ਅਫਗਾਨਿਸਤਾਨ : ਤਾਲਿਬਾਨ ਹਮਲੇ ''ਚ 8 ਪੁਲਸ ਕਰਮਚਾਰੀਆਂ ਦੀ ਮੌਤ

Friday, Jul 20, 2018 - 02:05 PM (IST)

ਅਫਗਾਨਿਸਤਾਨ : ਤਾਲਿਬਾਨ ਹਮਲੇ ''ਚ 8 ਪੁਲਸ ਕਰਮਚਾਰੀਆਂ ਦੀ ਮੌਤ

ਕਾਬੁਲ (ਭਾਸ਼ਾ)— ਅਫਗਾਨਿਸਤਾਨ ਦੇ ਗਜ਼ਨੀ ਸੂਬੇ ਵਿਚ ਤਾਲਿਬਾਨ ਲੜਾਕਿਆਂ ਨੇ ਬੀਤੀ ਰਾਤ ਕਈ ਹਮਲੇ ਕੀਤੇ। ਇਨ੍ਹਾਂ ਹਮਲਿਆਂ ਵਿਚ ਘੱਟ ਤੋਂ ਘੱਟ 8 ਪੁਲਸ ਕਰਮਚਾਰੀਆਂ ਦੀ ਮੌਤ ਹੋ ਗਈ, ਜਦਕਿ 7 ਹੋਰ ਜ਼ਖਮੀ ਹੋ ਗਏ। ਜ਼ਿਲਾ ਗਵਰਨਰ ਸਾਈਬ ਖਾਨ ਇਲਹਾਮ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੱਲ ਦੇਰ ਰਾਤ ਕਰਾਬਾਗ ਜ਼ਿਲੇ ਵਿਚ ਅੱਤਵਾਦੀਆਂ ਨੇ ਪੁਲਸ ਸੁਰੱਖਿਆ ਚੌਕੀਆਂ ਅਤੇ ਕੰਪਲੈਕਸਾਂ 'ਤੇ ਕਈ ਹਮਲੇ ਕੀਤੇ। ਇਸ ਹਮਲੇ ਦੀ ਜ਼ਿੰਮੇਵਾਰੀ ਤਾਲਿਬਾਨ ਦੇ ਬੁਲਾਰੇ ਜਬੀਹੁਲਾ ਮੁਜਾਹਿਦ ਨੇ ਲਈ ਹੈ। ਉਸ ਨੇ ਕਿਹਾ ਕਿ ਹਮਲੇ ਵਿਚ 16 ਪੁਲਸ ਕਰਮਚਾਰੀ ਮਾਰੇ ਗਏ ਅਤੇ ਜ਼ਿਲੇ ਵਿਚ ਇਕ ਸਰਕਾਰੀ ਕੰਪਲੈਕਸ ਨੁਕਸਾਨਿਆ ਗਿਆ।


Related News