ਅਫਰੀਕਾ ਦੇ ਇਸ ਦੇਸ਼ ''ਚ ਫੈਲ ਰਹੀ ਰਹੱਸਮਈ ਬੀਮਾਰੀ, 500 ਤੋਂ ਵੱਧ ਮਛੇਰੇ ਪੀੜਤ

11/22/2020 1:12:51 PM

ਇੰਟਰਨੈਸ਼ਨਲ ਡੈਸਕ (ਬਿਊਰੋ): ਕੋਰੋਨਾ ਦਾ ਕਹਿਰ ਉਂਝ ਤਾਂ ਪੂਰੀ ਦੁਨੀਆ ਵਿਚ ਜਾਰੀ ਹੈ। ਇਸ ਦੌਰਾਨ ਕੁਝ ਥਾਵਾਂ 'ਤੇ ਹੋਰ ਬੀਮਾਰੀਆਂ ਦੇ ਪੈਦਾ ਹੋਣ ਸਬੰਧੀ ਖ਼ਬਰਾਂ ਸਾਹਮਣੇ ਆਈਆਂ ਹਨ।ਇਸ ਲੜੀ ਵਿਚ ਪੱਛਮੀ ਅਫਰੀਕਾ ਦੇ ਸੇਨੇਗਲ ਦੇ ਡਕਾਰ ਵਿਚ ਸਮੁੰਦਰ ਵਿਚ ਮੱਛੀ ਫੜਨ ਗਏ 500 ਤੋਂ ਵੱਧ ਮਛੇਰਿਆਂ ਵਿਚ ਸਕਿਨ ਨਾਲ ਸਬੰਧਤ ਬੀਮਾਰੀ ਪਾਈ ਗਈ ਹੈ।

ਰਾਇਟਰਜ਼ ਦੀ ਇਕ ਰਿਪੋਰਟ ਦੇ ਮੁਤਾਬਕ, ਸਿਹਤ ਸੂਚਨਾ ਅਤੇ ਸਿੱਖਿਆ ਦੇ ਰਾਸ਼ਟਰੀ ਨਿਦੇਸ਼ਕ ਨੇ ਦੱਸਿਆ ਕਿ ਡਕਾਰ ਜਗ੍ਹਾ ਦੇ ਨੇੜਿਓਂ ਆਉਣ ਵਾਲੇ ਮਛੇਰਿਆਂ ਵਿਚ ਇਹ ਬੀਮਾਰੀ ਪਾਏ ਜਾਣ ਦੇ ਬਾਅਦ ਉਹਨਾਂ ਨੂੰ ਇਕਾਂਤਵਾਸ ਵਿਚ ਰੱਖਿਆ ਗਿਆ ਹੈ। ਫਿਲਹਾਲ ਸਾਰਿਆਂ ਦਾ ਇਲਾਜ ਜਾਰੀ ਹੈ ਅਤੇ ਬੀਮਾਰੀ ਦੀ ਜਾਂਚ ਕੀਤੀ ਜਾ ਰਹੀ ਹੈ। ਜਲਦੀ ਤੋਂ ਜਲਦੀ ਇਸ ਰਹੱਸਮਈ ਬੀਮਾਰੀ ਦੇ ਬਾਰੇ ਵਿਚ ਪਤਾ ਲਗਾਇਆ ਜਾਵੇਗਾ। 

ਪੜ੍ਹੋ ਇਹ ਅਹਿਮ ਖਬਰ-  ਪਾਕਿ 'ਚ 7 ਸਾਲਾ ਕੁੜੀ ਨੂੰ ਜ਼ਿੰਦਾ ਸਾੜਿਆ, ਹੋਈ ਮੌਤ

ਰਿਪੋਰਟ ਦੇ ਮੁਤਾਬਕ, ਸਕਿਨ ਨਾਲ ਸਬੰਧਤ ਬੀਮਾਰੀ ਨੂੰ ਲੈ ਕੇ ਪਹਿਲਾ ਮਾਮਲਾ 12 ਨਵੰਬਰ ਨੂੰ ਉਦੋਂ ਸਾਹਮਣੇ ਆਇਆ ਜਦੋਂ ਸਮੁੰਦਰ ਵਿਚ ਮੱਛੀ ਫੜਨ ਗਏ ਇਕ 20 ਸਾਲਾ ਮਛੇਰੇ ਦੇ ਸਰੀਰ ਵਿਚ ਜਲਨ ਦੇ ਨਾਲ ਖਾਰਿਸ਼ ਹੋਣ ਲੱਗੀ। ਇਹ ਮਾਮਲਾ ਉਦੋਂ ਹੋਰ ਗੰਭੀਰ ਹੋਇਆ ਜਦੋਂ ਇੰਨੀ ਵੱਡੀ ਗਿਣਤੀ ਵਿਚ ਮਛੇਰਿਆਂ ਵਿਚ ਇਹ ਬੀਮਾਰੀ ਪਾਈ ਗਈ। ਮਛੇਰਿਆਂ ਦੀ ਜਾਂਚ ਕਰਨ ਵਾਲੇ ਸਿਹਤ ਨਾਲ ਜੁੜੇ ਅਧਿਕਾਰੀਆਂ ਦੇ ਮੁਤਾਬਕ, ਕਰੀਬ 500 ਮਛੇਰਿਆਂ ਦੀ ਸਕਿਨ ਵਿਚ ਇਹ ਬੀਮਾਰੀ ਪਾਈ ਗਈ ਹੈ। ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਸਾਰਿਆਂ ਦੀ ਦੇਖਭਾਲ ਕੀਤੀ ਜਾ ਰਹੀ ਹੈ। ਇਸ ਬੀਮਾਰੀ ਦੇ ਸ਼ੁਰੂਆਤੀ ਲੱਛਣਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਵੀ ਦੇਖਿਆ ਜਾ ਰਿਹਾ ਹੈਕਿ ਇਹ ਇਹਨਾਂ ਜ਼ਰੀਏ ਹੋਰ ਅੱਗੇ ਨਾ ਫੈਲੇ।


Vandana

Content Editor

Related News