾ ਅਤੇ ਦੱਖਣੀ ਅਫਰੀਕਾ ਸ਼ਾਮਲ ਹਨ।
ਇਹ ਵੀ ਪੜ੍ਹੋ : ਹੈਤੀ ਲਈ ਅਮਰੀਕਾ ਦੇ ਵਿਸ਼ੇਸ਼ ਦੂਤ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ
ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਅਮਰੀਕਾ ਫਾਈਜ਼ਰ ਦੇ ਕੋਵਿਡ-19 ਰੋਕੂ ਟੀਕਿਆਂ ਦੀ ਆਪਣੀ ਖਰੀਦ ਨੂੰ ਦੁਨੀਆ ਨਾਲ ਸਾਂਝਾ ਕਰਨ ਲਈ ਦੁਗਣਾ ਕਰ ਕੇ ਇਕ ਅਰਬ ਕਰੇਗਾ ਅਤੇ ਉਸ ਦਾ ਟੀਚਾ ਅਗਲੇ ਸਾਲ ਦੇ ਅੰਦਰ ਗਲੋਬਲ ਆਬਾਦੀ ਦੇ 70 ਫੀਸਦੀ ਦੇ ਟੀਕਾਕਰਨ ਦਾ ਹੈ। ਨਾਰਵੇ ਦੀ ਪ੍ਰਧਾਨ ਮੰਤਰੀ ਏਰਨਾ ਸੋਲਬਰਗ ਨੇ ਬੁੱਧਵਾਰ ਨੂੰ ਇਕ ਪੂਰਵ-ਰਿਕਾਰਡ ਭਾਸ਼ਣ 'ਚ ਕਿਹਾ ਕਿ ਅਫਰੀਕਾ 'ਚ 20 'ਚੋਂ ਇਕ ਵਿਅਕਤੀ ਦਾ ਪੂਰੀ ਤਰ੍ਹਾਂ ਟੀਕਾਕਰਨ ਹੋਇਆ ਹੈ ਜਦਕਿ ਯੂਰਪ 'ਚ ਦੋ 'ਚੋਂ ਇਕ ਵਿਅਕਤੀ ਦਾ ਪੂਰੀ ਤਰ੍ਹਾਂ ਟੀਕਾਕਰਨ ਹੋ ਚੁੱਕਿਆ ਹੈ।
ਇਹ ਵੀ ਪੜ੍ਹੋ : ਅਮਰੀਕਾ ਦੁਆਰਾ ਖਰੀਦੀਆਂ ਜਾਣਗੀਆਂ ਫਾਈਜ਼ਰ ਦੀਆਂ 500 ਮਿਲੀਅਨ ਖੁਰਾਕਾਂ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।