ਅਫਗਾਨਿਸਤਾਨ : ਫੈਕਟਰੀ ''ਚ ਕੰਮ ਕਰ ਰਹੇ ਮਜ਼ਦੂਰਾਂ ''ਤੇ ਫਾਇਰਿੰਗ, 7 ਦੀ ਮੌਤ

03/04/2021 10:20:26 PM

ਕਾਬੁਲ-ਅਫਗਾਨਿਸਤਾਨ ਦੇ ਪੂਰਬੀ ਖੇਤਰ 'ਚ ਬੰਧੂਕਧਾਰੀਆਂ ਨੇ ਘਟੋ-ਘੱਟ ਸੱਤ ਮਜ਼ਦੂਰਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ। ਇਹ ਘਟਨਾ ਨਾਂਗਰਹਾਰ ਸੂਬੇ ਦੀ ਹੈ। ਸੂਬੇ ਦੇ ਪੁਲਸ ਮੁਖੀ ਜਨਰਲ ਜੁਮਾ ਗੁਲ ਹੇਮਤ ਨੇ ਦੱਸਿਆ ਕਿ ਬਰਬਰ ਹਮਲੇ 'ਚ ਮਾਰੇ ਗਏ ਲੋਕ ਪਲਾਸਟਿਕ ਫੈਕਟਰੀ 'ਚ ਮਜ਼ਦੂਰੀ ਕਰਦੇ ਸਨ। ਪੁਲਸ ਨੇ ਇਸ ਮਾਮਲੇ 'ਚ ਚਾਰ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਹੈ।ਜਲਾਲਾਬਾਦ 'ਚ ਹੋਏ ਇਕ ਹੋਰ ਹਮਲੇ 'ਚ ਬੀਬੀ ਡਾਕਟਰ ਦੀ ਮੌਤ ਹੋ ਗਈ ਹੈ।

ਇਹ ਵੀ ਪੜ੍ਹੋ -ਹਾਂਗਕਾਂਗ 'ਚ ਸਰਕਾਰ ਵਿਰੋਧੀ ਪ੍ਰਦਰਸ਼ਨਾਂ 'ਚ ਸ਼ਾਮਲ 16 ਸਾਲਾਂ ਵਿਦਿਆਰਥੀ ਨੂੰ 6 ਮਹੀਨੇ ਦੀ ਜੇਲ੍ਹ

ਉਹ ਰਿਸ਼ਕੇ ਤੋਂ ਹਸਪਤਾਲ ਜਾ ਰਹੀ ਸੀ ਅਤੇ ਅੱਤਵਾਦੀਆਂ ਨੇ ਰਿਕਸ਼ੇ 'ਤੇ ਬੰਬ ਫਿੱਟ ਕੀਤਾ ਹੋਇਆ ਸੀ। ਇਹ ਡਾਕਟਰ ਸਰਕਾਰੀ ਹਸਪਤਾਲ 'ਚ ਕੰਮ ਕਰਦੀ ਸੀ। ਆਮਤੌਰ 'ਤੇ ਇਸ ਤਰ੍ਹਾਂ ਦੇ ਹਮਲੇ ਦੀ ਜ਼ਿੰਮਵਾਰੀ ਇਸਲਾਮਿਕ ਸਟੇਟ (ਆਈ.ਐੱਸ.) ਲੈਂਦਾ ਹੈ ਪਰ ਬਹੁਤ ਸਾਰੇ ਹਮਲਿਆਂ ਦੀ ਜ਼ਿੰਮੇਵਾਰੀ ਕੋਈ ਨਹੀਂ ਲੈਂਦਾ।

ਇਹ ਵੀ ਪੜ੍ਹੋ -ਈਰਾਕ 'ਚ ਏਅਰਬੇਸ ਹਮਲੇ 'ਤੇ ਅਮਰੀਕਾ ਸਖਤ, ਕਾਰਵਾਈ ਕਰਨ ਦੀ ਦਿੱਤੀ ਚਿਤਾਵਨੀ

ਸਰਕਾਰ ਦੀ ਨਜ਼ਰ 'ਚ ਹੁਣ ਇਨ੍ਹਾਂ ਸਾਰਿਆਂ ਪਿਛੇ ਆਈ.ਐੱਸ. ਹੀ ਹੈ ਪਰ ਉਲਟ ਆਈ.ਐੱਸ. ਇਨ੍ਹਾਂ ਘਟਨਾਵਾਂ ਲਈ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਾ ਹੈ। ਇਸ ਦਰਮਿਆਨ ਹੇਰਾਨ ਸੂਬੇ 'ਚ ਇਕ ਅੱਤਵਾਦੀ ਕਮਾਂਡਰ ਨੂੰ ਫੜਨ ਲਈ ਚਲਾਏ ਗਏ ਆਪਰੇਸ਼ਨ 'ਚ ਕਰੀਬ 39 ਨਾਗਰਿਕ ਅਤੇ ਸੁਰੱਖਿਆ ਦਸਤੇ ਜ਼ਖਮੀ ਹੋ ਗਏ। ਆਪਰੇਸ਼ਨ ਦੌਰਾਨ ਮੁਕਾਬਲਾ ਹੋਇਆ। ਗੋਲੀਬਾਰੀ 'ਚ ਤਿੰਨ ਬੱਚੇ ਵੀ ਜ਼ਖਮੀ ਹੋਏ ਹਨ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News