ਅਫਗਾਨਿਸਤਾਨ ''ਚ ਤਾਲਿਬਾਨ ਦਾ ਪ੍ਰਮੁੱਖ ਕਮਾਂਡਰ ਢੇਰ

Sunday, Nov 17, 2019 - 02:08 AM (IST)

ਅਫਗਾਨਿਸਤਾਨ ''ਚ ਤਾਲਿਬਾਨ ਦਾ ਪ੍ਰਮੁੱਖ ਕਮਾਂਡਰ ਢੇਰ

ਕਾਬੁਲ - ਅਫਗਾਨਿਸਤਾਨ ਦੀ ਫੌਜ ਨੇ ਤਾਲਿਬਾਨ ਦੇ ਇਕ ਪ੍ਰਮੁੱਖ ਕਮਾਂਡਰ ਨੂੰ ਢੇਰ ਕਰਨ ਦਾ ਦਾਅਵਾ ਕੀਤਾ ਹੈ। ਅਫਗਾਨਿਸਤਾਨ ਦੇ ਰੱਖਿਆ ਮੰਤਰਾਲੇ ਨੇ ਸ਼ਨੀਵਾਰ ਨੂੰ ਇਕ ਬਿਆਨ ਜਾਰੀ ਕਰ ਦੱਸਿਆ ਕਿ ਦੇਸ਼ ਦੇ ਉੱਤਰੀ ਫਰਿਆਬ ਸੂਬੇ 'ਚ ਫੌਜ ਨੇ ਇਕ ਵਿਸ਼ੇਸ਼ ਅਭਿਆਨ 'ਚ ਤਾਲਿਬਾਨ ਦੇ ਜ਼ਲਮ ਕਸ਼ ਨਾਂ ਦੇ ਇਕ ਪ੍ਰਮੁੱਖ ਕਮਾਂਡਰ ਨੂੰ ਢੇਰ ਕਰ ਦਿੱਤਾ ਹੈ। ਫੌਜ ਦੇ ਕਮਾਂਡੋ ਦਸਤੇ ਨੇ ਫਰਿਆਬ ਸੂਬੇ ਦੇ ਪਸ਼ਤੂਨ ਕੋਟ ਜ਼ਿਲੇ 'ਚ ਤਾਲਿਬਾਨ ਕਮਾਂਡਰ ਦੇ ਸੁਰੱਖਿਆ ਕਰਮੀ ਨੂੰ ਵੀ ਢੇਰ ਕਰ ਦਿੱਤਾ ਜਦਕਿ ਇਕ ਹੋਰ ਜ਼ਖਮੀ ਹੋ ਗਿਆ।


author

Khushdeep Jassi

Content Editor

Related News