ਇਟਲੀ ਦੀ ਸਿਹਤ ਸੰਸਥਾ ਨੇ ਜਾਰੀ ਕੀਤੀ ਐਡਵਾਇਜ਼ਰੀ

03/05/2020 3:49:57 PM

ਮਿਲਾਨ, (ਸਾਬੀ ਚੀਨੀਆ)— ਇਟਲੀ ਦੇ ਲੋਕ ਰਿਵਾਇਤੀ ਰੂਪ 'ਚ ਇਕ-ਦੂਜੇ ਨੂੰ ਮਿਲਣ ਲੱਗੇ ਹੱਥ ਮਿਲਾ ਕੇ ਇਕ-ਦੂਜੇ ਨੂੰ ਚੁੰਮਦੇ ਹਨ ਪਰ ਉੱਚ ਸਿਹਤ ਸੰਸਥਾ ਦੇ ਪ੍ਰਧਾਨ ਸਿਲਵੀਓ ਬਰੂਸਾਫੇਰੋ ਨੇ ਲੋਕਾਂ ਨੂੰ ਅਜਿਹਾ ਨਾ ਕਰਨ ਦੀ  ਸਲਾਹ ਦਿੱਤੀ ਹੈ ਤਾਂ ਜੋ ਕਰੋਨਾ ਵਾਇਰਸ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਗੱਲਬਾਤ ਕਰਦੇ ਸਮੇਂ ਲੋਕ ਆਪਸ ਵਿੱਚ ਘੱਟੋ-ਘੱਟ 2 ਮੀਟਰ ਦਾ ਅੰਤਰ ਜ਼ਰੂਰ ਰੱਖਣ। ਉਨ੍ਹਾਂ ਲੋਕਾਂ ਨੂੰ ਵਾਰ-ਵਾਰ ਹੱਥ ਧੋਣ ਤੇ ਭੀੜ-ਭਾੜ ਵਾਲੀਆਂ ਥਾਵਾਂ 'ਤੇ ਨਾ ਜਾਣ ਲਈ ਸਲਾਹ ਦਿੱਤੀ। ਵਾਇਰਸ ਕਾਰਨ ਸਾਰੇ ਸਕੂਲ ਕਾਲਜਾਂ ਤੇ ਯੂਨੀਵਰਸਿਟੀਆਂ ਨੂੰ 15 ਮਾਰਚ ਤੱਕ ਬੰਦ ਕਰ ਦਿੱਤਾ ਗਿਆ ਹੈ। ਰੈਸਟੋਰੈਂਟ, ਕੈਫੇ , ਬਾਰ ਅਤੇ ਮਾਰਕਿਟ ਲਈ ਵੀ ਵਿਸ਼ੇਸ਼ ਉਦੇਸ਼ ਜਾਰੀ ਕੀਤੇ ਗਏ ਹਨ।

ਬਰੂਸਾਫੇਰੋ ਨੇ ਕਿਹਾ, “ਸਾਨੂੰ ਨਿਯਮਾਂ ਦੇ ਅੰਦਰ ਰਹਿ ਕੇ ਤੇ ਜੀਵਨ ਸ਼ੈਲੀ ਅਪਣਾ ਕੇ ਦੇਸ਼ ਲਈ ਕੰਮ ਕਰਨਾ ਪਵੇਗਾ।” ਐਮਰਜੈਂਸੀ ਕਮਿਸ਼ਨਰ ਅਤੇ ਸਿਵਲ ਪ੍ਰੋਟੈਕਸ਼ਨ ਦੇ ਮੁਖੀ ਐਂਜਲੋ ਬੋਰਰੇਲੀ ਨੇ ਮੰਗਲਵਾਰ ਨੂੰ ਕਿਹਾ ਕਿ ਇਟਲੀ ਵਿਚ ਤਕਰੀਬਨ 3089 ਲੋਕ ਕੋਰੋਨਾਵਾਇਰਸ ਨਾਲ ਪੀੜਤ ਹੋਏ ਹਨ ਅਤੇ 107 ਲੋਕਾਂ ਦੀ ਮੌਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਲਗਭਗ 160 ਲੋਕ ਠੀਕ ਵੀ ਹੋਏ ਹਨ।


Related News