ਤਾਲਿਬਾਨ ਦੇ 400 ਕੈਦੀ ਰਿਹਾਅ ਕਰਨ ਦਾ ਫੈਸਲਾ ਲਵੇਗੀ ਰਵਾਇਤੀ ਪਰੀਸ਼ਦ

08/07/2020 6:28:42 PM

ਕਾਬੁਲ (ਭਾਸ਼ਾ): ਅਫਗਾਨਿਸਤਾਨ ਦੀ ਰਾਜਧਾਨੀ ਵਿਚ ਇਕ ਰਵਾਇਤੀ ਪਰੀਸ਼ਦ 400 ਤਾਲਿਬਾਨ ਨੂੰ ਛੱਡਣ 'ਤੇ ਫੈਸਲਾ ਕਰਨ ਲਈ ਸ਼ੁੱਕਰਵਾਰ ਨੂੰ ਖੁੱਲ੍ਹੇਗੀ। ਅਫਗਾਨ ਰਾਜਨੀਤਕ ਲੀਡਰਸ਼ਿਪ ਅਤੇ ਤਾਲਿਬਾਨ ਦੇ ਵਿਚ ਸ਼ਾਂਤੀ ਸਮਝੌਤੇ ਨੂੰ ਲੈਕੇ ਗੱਲਬਾਤ ਸ਼ੁਰੂ ਕਰਨ ਦੀ ਰਾਹ ਵਿਚ ਇਹ ਆਖਰੀ ਰੁਕਾਵਟ ਹੈ। ਅਫਗਾਨਿਸਤਾਨ ਵਿਚ ਲੰਬੇ ਸਮੇਂ ਲਈ ਸ਼ਾਂਤੀ ਦੇ ਲਈ ਗੱਲਬਾਤ ਇਕ ਮਹੱਤਵਪੂਰਨ ਕਦਮ ਹੈ। ਵਾਰਤਾ ਨਾਲ ਹੀ ਇਸ ਗੱਲ ਦਾ ਫੈਸਲਾ ਹੋਵੇਗਾ ਕਿ ਇਕ ਸ਼ਾਂਤੀਪੂਰਨ ਅਫਗਾਨਿਸਤਾਨ ਕਿਹੋ ਜਿਹਾ ਦਿਸੇਗਾ, ਕਿਹੜੀਆਂ ਸੰਵਿਧਾਨਕ ਤਬਦੀਲੀਆਂ ਕੀਤੀਆਂ ਜਾਣਗੀਆਂ, ਬੀਬੀਆਂ ਅਤੇ ਘੱਟ ਗਿਣਤੀਆਂ ਦੇ ਅਧਿਕਾਰਾਂ ਦੇ ਰੱਖਿਆ ਕਿਵੇਂ ਕੀਤੀ ਜਾਵੇਗੀ ਅਤੇ ਦੋਹਾਂ ਪੱਖਾਂ ਦੇ ਹਥਿਆਰਾਂ ਨਾਲ  ਲੈਸ ਹਜ਼ਾਰਾਂ ਲੋਕਾਂ ਦਾ ਭਵਿੱਖ ਤੈਅ ਹੋਵੇਗਾ।

ਪੜ੍ਹੋ ਇਹ ਅਹਿਮ ਖਬਰ- ਟਰੰਪ ਦੀ ਸੁਰੱਖਿਆ 'ਚ ਸੰਨ੍ਹ, ਏਕੇ-47 ਨਾਲ ਲੈਸ 3 ਨੌਜਵਾਨ ਰਿਜੋਰਟ 'ਚ ਦਾਖਲ

ਅਮਰੀਕਾ ਨੇ ਬੁੱਧਵਾਰ ਨੂੰ ਇਕ ਬਿਆਨ ਵਿਚ ਕਿਹਾ ਸੀ ਕਿ ਉਹ ਰਵਾਇਤੀ ਪਰੀਸ਼ਦ ਜਾਂ ਜਿਰਗਾ ਦਾ ਸਵਾਗਤ ਕਰਦਾ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪਿਓ ਇਹ ਸਪਸ਼ੱਟ ਕਰ ਚੁੱਕੇ ਹਨ ਕਿ ਜੇਕਰ ਤਾਲਿਬਾਨ ਦੇ ਨਾਲ ਸ਼ਾਂਤੀ ਵਾਰਤਾ ਦੀ ਦਿਸ਼ਾ ਵਿਚ ਅੱਗੇ ਵਧਣਾ ਹੈ ਤਾਂ 400 ਕੈਦੀਆਂ ਨੂੰ ਰਿਹਾਅ ਕਰਨਾ ਹੀ ਹੋਵੇਗਾ। ਪੋਂਪਿਓ ਨੇ ਇਕ ਬਿਆਨ ਵਿਚ  ਕਿਹਾ ਸੀ ਕਿ ਅਸੀਂ ਮੰਨਦੇ ਹਾਂ ਕਿ ਸਾਰੇ ਕੈਦੀਆਂ ਦੀ ਰਿਹਾਈ ਦੇ ਹੱਕ ਵਿਚ ਨਹੀਂ ਹਨ ਪਰ ਇਸ ਮੁਸ਼ਕਲ ਕਦਮ ਨਾਲ ਲੋੜੀਂਦੇ ਨਤੀਜੇ ਨਿਕਲ ਕੇ ਆਉਣਗੇ। ਬਿਆਨ ਨਾਲ ਇਹ ਸੰਕੇਤ ਮਿਲੇ ਕਿ ਅਮਰੀਕਾ 400 ਤਾਲਿਬਾਨ ਨੂੰ ਰਿਹਾਅ ਨਾ ਕਰਨ ਦੇ ਫੈਸਲੇ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਹੈ। 

ਪੜ੍ਹੋ ਇਹ ਅਹਿਮ ਖਬਰ-  ਹੁਣ ਇਜ਼ਰਾਈਲ ਨੇ ਕੀਤਾ ਦਾਅਵਾ, ਬਣਾਈ ਸ਼੍ਰੇਸ਼ਠ ਕੋਰੋਨਾ ਵੈਕਸੀਨ

ਤਾਲਿਬਾਨ ਦੇ ਮੁੱਖ ਵਾਰਤਾਕਾਰ, ਮੁੱਲਾ ਅਬਦੁੱਲ ਗਨੀ ਬਰਾਦਰ ਨਾਲ ਇਸ ਹਫਤੇ ਵੀਡੀਓ ਕਾਲ 'ਤੇ ਗੱਲ ਕਰਨ ਵਾਲੇ ਪੋਂਪਿਓ ਨੇ ਕਿਹਾ ਸੀਕਿ ਤਾਲਿਬਾਨ ਵਾਰਤਾ ਸ਼ੁਰੂ ਹੁੰਦੇ ਹੀ ਹਿੰਸਾ ਘੱਟ ਕਰਨ ਲਈ ਤਿਆਰ ਹੋ ਗਿਆ ਹੈ। ਤਾਲਿਬਾਨ ਦੇ ਰਾਜਨੀਤਕ ਬੁਲਾਰੇ ਸੁਹੈਲ ਸ਼ਾਹੀਨ ਨੇ ਵੀ ਪਹਿਲਾਂ ਕਿਹਾ ਸੀ ਕਿ ਤਾਲਿਬਾਨ ਅਤੇ ਕਾਬੁਲ ਦੀ ਲੀਡਰਸ਼ਿਪ ਦੇ ਵਿਚ ਵਾਰਤਾ ਵਿਚ ਸਥਾਈ ਜੰਗਬੰਦੀ ਪ੍ਰਮੁੱਖ ਏਜੰਡਾ ਹੋਵੇਗਾ। ਗੌਰਤਲਬ ਹੈ ਕਿ ਅਮਰੀਕਾ ਅਤੇ ਤਾਲਿਬਾਨ ਦੇ ਵਿਚ ਫਰਵਰੀ ਵਿਚ ਹੋਏ ਸਮਝੌਤੇ ਦੇ ਤਹਿਤ ਕਾਬੁਲ ਨੂੰ 5 ਹਜ਼ਾਰ ਤਾਲਿਬਾਨ ਨੂੰ ਰਿਹਾਅ ਕਰਨਾ ਸੀ ਜਦਕਿ ਤਾਲਿਬਾਨ ਨੂੰ ਇਕ ਹਜ਼ਾਰ ਸਰਕਾਰੀ ਅਤੇ ਮਿਲਟਰੀ ਕਰਮੀਆਂ ਨੂੰ ਛੱਡਣਾ ਪਿਆ ਸੀ।


Vandana

Content Editor

Related News