ਅਫਗਾਨਿਸਤਾਨ : ਤਾਲੀਬਾਨ ਦੇ ਹਮਲੇ ''ਚ ਦੋ ਪੁਲਸ ਅਧਿਕਾਰੀਆਂ ਦੀ ਮੌਤ
Tuesday, Dec 04, 2018 - 02:20 PM (IST)

ਸਰੀ ਪੁਲ (ਏਜੰਸੀ)- ਅਫਗਾਨਿਸਤਾਨ ਦੇ ਉੱਤਰੀ ਸੂਬੇ ਸਰੀ ਪੁਲ ਵਿਚ ਅੱਤਵਾਦੀ ਸੰਗਠਨ ਤਾਲੀਬਾਨੀ ਅੱਤਵਾਦੀਆਂ ਵਲੋਂ ਸੰਨ੍ਹ ਲਗਾ ਕੇ ਗਏ ਹਮਲੇ ਕੀਤੇ ਗਏ, ਜਿਸ ਵਿਚ ਦੋ ਪੁਲਸ ਅਧਿਕਾਰੀਆਂ ਦੀ ਮੌਤ ਹੋ ਗਈ। ਸੂਬਾ ਪੁਲਸ ਬੁਲਾਰੇ ਮੁਹੰਮਦ ਵਾਰਿਸ ਨੇ ਮੰਗਲਵਾਰ ਨੂੰ ਦੱਸਿਆ ਕਿ ਤਾਲੀਬਾਨੀ ਅੱਤਵਾਦੀਆਂ ਨੇ ਸੋਮਵਾਰ ਰਾਤ ਸੰਨ੍ਹ ਲਗਾ ਕੇ ਪੁਲਸ ਦੇ ਇਕ ਵਾਹਨ 'ਤੇ ਹਮਲਾ ਕਰ ਦਿੱਤਾ।
ਹਮਲੇ ਵਿਚ ਸਈਅਦ ਜ਼ਿਲੇ ਦੇ ਕਾਰਜਕਾਰੀ ਪੁਲਸ ਮੁਖੀ ਅਬਦੁਲ ਮਲਿਕ ਅਤੇ ਇਕ ਪੁਲਸ ਅਧਿਕਾਰੀ ਦੋਹਾਂ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਸਰੀ ਪੁਲ ਸੂਬੇ ਵਿਚ ਪਿਛਲੇ ਕੁਝ ਮਹੀਨਿਆਂ ਤੋਂ ਸੁਰੱਖਿਆ ਫੋਰਸਾਂ ਅਤੇ ਤਾਲੀਬਾਨੀ ਅੱਤਵਾਦੀਆਂ ਵਿਚਾਲੇ ਲੜਾਈ ਹੋ ਰਹੀ ਹੈ, ਜਿਸ ਕਾਰਨ ਇਹ ਸੂਬਾ ਜੰਗ ਦੇ ਮੈਦਾਨ ਵਿਚ ਬਦਲਿਆ ਹੋਇਆ ਹੈ।