ਪਾਕਿ ਦੇ ਗ੍ਰਹਿ ਮੰਤਰੀ ਨੇ ਕਬੂਲਿਆ ਸੱਚ! ਕਿਹਾ- ਇਸਲਾਮਾਬਾਦ ’ਚ ਰਹਿੰਦੇ ਹਨ ਤਾਲਿਬਾਨੀਆਂ ਦੇ ਪਰਿਵਾਰ

Tuesday, Jun 29, 2021 - 12:00 PM (IST)

ਪਾਕਿ ਦੇ ਗ੍ਰਹਿ ਮੰਤਰੀ ਨੇ ਕਬੂਲਿਆ ਸੱਚ! ਕਿਹਾ- ਇਸਲਾਮਾਬਾਦ ’ਚ ਰਹਿੰਦੇ ਹਨ ਤਾਲਿਬਾਨੀਆਂ ਦੇ ਪਰਿਵਾਰ

ਇਸਲਾਮਾਬਾਦ (ਭਾਸ਼ਾ) : ਪਾਕਿਸਤਾਲ ਦੇ ਮੰਤਰੀ ਨੇ ਹੈਰਾਨ ਕਰਨ ਵਾਲਾ ਖ਼ੁਲਾਸਾ ਕਰਦੇ ਹੋਏ ਕਿਹਾ ਹੈ ਕਿ ਅਫਗਾਨ ਤਾਲਿਬਾਨ ਅੱਤਵਾਦੀਆਂ ਦੇ ਪਰਿਵਾਰ ਰਾਜਧਾਨੀ ਇਸਲਾਮਾਬਾਦ ਦੇ ਮਸ਼ਹੂਰ ਇਲਾਕਿਆਂ ਸਮੇਤ ਵੱਖ-ਵੱਖ ਖੇਤਰਾਂ ਵਿਚ ਰਹਿੰਦੇ ਹਨ ਅਤੇ ਕਦੇ-ਕਦੇ ਸਥਾਨਕ ਹਸਪਤਾਲਾਂ ਵਿਚ ਉਨ੍ਹਾਂ ਦਾ ਇਲਾਜ਼ ਵੀ ਕੀਤਾ ਜਾਂਦਾ ਹੈ। ਪਾਕਿਸਤਾਨ ਅਫਗਾਨਿਸਤਾਨ ਦੇ ਨੇਤਾਵਾਂ ਦੇ ਇਨ੍ਹਾਂ ਦੋਸ਼ਾਂ ਨੂੰ ਨਿਰੰਤਰ ਖਾਰਜ ਕਰਦਾ ਰਿਹਾ ਹੈ ਕਿ ਤਾਲਿਬਾਨ, ਅਫਗਾਨਿਸਤਾਨ ਵਿਚ ਵਿਦਰੋਹੀ ਗਤੀਵਿਧੀਆਂ ਕਰਨ ਦੇ ਨਿਰਦੇਸ਼ ਦੇਣ ਅਤੇ ਅੱਗੇ ਵਧਾਉਣ ਲਈ ਪਾਕਿਸਤਾਨੀ ਧਰਤੀ ਦੀ ਵਰਤੋਂ ਕਰਦਾ ਹੈ। ਪਾਕਿਸਤਾਨ ਦੇ ਨਿੱਜੀ ਟੀਵੀ ਚੈਨਲ ਜਿਓ ਨਿਊਜ ’ਤੇ ਐਤਵਾਰ ਨੂੰ ਪ੍ਰਸਾਰਿਤ ਇੰਟਰਵਿਊ ਵਿਚ ਗ੍ਰਹਿ ਮੰਤਰੀ ਸੇਖ਼ ਰਾਸ਼ਿਦ ਨੇ ਕਿਹਾ, ‘ਤਾਲਿਬਾਨੀਆਂ ਦੇ ਪਰਿਵਾਰ ਇੱਥੇ ਪਾਕਿਸਤਾਨ ਦੇ ਰਵਾਤ, ਲੋਹੀ ਭੇਰ, ਬਹਾਰਾ ਕਹੂ ਅਤੇ ਤਰਨੋਲ ਵਰਗੇ ਇਲਾਕਿਆਂ ਵਿਚ ਰਹਿੰਦੇ ਹਨ।’

ਇਹ ਵੀ ਪੜ੍ਹੋ: ਚੋਰੀ ਦਾ ਸਾਮਾਨ, ਨਸ਼ਾ ਅਤੇ ਜਾਅਲੀ ਕਾਗਜ਼ਾਤ ਸਮੇਤ ਬਰੈਂਪਟਨ 'ਚੋਂ 16 ਪੰਜਾਬੀ ਗ੍ਰਿਫ਼ਤਾਰ

ਮੰਤਰੀ ਨੇ ਜਿਨ੍ਹਾਂ ਇਲਾਕਿਆਂ ਦਾ ਜ਼ਿਕਰ ਕੀਤਾ ਉਨ੍ਹਾਂ ਨੂੰ ਇਸਲਾਮਾਬਾਦ ਦੇ ਮਸ਼ਹੂਰ ਉਪ-ਨਗਰ ਇਲਾਕੇ ਕਿਹਾ ਜਾਂਦਾ ਹੈ। ਰਾਸ਼ਿਦ ਨੇ ਉਰਦੂ ਭਾਸ਼ਾ ਦੇ ਚੈਨਲ ਨੂੰ ਕਿਹਾ, ‘ਕਦੇ-ਕਦੇ ਉਨ੍ਹਾਂ ਦੇ (ਲੜਾਕਿਆਂ) ਦੀਆਂ ਲਾਸ਼ਾਂ ਹਸਪਤਾਲ ਲਿਜਾਈਆਂ ਜਾਂਦੀਆਂ ਹਨ ਤਾਂ ਕਦੇ-ਕਦੇ ਉਹ ਇਲਾਜ਼ ਲਈ ਇੱਥੇ ਆਉਂਦੇ ਹਨ।’ ਪਾਕਿਸਤਾਨ ’ਤੇ ਅਕਸਰ ਅਫਗਾਨ ਤਾਲਿਬਾਨ ਅੱਤਵਾਦੀਆਂ ਨੂੰ ਪਨਾਹ ਦੇਣ ਅਤੇ ਉਨ੍ਹਾਂ ਦਾ ਸਮਰਥਨ ਕਰਨ ਦਾ ਦੋਸ਼ ਲਗਾਇਆ ਜਾਂਦਾ ਰਿਹਾ ਹੈ, ਜੋ ਪਿਛਲੇ 2 ਦਹਾਕਿਆਂ ਤੋਂ ਅਫਗਾਨਿਸਤਾਨ ਸਰਕਾਰ ਨਾਲ ਲੜ ਰਹੇ ਹਨ। ਪਾਕਿਸਤਾਨ ਦੇ ਕਿਸੇ ਵੱਡੇ ਮੰਤਰੀ ਅਤੇ ਪ੍ਰਮੁੱਖ ਰਾਜਨੇਤਾ ਵੱਲੋਂ ਇਸ ਨੂੰ ਸਵੀਕਾਰ ਕੀਤਾ ਜਾਣਾ ਦੁਰਲੱਭ ਹੈ।

ਇਹ ਵੀ ਪੜ੍ਹੋ: ਅਮਰੀਕਾ 'ਚ ਇਮਾਰਤ ਡਿੱਗਣ ਕਾਰਨ ਲਾਪਤਾ ਲੋਕਾਂ 'ਚ ਭਾਰਤੀ ਜੋੜੇ ਸਮੇਤ ਇਕ ਬੱਚੀ ਸ਼ਾਮਲ, ਭਾਲ ਜਾਰੀ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News