ਅਫਗਾਨਿਸਤਾਨ ''ਚ ਸੰਯੁਕਤ ਰਾਸ਼ਟਰ ਦੇ ਕਾਫਲੇ ''ਤੇ ਹਮਲਾ, 5 ਸੁਰੱਖਿਆ ਮੁਲਾਜ਼ਮਾਂ ਦੀ ਮੌਤ

Friday, Feb 12, 2021 - 02:05 AM (IST)

ਕਾਬੁਲ-ਅਫਗਾਨਿਸਤਾਨ ਦੇ ਕਾਬੁਲ 'ਚ ਵੀਰਵਾਰ ਨੂੰ ਸੰਯੁਕਤ ਰਾਸ਼ਟਰ ਸਹਾਇਤਾ ਮਿਸ਼ਨ (ਯੂ.ਐੱਨ.ਏ.ਐੱਮ.ਏ.) ਦੇ ਕਾਫਲੇ 'ਤੇ ਹੋਏ ਹਮਲੇ 'ਚ ਪੰਜ ਸੁਰੱਖਿਆ ਅਧਿਕਾਰੀਆਂ ਦੀ ਮੌਤ ਹੋ ਗਈ ਹੈ। ਯੂ.ਐੱਨ.ਏ.ਐੱਮ.ਏ. ਨੇ ਟਵੀਟ 'ਚ ਕਿਹਾ ਕਿ ਅਫਗਾਨਿਸਤਾਨ 'ਚ ਕਾਬੁਲ ਦੇ ਸੁਰੋਬੀ ਜ਼ਿਲੇ 'ਚ ਸੰਯੁਕਤ ਰਾਸ਼ਟਰ ਦੇ ਪਰਿਵਾਰ ਨੇ ਅੱਜ ਇਕ ਘਟਨਾ 'ਚ ਪੰਜ ਅਫਗਾਨ ਡਾਇਰੈਕਟੋਰੇਟ ਸੁਰੱਖਿਆ ਮੁਲਾਜ਼ਮਾਂ ਦੀ ਮੌਤ 'ਤੇ ਦੁਖ ਜ਼ਾਹਰ ਕੀਤਾ ਹੈ। ਅਜੇ ਘਟਨਾ ਦੀ ਪੂਰੀ ਜਾਣਕਾਰੀ ਪ੍ਰਾਪਤ ਨਹੀਂ ਹੋਈ ਹੈ।

ਇਹ ਵੀ ਪੜ੍ਹੋ -ਪੁਰਤਗਾਲ ਨੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੂੰ ਲਾਇਆ ਕੋਰੋਨਾ ਟੀਕਾ

ਸਿਰਫ ਇਹ ਜਾਣਕਾਰੀ ਮਿਲੀ ਹੈ ਕਿ ਹਮਲਾਵਾਰ ਨੇ ਅਫਗਾਨ ਸੁਰੱਖਿਆ ਕਾਰਾਂ 'ਚੋਂ ਇਕ ਨੂੰ ਟੱਕਰ ਮਾਰੀ ਜਦਕਿ ਇਸ ਹਮਲੇ 'ਚ ਸੰਯੁਕਤ ਰਾਸ਼ਟਰ ਦੇ ਹੋਰ ਵਾਹਨ ਪ੍ਰਭਾਵਿਤ ਨਹੀਂ ਹੋਏ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਫਗਾਨਿਸਤਾਨ ਦੇ ਉੱਤਰੀ ਹਿੱਸੇ 'ਚ ਸੁਰੱਖਿਆ ਦਸਤਿਆਂ ਦੇ ਹਵਾਈ ਹਮਲੇ 'ਚ ਤਾਲਿਬਾਨ ਦੇ 18 ਅੱਤਵਾਦੀ ਮਾਰੇ ਗਏ ਸਨ। ਰੱਖਿਆ ਮੰਤਰਾਲਾ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਮੰਤਰਾਲਾ ਨੇ ਟਵੀਟ ਕੀਤਾ ''ਸਰਪੁਲ ਸੂਬੇ ਦੇ ਸੋਜਮਾ-ਕਲਾ ਜ਼ਿਲੇ 'ਚ ਕੱਲ ਰਾਤ ਇਕ ਹਵਾਈ ਹਮਲੇ 'ਚ ਅੱਠ ਤਾਲਿਬਾਨ ਅੱਤਵਾਦੀ ਮਾਰੇ ਗਏ ਅਤੇ 11 ਹੋਰ ਜ਼ਖਮੀ ਹੋ ਗਏ। ਮੰਤਰਾਲਾ ਨੇ ਇਕ ਹੋਰ ਟਵੀਟ 'ਚ ਕਿਹਾ ਕਿ ਫਰਯਾਬ ਸੂਬੇ ਦੇ ਕਾਇਸਰ ਜ਼ਿਲੇ 'ਚ ਇਸ ਤਰ੍ਹਾਂ ਦੀ ਇਕ ਮੁਹਿੰਮ 'ਚ 10 ਤਾਲਿਬਾਨੀ ਅੱਤਵਾਦੀ ਮਾਰੇ ਗਏ ਅਤੇ ਅੱਠ ਹੋਰ ਜ਼ਖਮੀ ਹੋ ਗਏ। 

ਇਹ ਵੀ ਪੜ੍ਹੋ -ਤੁਰਕੀ : ਨਵੇਂ ਰੈਕਟਰ ਦੇ ਵਿਰੋਧ 'ਚ ਪ੍ਰਦਰਸ਼ਨ ਕਰ ਰਹੇ 9 ਲੋਕਾਂ ਨੂੰ ਲਿਆ ਗਿਆ ਹਿਰਾਸਤ 'ਚ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।

 


Karan Kumar

Content Editor

Related News