ਤਾਲਿਬਾਨ ਦਾ ਨਵਾਂ ਫ਼ਰਮਾਨ, ਨਹਾਉਣ ਸਬੰਧੀ ਔਰਤਾਂ ''ਤੇ ਲਾਈ ਇਹ ਪਾਬੰਦੀ
Monday, Jan 03, 2022 - 03:05 PM (IST)
ਕਾਬੁਲ (ਯੂ.ਐੱਨ.ਆਈ.): ਅਫਗਾਨਿਸਤਾਨ ਵਿਚ ਤਾਲਿਬਾਨ ਨੇ ਆਪਣੇ ਤਾਜ਼ਾ ਫ਼ਰਮਾਨ ਵਿਚ ਔਰਤਾਂ ਦੇ ਸਾਂਝੇ ਇਸ਼ਨਾਨ ਘਰ ਵਿਚ ਨਹਾਉਣ 'ਤੇ ਪਾਬੰਦੀ ਲਗਾ ਦਿੱਤੀ ਹੈ। ਤਾਲਿਬਾਨ ਵੱਲੋਂ ਨਿਯੁਕਤ ਅਧਿਕਾਰੀਆਂ ਮੁਤਾਬਕ ਇਹ ਫ਼ੈਸਲਾ ਉਲੇਮਾ (ਧਾਰਮਿਕ ਵਿਦਵਾਨਾਂ) ਨਾਲ ਸਲਾਹ ਮਸ਼ਵਰੇ ਤੋਂ ਬਾਅਦ ਲਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਲੋਕ ਘਰ ਵਿੱਚ ਆਧੁਨਿਕ ਇਸ਼ਨਾਨ ਨਹੀਂ ਕਰ ਸਕਦੇ, ਇਸ ਲਈ ਮਰਦਾਂ ਨੂੰ ਇੱਕ ਸਾਂਝੇ ਇਸ਼ਨਾਨ ਘਰ ਵਿੱਚ ਜਾਣ ਦੀ ਇਜਾਜ਼ਤ ਹੈ ਪਰ ਔਰਤਾਂ ਨੂੰ ਹਿਜਾਬ ਪਹਿਨ ਕੇ ਨਿੱਜੀ ਇਸ਼ਨਾਨ ਘਰ ਵਿੱਚ ਜਾਣਾ ਚਾਹੀਦਾ ਹੈ।
ਪੜ੍ਹੋ ਇਹ ਅਹਿਮ ਖਬਰ- ਦੁਨੀਆ ਦੀ ਸਭ ਤੋਂ ਬਜ਼ੁਰਗ ਔਰਤ ਨੇ ਮਨਾਇਆ 119ਵਾਂ ਜਨਮਦਿਨ
ਇਸ ਦੌਰਾਨ ਨਾਬਾਲਗ ਮੁੰਡਿਆਂ ਦੇ ਸਾਂਝੇ ਇਸ਼ਨਾਨ ਅਤੇ ਨਹਾਉਣ ਦੌਰਾਨ ਸਰੀਰ ਦੀ ਮਾਲਿਸ਼ 'ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ। ਖਾਮਾ ਪ੍ਰੈਸ ਦੀ ਰਿਪੋਰਟ ਮੁਤਾਬਕ ਬਲਖ ਸੂਬੇ ਵਿੱਚ ਔਰਤਾਂ ਨੂੰ ਸਿਰਫ ਇਸਲਾਮੀ ਹਿਜਾਬ ਦੀ ਪਾਲਣਾ ਕਰਦੇ ਹੋਏ, ਆਮ ਦੀ ਬਜਾਏ ਸਿਰਫ ਨਿੱਜੀ ਇਸ਼ਨਾਨ ਵਿੱਚ ਨਹਾਉਣ ਦੀ ਆਗਿਆ ਹੈ। ਇਸ ਤੋਂ ਪਹਿਲਾਂ ਹੇਰਾਤ ਸੂਬੇ ਵਿੱਚ ਔਰਤਾਂ ਦੇ ਸਾਂਝੇ ਇਸ਼ਨਾਨ ਘਰ ਨੂੰ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਗਿਆ ਸੀ।
ਪੜ੍ਹੋ ਇਹ ਅਹਿਮ ਖਬਰ- ਫਰਾਂਸ 'ਚ ਨਵੇਂ ਸਾਲ ਦੇ ਸਵਾਗਤ ਦਾ ਅਨੋਖਾ ਢੰਗ, ਸਾੜੀਆਂ 874 ਕਾਰਾਂ