ਅਫਰੀਕਾ ''ਚ ਅਮਰੀਕੀ ਦੂਤਾਵਾਸਾਂ ਨੇ ਫਲਾਈਡ ਦੀ ਹੱਤਿਆ ਦੀ ਕੀਤੀ ਨਿੰਦਾ

05/30/2020 5:26:53 PM

ਜੋਹਾਨਸਬਰਗ (ਭਾਸ਼ਾ): ਗੈਰ ਗੋਰੇ ਜੌਰਜ ਫਲਾਈਡ ਦੀ ਹੱਤਿਆ ਦੇ ਕਾਰਨ ਅਮਰੀਕਾ ਦੇ ਮਿਨੀਪੋਲਿਸ ਵਿਚ ਹੋ ਰਹੇ ਪ੍ਰਦਰਸ਼ਨਾਂ ਅਤੇ ਇਸ ਘਟਨਾ ਨੂੰ ਲੈ ਕੇ ਅਫਰੀਕਾ ਵਿਚ ਦੁੱਖ ਅਤੇ ਨਿਰਾਸ਼ਾ ਦੇ ਵਿਚ ਮਹਾਦੀਪ ਵਿਚ ਕੁਝ ਅਮਰੀਕੀ ਦੂਤਾਵਾਸਾਂ ਨੇ ਅਸਧਾਰਨ ਕਦਮ ਚੁੱਕਦਿਆਂ ਇਸ ਘਟਨਾ ਦੀ ਨਿੰਦਾ ਕੀਤੀ ਹੈ। ਉਹਨਾਂ ਨੇ ਕਿਹਾ ਹੈ ਕਿ ਕਾਨੂੰਨ ਤੋਂ ਉੱਪਰ ਕੋਈ ਨਹੀਂ ਹੈ। ਅਫਰੀਕੀ ਸੰਘ ਕਮਿਸ਼ਨ ਦੇ ਪ੍ਰਮੁੱਖ ਮੁਸਾ ਫਾਕੀ ਮਹਾਮਤ ਨੇ ਫਲਾਈਡ ਦੀ ਹੱਤਿਆ ਦੀ ਨਿੰਦਾ ਕੀਤੀ ਸੀ ਅਤੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਕਮਿਸ਼ਨ 'ਅਮਰੀਕਾ ਦੇ ਗੈਰ ਗੋਰੋ ਨਾਗਰਿਕਾਂ ਦੇ ਵਿਰੁੱਧ ਵਿਤਕਰੇ ਭਰੂਪਰ ਵਿਵਹਾਰ'  ਨੂੰ ਅਸਵੀਕਾਰ ਕਰਦਾ ਹੈ। 

ਕਈ ਅਫਰੀਕੀ ਲੋਕਾਂ ਨੇ ਇਸ ਘਟਨਾ 'ਤੇ ਨਿਰਾਸ਼ਾ ਜ਼ਾਹਰ ਕੀਤੀ ਹੈ। ਇਸ ਵਿਚ ਕੁਝ ਅਮਰੀਕੀ ਦੂਤਾਂ ਨੇ ਵੀ ਘਟਨਾ ਦੀ ਨਿੰਦਾ ਕੀਤੀ ਹੈ। ਕਾਂਗੋ ਵਿਚ ਅਮਰੀਕਾ ਦੇ ਰਾਜਦੂਤ ਮਾਈਕ ਹੈਮਰ ਨੇ ਫਲਾਈਡ ਦੀ ਹੱਤਿਆ ਦੀ ਨਿੰਦਾ ਕਰਨ ਵਾਲੇ ਇਕ ਟਵੀਟ ਦੇ ਜਵਾਬ ਵਿਚ ਕਿਹਾ,''ਮੈਂ ਮਿਨੀਪੋਲਿਸ ਵਿਚ ਜੌਰਜ ਫਲਾਈਡ ਦੀ ਹੱਤਿਆ ਨਾਲ ਬਹੁਤ ਦੁਖੀ ਹਾਂ। ਨਿਆਂ ਵਿਭਾਗ ਤਰਜੀਹ ਦੇ ਨਾਲ ਪੂਰੀ ਅਪਰਾਧਿਕ ਜਾਂਚ ਕਰ ਰਿਹਾ ਹੈ। ਦੁਨੀਆ ਭਰ ਵਿਚ ਸੁਰੱਖਿਆ ਬਲਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ। ਕੋਈ ਵੀ ਕਾਨੂੰਨ ਤੋਂ ਉੱਪਰ ਨਹੀਂ ਹੈ।'' 

ਕੀਨੀਆ ਅਤੇ ਯੁਗਾਂਡਾ ਵਿਚ ਵੀ ਅਮਰੀਕੀ ਦੂਤਾਵਾਸਾਂ ਨੇ ਇਸੇ ਤਰ੍ਹਾਂ ਦੇ ਬਿਆਨ ਟਵੀਟ ਕੀਤੇ। ਤੰਜਾਨੀਆ ਅਤੇ ਕੀਨੀਆ ਨੇ ਜਾਂਚ 'ਤੇ ਮਿਨੀਸੋਟਾ ਵਿਚ ਨਿਆਂ ਵਿਭਾਗ ਦਾ ਸਾਂਝਾ ਬਿਆਨ ਟਵੀਟ ਕੀਤਾ। ਅਫਰੀਕੀ ਅਧਿਕਾਰੀਆਂ ਨੇ ਪਿਛਲੇ ਮਹੀਨੇ ਕੋਰੋਨਾਵਾਇਰਸ ਗਲੋਬਲ ਮਹਾਮਾਰੀ ਦੇ ਵਿਚ ਗਵਾਂਗਝੂ ਵਿਚ ਅਫਰੀਕੀ ਲੋਕਾਂ ਦੇ ਨਾਲ ਵਿਤਕਰੇ ਨੂੰ ਲੈ ਕੇ ਚੀਨ ਦੀ ਆਲੋਚਨਾ ਕੀਤੀ ਸੀ। ਉਸ ਸਮੇਂ ਬੀਜਿੰਗ ਵਿਚ ਅਮਰੀਕੀ ਦੂਤਾਵਾਸ ਨੇ ਵੀ ਇਸ ਦੀ ਆਲੋਚਨਾ ਕਰਦਿਆਂ ਅਫਰੀਕੀ ਮੂਲ ਦੇ ਲੋਕਾਂ ਦੇ ਲਈ ਸੁਰੱਖਿਆ ਐਲਰਟ ਜਾਰੀ ਕੀਤਾ ਸੀ। ਇਸ ਵਾਰ ਫਲਾਈਡ ਦੀ ਹੱਤਿਆ 'ਤੇ ਚੀਨ ਦੇ ਸਰਕਾਰੀ ਅਖਬਾਰ 'ਚਾਈਨਾ ਡੇਲੀ' ਨੇ 'ਜੌਰਜ ਫਲਾਈਡ ਦੀ ਹੱਤਿਆ ਕੀਤੀ ਗਈ' ਅਤੇ ਗੈਰ ਗੋਰੇ ਦਾ ਜੀਵਨ ਮਹੱਤਵਪੂਰਨ ਹੈ' ਹੈਸ਼ਟੈਗ ਦੇ ਨਾਲ ਮਿਲੀਪੋਲਿਸ ਦਾ ਵੀਡੀਓ ਸਾਂਝਾ ਕੀਤਾ ਹੈ। 


 


Vandana

Content Editor

Related News