ਅਫਗਾਨਿਸਤਾਨ ਨੇ ਆਪਣੇ ਹੀ ਪੁਲਸ ਮੁਲਾਜ਼ਮਾਂ ''ਤੇ ਕੀਤੀ ਏਅਰ ਸਟ੍ਰਾਈਕ, 17 ਦੀ ਮੌਤ ਕਈ ਜ਼ਖਮੀ

05/17/2019 7:44:22 PM

ਕਾਬੁਲ (ਏਜੰਸੀ)- ਅਫਗਾਨਿਸਤਾਨ ਦੀ ਖੁਦ ਦੀ ਗਲਤੀ ਨਾਲ ਤਾਲਿਬਾਨ ਅੱਤਵਾਦੀਆਂ ਦੀ ਥਾਂ ਆਪਣੇ ਹੀ 17 ਪੁਲਸ ਮੁਲਾਜ਼ਮਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਏਅਰ ਸਟ੍ਰਾਈਕ ਵਿਚ 14 ਹੋਰ ਪੁਲਸ ਮੁਲਾਜ਼ਮ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਅਫਗਾਨਿਸਤਾਨ ਦੇ ਦੱਖਣੀ ਹੇਲਮੰਡ ਸੂਬੇ ਦੀ ਰਾਜਧਾਨੀ ਲਸ਼ਕਰ ਗਾਹ ਦੇ ਬਾਹਰੀ ਇਲਾਕੇ ਵਿਚ ਤਾਲਿਬਾਨ ਨਾਲ ਲੜਾਈ ਦੌਰਾਨ ਇਹ ਗਲਤੀ ਹੋਈ ਹੈ। ਸੂਬਾ ਕੌਂਸਲ ਦੇ ਮੁਖੀ ਅਤਾਉੱਲਾ ਅਫਗਾਨ ਨੇ ਦੱਸਿਆ ਕਿ ਹਵਾਈ ਹਮਲਾ ਵੀਰਵਾਰ ਨੂੰ ਉਸ ਵੇਲੇ ਹੋਇਆ, ਜਦੋਂ ਅਫਗਾਨ ਪੁਲਸ ਸ਼ਹਿਰ ਦੇ ਨੇੜੇ ਤਾਲਿਬਾਨ ਦੇ ਨਾਲ ਜੰਗ ਲੜ ਰਹੀ ਸੀ। ਉਨ੍ਹਾਂ ਨੇ ਦੱਸਿਆ ਕਿ ਹਮਲੇ ਵਿਚ 14 ਪੁਲਸ ਮੁਲਾਜ਼ਮ ਜ਼ਖਮੀ ਹੋਏ ਹਨ।

ਫਿਲਹਾਲ ਇਹ ਤੁਰੰਤ ਸਾਫ ਨਹੀਂ ਹੋ ਸਕਿਆ ਹੈ ਕਿ ਅਫਗਾਨਿਸਤਾਨ ਜਾਂ ਅਮਰੀਕੀ ਸੁਰੱਖਿਆ ਦਸਤਿਆਂ ਵਿਚੋਂ ਕਿਸ ਨੇ ਇਹ ਹਵਾਈ ਹਮਲਾ ਕੀਤਾ। ਕਾਬੁਲ ਵਿਚ ਅਮਰੀਕੀ ਫੌਜ ਤੋਂ ਤੁਰੰਤ ਇਸ ਬਾਰੇ ਕੋਈ ਜਵਾਬ ਨਹੀਂ ਮਿਲਿਆ ਹੈ। ਹਾਲਾਂਕਿ ਇਸ ਬਾਬਤ ਅਮਰੀਕੀ ਫੌਜ ਨੇ ਹਮੇਸ਼ਾ ਅਫਗਾਨਿਸਤਾਨੀ ਫੌਜੀਆਂ ਦੀ ਹਮਾਇਤ ਕੀਤੀ ਹੈ। ਹੇਲਮੰਡ ਦੇ ਗਵਰਨਰ ਮੁਹੰਮਦ ਯਾਸਿਨ ਨੇ ਕਿਹਾ ਹੈ ਕਿ ਇਸ ਏਅਰ ਸਟ੍ਰਾਈਕ ਦੀ ਜਾਂਚ ਕੀਤੀ ਜਾ ਰਹੀ ਹੈ। ਤਾਲਿਬਾਨ ਵਲੋਂ ਜਾਰੀ ਬਿਆਨ ਵਿਚ ਇਸ ਹਮਲੇ ਲਈ ਅਮਰੀਕੀ ਫੋਰਸਾਂ ਨੂੰ ਜ਼ਿੰਮੇਵਾਰ ਦੱਸਿਆ ਗਿਆ ਹੈ। ਸੂਬਾ ਕੌਂਸਲ ਦੇ ਮੁਖੀ ਅਤਾਉੱਲਾ ਅਫਗਾਨ ਦਾ ਕਹਿਣਾ ਹੈ ਕਿ ਹਵਾਈ ਹਮਲੇ ਵੀਰਵਾਰ ਨੂੰ ਕੀਤੇ ਗਏ ਸਨ। ਉਸ ਵੇਲੇ ਅਫਗਾਨ ਪੁਲਸ ਸ਼ਹਿਰ ਦੇ ਨੇੜੇ ਤਾਲਿਬਾਨ ਲੜਾਕਿਆਂ ਨਾਲ ਲੜ ਰਹੀ ਸੀ। ਉਨ੍ਹਾਂ ਨੇ ਪੁਸ਼ਟੀ ਕੀਤੀ ਹੈ ਕਿ ਸਟ੍ਰਾਈਕ ਵਿਚ 14 ਪੁਲਸ ਮੁਲਾਜ਼ਮ ਜ਼ਖਮੀ ਹੋਏ ਹਨ।


Sunny Mehra

Content Editor

Related News