ਅਫਗਾਨ ਫੌਜ ਦੀ ਏਅਰਸਟ੍ਰਾਈਕ, 28 ਤਾਲਿਬਾਨੀ ਅੱਤਵਾਦੀ ਕੀਤੇ ਢੇਰ
Sunday, Jul 21, 2019 - 01:09 PM (IST)

ਕਾਬੁਲ (ਬਿਊਰੋ)— ਅਫਗਾਨਿਸਤਾਨ ਦੇ ਫਰਿਯਾਬ ਸੂਬੇ ਵਿਚ ਅਫਗਾਨ ਫੌਜ ਨੇ ਏਅਰਸਟ੍ਰਾਈਕ ਕੀਤੀ ਹੈ। ਇਸ ਸਟ੍ਰਾਈਕ ਵਿਚ 28 ਤਾਲਿਬਾਨੀ ਅੱਤਵਾਦੀ ਢੇਰ ਕੀਤੇ ਗਏ ਹਨ। ਇਕ ਮਿਲਟਰੀ ਅਧਿਕਾਰੀ ਮੁਤਾਬਕ ਅਫਗਾਨਿਸਤਾਨ ਦੇ ਫਰਿਯਾਬ ਸੂਬੇ ਵਿਚ ਘੱਟੋ-ਘੱਟ 28 ਤਾਲਿਬਾਨੀ ਅੱਤਵਾਦੀ ਮਾਰੇ ਗਏ ਹਨ।
ਅਫਗਾਨ ਹਵਾਈ ਫੌਜ ਦੇ ਏ-29 ਜਹਾਜ਼ ਨੇ ਬਿਲੀਰਬਾਗ ਜ਼ਿਲੇ ਦੇ ਫੈਰੀਬ ਸੂਬੇ ਵਿਚ ਤਾਲਿਬਾਨ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਇਲਾਕੇ ਦੀ ਫੌਜ ਕੋਰ 209 ਸ਼ਾਹੀਨ ਦੇ ਬੁਲਾਰੇ ਨੇ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਜਦੋਂ ਤਾਲਿਬਾਨੀ ਅੱਤਵਾਦੀ ਸੁਰੱਖਿਆ ਬਲਾਂ ਵਿਰੁੱਧ ਹਮਲੇ ਦੀ ਯੋਜਨਾ ਬਣਾ ਰਹੇ ਸਨ ਉਸੇ ਦੌਰਾਨ ਇਨ੍ਹਾਂ ਅੱਤਵਾਦੀਆਂ ਦੇ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ।