ਅਫਗਾਨਿਸਤਾਨ : ਕਾਬੁਲ 'ਚ ਧਮਾਕਾ, ਇਕ ਦੀ ਮੌਤ ਤੇ ਦੋ ਹੋਰ ਜ਼ਖਮੀ

12/31/2020 12:20:36 PM

ਕਾਬੁਲ (ਭਾਸ਼ਾ): ਅਫਗਾਨਿਸਤਾਨ ਦੀ ਰਾਜਧਾਨੀ ਵਿਚ ਕਾਬੁਲ ਵਿਚ ਵੀਰਵਾਰ ਨੂੰ ਇਕ ਕਾਰ ਨੂੰ ਆਈ.ਈ.ਡੀ. ਧਮਾਕੇ ਨਾਲ ਉਡਾ ਦਿੱਤਾ ਗਿਆ। ਅਧਿਕਾਰੀਆਂ ਦੇ ਮੁਤਾਬਕ ਹਮਲਾ ਕਾਬੁਲ ਦੇ ਪੀਡੀ 7 ਇਲਾਕੇ ਵਿਚ ਕੀਤਾ ਗਿਆ, ਜਿਸ ਵਿਚ ਇਕ ਦੀ ਮੌਤ ਹੋ ਗਈ ਹੈ ਅਤੇ ਦੋ ਹੋਰ ਲੋਕ ਜ਼ਖਮੀ ਹੋਏ ਹਨ।

ਅਫਗਾਨਿਸਤਾਨ ਦੇ ਇਕ ਟੀਵੀ ਚੈਨਲ ਤੋਲੋ ਨਿਊਜ਼ ਦੇ ਮੁਤਾਬਕ, ਰਾਜਧਾਨੀ ਕਾਬੁਲ ਦੇ ਜ਼ਿਲ੍ਹਾ 7 ਵਿਚ ਚਹਿਲ ਸੁਤੂਨ ਇਲਾਕੇ ਵਿਚ ਵੀਰਵਾਰ ਸਵੇਰੇ ਇਕ ਕਾਰ ਨੂੰ ਨਿਸ਼ਾਨਾ ਬਣਾ ਕੇ ਆਈ.ਈ.ਡੀ. ਧਮਾਕਾ ਕੀਤਾ ਗਿਆ, ਜਿਸ ਵਿਚ ਕਾਰ ਦੇ ਪਰਖੱਚੇ ਉੱਡ ਗਏ। ਹਮਲੇ ਵਿਚ ਆਲੇ-ਦੁਆਲੇ ਦੀਆਂ ਕਾਰਾਂ ਵੀ ਨੁਕਸਾਨੀਆਂ ਗਈਆਂ। ਅਧਿਕਾਰੀਂ ਮੁਤਾਬਕ ਹਮਲੇ ਵਿਚ ਇਕ ਦੀ ਮੌਤ ਹੋਈ ਹੈ ਅਤੇ ਦੋ ਹੋਰ ਲੋਕ ਜ਼ਖਮੀ ਹੋਏ ਹਨ। ਫਿਲਹਾਲ ਹਮਲੇ ਦੀ ਜ਼ਿੰਮੇਵਾਰੀ ਕਿਸੇ ਸਮੂਹ ਨੇ ਲਹੀਂ ਲਈ ਹੈ।

ਪੜ੍ਹੋ ਇਹ ਅਹਿਮ ਖਬਰ- SA ਪੁਲਸ ਨੇ ਡਰੱਗ ਫਾਰਮ ਦਾ ਕੀਤਾ ਪਰਦਾਫਾਸ਼, ਲੱਖਾਂ ਡਾਲਰ ਦੀ ਭੰਗ ਕੀਤੀ ਨਸ਼ਟ

ਸਰਕਾਰ ਅਤੇ ਤਾਲਿਬਾਨ ਦਰਮਿਆਨ ਚੱਲ ਰਹੀ ਸ਼ਾਂਤੀ ਵਾਰਤਾ ਦੇ ਬਾਵਜੂਦ ਹਿੰਸਕ ਝੜਪਾਂ ਅਤੇ ਆਮ ਨਾਗਰਿਕਾਂ ਦੀਆਂ ਹੱਤਿਆਵਾਂ ਜਾਰੀ ਹਨ।ਸਮਾਜਿਕ ਕਾਰਕੁਨਾਂ ਅਤੇ ਮੀਡੀਆ ਕਰਮੀਆਂ ਖਿਲਾਫ਼ ਵੀ ਹਿੰਸਾ ਵੱਧ ਰਹੀ ਹੈ। 


Vandana

Content Editor

Related News