ਜਨਤਾ ਦੇ ਪ੍ਰਦਰਸ਼ਨ ’ਚ ਸ਼ਾਮਲ ਹੋਏ ਅਫਗਾਨੀ ਉਪ-ਰਾਸ਼ਟਰਪਤੀ ਬੋਲੇ- ‘ਤਾਲਿਬਾਨ ਜਾਂ ਪਾਕਿ ਦਾ ਖਿਡੌਣਾ ਨਹੀਂ ਅੱਲ੍ਹਾ’
Wednesday, Aug 04, 2021 - 05:48 PM (IST)
ਕਾਬੁਲ– ਅਫਗਾਨਿਸਤਾਨ ਦੇ ਹੇਰਾਤ ਸ਼ਹਿਰ ’ਚ ਪਿਛਲੇ 6 ਦਿਨਾਂ ਤੋਂ ਜ਼ਬਰਦਸਤ ਜੰਗ ਛਿੜੀ ਹੋਈ ਹੈ। ਵਧਦੀ ਹਿੰਸਾ ਵਿਚਕਾਰ ਮੰਗਲਵਾਰ ਰਾਤ ਕਾਬੁਲ ’ਚ ਅਫਗਾਨ ਨਾਗਰਿਕਾਂ ਨੇ ਤਾਲਿਬਾਨ ਅਤੇ ਪਾਕਿਸਤਾਨ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਜਿਸ ਵਿਚ ਉਪ-ਰਾਸ਼ਟਰਪਤੀ ਅਮਰਊੱਲ੍ਹਾ ਸਾਲੇਹ ਨੇ ਵੀ ਹਿੱਸਾ ਲਿਆ। ਤਾਬਿਲਾਨੀ ਅੱਤਵਾਦੀ ਸ਼ਹਿਰ ਦੇ ਨੇੜੇ ਆ ਕੇ ਲੜਾਈ ਕਰ ਰਹੇ ਹਨ ਅਤੇ ਇਸ ਦੇ ਨਾਲ ਹੀ ਇਥੋਂ ਦੀ ਜਨਤਾ ਵੀ ਸੜਕਾਂ ’ਤੇ ਉਤਰ ਆਈ ਹੈ। ਜਨਤਾ ਅੱਤਵਾਦੀਆਂ ਦੇ ਨਾਲ ਹੀ ਪਾਕਿਸਤਾਨ ਖਿਲਾਫ ਨਾਅਰੇਬਾਜ਼ੀ ਕਰ ਰਹੀ ਹੈ।
ਅਮਰਊੱਲ੍ਹਾ ਸਾਲੇਹ ਨੇ ਹੇਰਾਤ ਸ਼ਹਿਰ ਦੇ ਹਾਲਾਤ ਨੂੰ ਲੈ ਕੇ ਟਵੀਟਕੀਤਾ ਹੈ। ਉਨ੍ਹਾਂ ਕਿਹਾ ਕਿ ਹੇਰਾਤ ’ਚ ਅੱਤਵਾਦੀਆਂ ਖਿਲਾਫ ਜਨਤਾ ਵੀ ਸੜਕਾਂ ’ਤੇ ਉਤਰ ਆਈ ਹੈ। ਇਥੇ ‘ਅੱਲ੍ਹਾ-ਹੂ-ਅਕਬਰ’ ਦੇ ਨਾਅਰੇ ਲੱਗ ਰਹੇ ਹਨ। ਅੱਤਵਾਦੀਆਂ ਦੇ ਨਾਲ ਹੀ ਜਨਤਾ ਪਾਕਿਸਤਾਨ ਖਿਲਾਫ ਵੀ ਨਾਅਰੇਬਾਜ਼ੀ ਕਰ ਰਹੀ ਹੈ। ਇਥੇ ਨਾਅਲੇ ਲੱਗ ਰਹੇ ਹਨ, ‘ਅੱਲ੍ਹਾ ਪਾਕਿਸਤਾਨ ਦਾ ਬਣਾਇਆ ਹੋਇਆ ਨਹੀਂ ਹੈ’ ਉਨ੍ਹਾਂ ਲਿਖਿਆ ਹੇਰਾਤ ਬੁਲਾ ਰਹਾ ਹੈ। ਅੱਜ ਰਾਤ ਹੇਰਾਤ ਜ਼ੋਰ ਨਾਲ ਅਤੇ ਸਾਫਤੌਰ ’ਤੇ ‘ਆਲ ਅਕਬਰ ਦਾ ਜਪ ਕਰ ਰਿਹਾ ਹੈ। ਅੱਲ੍ਹਾ ਮਹਾਨ ਹੈ। ਅੱਲ੍ਹਾ ਤਾਲਿਬ ਅੱਤਵਾਦੀਆਂ ਦੇ ਹੱਥਾਂ ’ਚ ਕੋਈ ਖਿਡੌਣਾ ਨਹੀਂ ਹੈ। ਹੇਰਾਤ ਦਹਾੜ ਰਿਹਾ ਹੈ। ਅੱਲ੍ਹਾ ਪਾਕਿਸਤਾਨੀ ਪ੍ਰੋਡਕਟ ਨਹੀਂ ਹੈ। ਅੱਜ ਰਾਤ ਹੇਰਾਤ ਦੇ ਲੋਕ ਜਾਂ ਤਾਂ ਸੜਕ ’ਤੇ ਹਨ ਜਾਂ ਬਾਹਰ ਛੱਤਾਂ ’ਤੇ ਹਨ ਅਤੇ ਅਫਗਾਨਿਸਤਾਨ ਨੈਸ਼ਨਲ ਡਿਫੈਂਸ ਸਕਿਓਰਿਟੀ ਫੋਰਸ ਦਾ ਸਮਰਥਨ ਕਰ ਰਹੇ ਹਨ।