ਪਿਛਲੇ 24 ਘੰਟਿਆਂ ’ਚ ਮਾਰੇ ਗਏ 375 ਤਾਲਿਬਾਨ ਅੱਤਵਾਦੀ: ਅਫ਼ਗਾਨ ਰੱਖਿਆ ਮੰਤਰਾਲਾ

Wednesday, Aug 04, 2021 - 11:58 AM (IST)

ਪਿਛਲੇ 24 ਘੰਟਿਆਂ ’ਚ ਮਾਰੇ ਗਏ 375 ਤਾਲਿਬਾਨ ਅੱਤਵਾਦੀ: ਅਫ਼ਗਾਨ ਰੱਖਿਆ ਮੰਤਰਾਲਾ

ਕਾਬੁਲ— ਅਫ਼ਗਾਨ ਸੁਰੱਖਿਆ ਦਸਤਿਆਂ ਨਾਲ ਸੰਘਰਸ਼ ਦੌਰਾਨ 375 ਤਾਲਿਬਾਨ ਅੱਤਵਾਦੀ ਮਾਰੇ ਗਏ ਅਤੇ 193 ਹੋਰ ਜ਼ਖਮੀ ਹੋ ਗਏ। ਖਾਮਾ ਪ੍ਰੈੱਸ ਨੇ ਮੰਗਲਵਾਰ ਨੂੰ ਆਪਣੀ ਰਿਪੋਰਟ ’ਚ ਅਫ਼ਗਾਨਿਸਤਾਨ ਰੱਖਿਆ ਮੰਤਰਾਲਾ ਦੇ ਇਕ ਬਿਆਨ ਦਾ ਹਵਾਲਾ ਦਿੰਦੇ ਹੋਏ ਇਹ ਜਾਣਕਾਰੀ ਦਿੱਤੀ। ਮੰਤਰਾਲਾ ਨੇ ਆਪਣੇ ਬਿਆਨ ਵਿਚ ਕਿਹਾ ਕਿ ਅਫ਼ਗਾਨਿਸਤਾਨ ਦੇ ਵੱਖ-ਵੱਖ ਸੂਬਿਆਂ ਵਿਚ ਮੁਹਿੰਮ ਚਲਾਈ ਗਈ, ਜਿਸ ’ਚ ਤਾਲਿਬਾਨ ਨੂੰ ਭਾਰੀ ਨੁਕਸਾਨ ਹੋਇਆ। ਖਾਮਾ ਪ੍ਰੈੱਸ ਦੀ ਰਿਪੋਰਟ ਮੁਤਾਬਕ ਇਸ ਮੁਹਿੰਮ ਦੇ ਨਤੀਜੇ ਵਜੋਂ ਇਕ ਵੱਡੇ ਖੇਤਰ ’ਤੇ ਵੀ ਕਬਜ਼ਾ ਕਰ ਲਿਆ ਗਿਆ। ਮੁਹਿੰਮ ਲੋਗਰ, ਨੂਰਿਸਤਾਨ, ਕੰਧਾਰ, ਹੇਰਾਤ, ਜਵਾਜਾਨ, ਬੱਲਖ, ਸਮਾਂਗਨ, ਹੇਲਮੰਦ, ਕਪਿਸਾ ਅਤੇ ਬਗਲਾਨ ਸੂਬਿਆਂ ਵਿਚ ਚਲਾਈ ਗਈ। 

ਅਫ਼ਗਾਨ ਮੰਤਰਾਲਾ ਦੇ ਬਿਆਨ ਮੁਤਾਬਕ ਅਫ਼ਗਾਨ ਰਾਸ਼ਟਰੀ ਰੱਖਿਆ ਅਤੇ ਸੁਰੱਖਿਆ ਦਸਤਿਆਂ ਦੇ ਹਵਾਈ ਹਮਲਿਆਂ ’ਚ ਹੇਲਮੰਦ ਸੂਬੇ ਦੀ ਸੂਬਾਈ ਰਾਜਧਾਨੀ ਲਸ਼ਕਰਗਾਹ ਵਿਚ 20 ਤਾਲਿਬਾਨ ਮਾਰੇ ਗਏ ਅਤੇ 12 ਹੋਰ ਜ਼ਖਮੀ ਹੋ ਗਏ। ਓਧਰ ਤਾਲਿਬਾਨ ਦੇ ਬੁਲਾਰੇ ਜਬੀਉੱਲਾਹ ਮੁਜਾਹਿਦ ਨੇ ਹੇਲਮੰਦ ਸੂਬੇ ਵਿਚ ਸਮੂਹ ਦੇ ਅੱਤਵਾਦੀਆਂ ਦੇ ਮਾਰੇ ਜਾਣ ਤੋਂ ਇਨਕਾਰ ਕੀਤਾ ਹੈ। ਦਾਅਵਾ ਕੀਤਾ ਹੈ ਕਿ ਅਫ਼ਗਾਨ ਸਰਕਾਰੀ ਦਸਤਿਆਂ ਦੇ ਹਵਾਈ ਹਮਲਿਆਂ ਵਿਚ ਆਮ ਲੋਕਾਂ ਨੂੰ ਨਿਸ਼ਾਨਾ ਬਣਾਇਆ ਹੈ। ਅਫ਼ਗਾਨ ਰਾਸ਼ਟਰੀ ਰੱਖਿਆ ਅਤੇ ਸੁਰੱਖਿਆ ਦਸਤਿਆਂ ਨੇ ਹਾਲ ਹੀ ’ਚ ਤਾਲਿਬਾਨ ਵਲੋਂ ਸਹਿਯੋਗੀ ਕਪਿਸਾ ਸੂਬੇ ਦੇ ਨਿਜਰਾਬ ਜ਼ਿਲ੍ਹੇ ’ਤੇ ਫਿਰ ਤੋਂ ਕਬਜ਼ਾ ਕਰ ਲਿਆ। ਅਫ਼ਗਾਨਿਸਤਾਨ ਦੇ ਕਈ ਸ਼ਹਿਰਾਂ ’ਚ ਅਫ਼ਗਾਨ ਫੋਰਸਾਂ ਅਤੇ ਤਾਲਿਬਾਨ ਵਿਚਾਲੇ ਝੜਪਾਂ ਹੋ ਰਹੀਆਂ ਹਨ। ਪਿਛਲੇ ਕੁਝ ਹਫ਼ਤਿਆਂ ’ਚ ਤਾਲਿਬਾਨ ਨੇ ਦੇਸ਼ ਦੇ ਪੂਰਬੀ-ਉੱਤਰੀ ਸੂਬੇ ਤਖਰ ਸਮੇਤ ਅਫ਼ਗਾਨਿਸਤਾਨ ਦੇ ਕਈ ਜ਼ਿਲ੍ਹਿਆਂ ’ਤੇ ਕਬਜ਼ਾ ਕਰ ਲਿਆ ਹੈ। 


author

Tanu

Content Editor

Related News