ਭਾਰਤ ਨਾਲ ਮੁੜ ਵਪਾਰ ਖੋਲ੍ਹਣ ਦੇ ਪੱਖ 'ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਸਲਾਹਕਾਰ

Monday, Feb 21, 2022 - 03:36 PM (IST)

ਲਾਹੌਰ (ਭਾਸ਼ਾ)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਲਾਹਕਾਰ ਅਬਦੁਲ ਰਜ਼ਾਕ ਦਾਊਦ ਨੇ ਭਾਰਤ ਨਾਲ ਵਪਾਰ ਮੁੜ ਖੋਲ੍ਹਣ ਦੀ ਵਕਾਲਤ ਕੀਤੀ ਹੈ। ਭਾਰਤ ਸਰਕਾਰ ਵੱਲੋਂ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਵਾਪਸ ਲੈਣ ਤੋਂ ਬਾਅਦ ਅਗਸਤ, 2019 ਤੋਂ ਦੋਵਾਂ ਦੇਸ਼ਾਂ ਵਿਚਾਲੇ ਵਪਾਰ ਮੁਅੱਤਲ ਹੈ। 'ਡਾਨ ਨਿਊਜ਼' ਅਖ਼ਬਾਰ ਦੀ ਰਿਪੋਰਟ ਮੁਤਾਬਕ ਦਾਊਦ ਨੇ ਕਿਹਾ ਕਿ ਅੱਜ ਭਾਰਤ ਨਾਲ ਵਪਾਰ ਸਮੇਂ ਦੀ ਲੋੜ ਹੈ। ਦਾਊਦ ਨੇ ਕਿਹਾ ਕਿ ਜਿੱਥੋਂ ਤੱਕ ਵਣਜ ਮੰਤਰਾਲੇ ਦਾ ਸਵਾਲ ਹੈ, ਅਸੀਂ ਭਾਰਤ ਨਾਲ ਵਪਾਰ ਚਾਹੁੰਦੇ ਹਾਂ। ਜਿੱਥੋਂ ਤੱਕ ਮੇਰੇ ਸਟੈਂਡ ਦਾ ਸਬੰਧ ਹੈ, ਅਸੀਂ ਭਾਰਤ ਨਾਲ ਵਪਾਰ ਖੋਲ੍ਹਣਾ ਚਾਹੁੰਦੇ ਹਾਂ। 

ਪੜ੍ਹੋ ਇਹ ਅਹਿਮ ਖ਼ਬਰ- ਪਾਕਿਸਤਾਨ ਨੇ ਸੋਸ਼ਲ ਮੀਡੀਆ ਨੂੰ ਕੰਟਰੋਲ ਕਰਨ ਲਈ ਆਰਡੀਨੈਂਸ ਕੀਤਾ ਜਾਰੀ

ਦਾਊਦ ਕੱਪੜਾ, ਉਦਯੋਗ, ਉਤਪਾਦਨ ਅਤੇ ਨਿਵੇਸ਼ ਬਾਰੇ ਪ੍ਰਧਾਨ ਮੰਤਰੀ ਦੇ ਸਲਾਹਕਾਰ ਹਨ। ਖ਼ਬਰਾਂ 'ਚ ਦਾਊਦ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਭਾਰਤ ਨਾਲ ਵਪਾਰ ਸਾਰਿਆਂ ਲਈ ਫਾਇਦੇਮੰਦ ਹੈ। ਖਾਸ ਕਰਕੇ ਪਾਕਿਸਤਾਨ ਲਈ। ਮੈਂ ਇਸ ਦੇ ਸਮਰਥਨ ਵਿੱਚ ਹਾਂ। ਦਾਊਦ ਦੇ ਇਸ ਬਿਆਨ ਤੋਂ ਬਾਅਦ ਪਾਕਿਸਤਾਨ-ਭਾਰਤ ਦੋ ਪੱਖੀ ਵਪਾਰ ਸਬੰਧਾਂ ਦੇ ਅਸ਼ੰਕ ਤੌਰ 'ਤੇ ਮੁੜ ਖੁੱਲ੍ਹਣ ਦੀ ਸੰਭਾਵਨਾ ਬਣੀ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਇਮਰਾਨ 23-24 ਫਰਵਰੀ ਨੂੰ ਕਰਨਗੇ ਰੂਸ ਦਾ ਦੌਰਾ, ਜਾਣੋ 23 ਸਾਲ ਬਾਅਦ ਯਾਤਰਾ ਦੀ ਖਾਸ ਵਜ੍ਹਾ

ਭਾਰਤ ਵੱਲੋਂ 5 ਅਗਸਤ, 2019 ਨੂੰ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਰੱਦ ਕਰਨ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਵਪਾਰਕ ਸਬੰਧ ਮੁਅੱਤਲ ਹਨ। ਮਾਰਚ 2021 ਵਿੱਚ, ਪਾਕਿਸਤਾਨ ਦੀ ਆਰਥਿਕ ਤਾਲਮੇਲ ਕਮੇਟੀ ਨੇ ਭਾਰਤ ਤੋਂ ਖੰਡ ਅਤੇ ਕਪਾਹ ਦੀ ਦਰਾਮਦ 'ਤੇ ਪਾਬੰਦੀ ਹਟਾ ਦਿੱਤੀ ਸੀ। ਹਾਲਾਂਕਿ ਇਹ ਫ਼ੈਸਲਾ ਤੁਰੰਤ ਵਾਪਸ ਲੈ ਲਿਆ ਗਿਆ ਕਿਉਂਕਿ ਇਸ 'ਤੇ ਪਾਕਿਸਤਾਨ ਦੇ ਵਿੱਤ ਮੰਤਰਾਲੇ ਨੇ ਸਾਰੇ ਹਿੱਸੇਦਾਰਾਂ ਨਾਲ ਸਲਾਹ ਨਹੀਂ ਕੀਤੀ ਸੀ।


Vandana

Content Editor

Related News