ਅਫਗਾਨਿਸਤਾਨ ’ਚ ਕੋਈ ਉਈਗਰ ਨਹੀਂ : ਤਾਲਿਬਾਨ

Monday, Sep 13, 2021 - 12:24 PM (IST)

ਅਫਗਾਨਿਸਤਾਨ ’ਚ ਕੋਈ ਉਈਗਰ ਨਹੀਂ : ਤਾਲਿਬਾਨ

ਬੀਜਿੰਗ (ਏ. ਐੱਨ. ਆਈ.) – ਤਾਲਿਬਾਨ ਨੇ ਚੀਨ ਨੂੰ ਭਰੋਸਾ ਦਿੱਤਾ ਕਿ ਅਫਗਾਨਿਸਤਾਨ ਵਿਚ ਕੋਈ ਵੀ ਉਈਗਰ ਨਹੀਂ ਹੈ ਅਤੇ ਉਨ੍ਹਾਂ ਨੂੰ ਵਾਪਸ ਚੀਨ ਨਹੀਂ ਆਉਣ ਦਿੱਤਾ ਜਾਵੇਗਾ। ਉਈਗਰਾਂ ਨੂੰ ਚਿੰਤਾ ਹੈ ਕਿ ਉਨ੍ਹਾਂ ਨੂੰ ਚੀਨ ਭੇਜਿਆ ਜਾ ਸਕਦਾ ਹੈ ਕਿਉਂਕਿ ਤਾਲਿਬਾਨ ਨੇ ਅਫਗਾਨਿਸਤਾਨ ’ਤੇ ਕਬਜ਼ਾ ਕਰ ਲਿਆ ਹੈ, ਜਿਨ੍ਹਾਂ ਨੇ ਹਾਲ ਹੀ ਦੇ ਦਿਨਾਂ ਵਿਚ ਸ਼ਿਨਜਿਆਂਗ ਵਿਚ ਧਾਰਮਿਕ ਦੰਗੇ ਤੇਜ਼ ਕਰ ਦਿੱਤੇ ਹਨ। ਚੀਨ ਅਕਸਰ ਉਈਗਰ ਕਾਰਕੁੰਨਾਂ ਨੂੰ ਪੂਰਬੀ ਤੁਰਕਿਸਤਾਨ ਇਸਲਾਮਿਕ ਮੂਵਮੈਂਟ ਦੇ ਮੈਂਬਰਾਂ ਵਜੋਂ ਦੇਸ਼ ਨਿਕਾਲਾ ਦਿੰਦਾ ਰਿਹਾ ਹੈ ਅਤੇ ਸ਼ਿਨਜਿਆਂਗ ਉਈਗਰ ਖੁਦਮੁਖਤਿਆਰ ਖੇਤਰ ਵਿਚ ਅੱਤਵਾਦ ਦਾ ਖਤਰਾ ਪੈਦਾ ਕਰਕੇ ਵਿਆਪਕ ਅਧਿਕਾਰਾਂ ਦੀ ਉਲੰਘਣਾ ਕਰਦਾ ਹੈ।


author

rajwinder kaur

Content Editor

Related News