ਚੀਨੀ ਰਾਜਦੂਤ ਦੀ ਸਲਾਹ, ਗ਼ਲਤਫਹਿਮੀ ਤੋਂ ਬਚਣ ਲਈ ਸੰਚਾਰ ਮਾਧਿਅਮ ਦੀ ਵਰਤੋਂ ਕਰੇ ਭਾਰਤ-ਚੀਨ
Thursday, Oct 27, 2022 - 10:53 AM (IST)
ਇੰਟਰਨੈਸ਼ਨਲ ਡੈਸਕ: ਭਾਰਤ ਵਿੱਚ ਨਿਵਰਤਮਾਨ ਚੀਨੀ ਰਾਜਦੂਤ ਸਨ ਵੇਇਦੌਨ ਨੇ ਆਪਣੀ ਵਿਦਾਈ ਟਿੱਪਣੀ ਵਿੱਚ ਗ਼ਲਤਫਹਮੀ ਅਤੇ ਗ਼ਲਤ ਅਨੁਮਾਨ ਤੋਂ ਬਚਣ ਲਈ ਭਾਰਤ ਅਤੇ ਚੀਨ ਦੇ ਵਿਚਕਾਰ ਸਥਾਪਿਤ ਸੰਚਾਰ ਚੈਨਲਾਂ ਦਾ ਪੂਰਾ ਉਪਯੋਗ ਕਰਨ ਦੀ ਬੇਨਤੀ ਕੀਤੀ। ਉਨ੍ਹਾਂ ਨੇ ਕਿਹਾ ਕਿ "ਸਾਨੂੰ ਸੰਚਾਰ ਅਤੇ ਸਹਿਯੋਗ ਵਧਾਉਣਾ ਚਾਹੀਦਾ ਹੈ। ਚੀਨ ਅਤੇ ਭਾਰਤ ਨੇ ਵੱਖ-ਵੱਖ ਪੱਧਰਾਂ ਅਤੇ ਵਿਭਾਗਾਂ ਵਿੱਚ ਸੰਚਾਰ ਪ੍ਰਣਾਲੀ ਸਥਾਪਤ ਕੀਤੀ ਹੈ। ਸਾਡੇ ਸਾਰੇ ਸੰਚਾਰ ਚੈਨਲਾਂ ਦਾ ਪੂਰਾ ਉਪਯੋਗ ਕਰਨਾ ਚਾਹੀਦਾ ਹੈ। ਗ਼ਲਤਫਹਿਮੀ ਅਤੇ ਗ਼ਲਤ ਅਨੁਮਾਨ ਤੋਂ ਬਚਾਉਣ ਲਈ ਆਪਣੀ ਸਮਝ ਨੂੰ ਗਹਿਰਾ ਕਰਨਾ ਚਾਹੀਦਾ ਹੈ।
ਇਸ ਤੋਂ ਪਹਿਲਾਂ, ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਭਾਰਤ ਜਾਣ ਵਾਲੇ ਚੀਨੀ ਰਾਜਦੂਤ ਸੁਨ ਵੇਡੋਂਗ ਨੂੰ ਦੋਵਾਂ ਦੇਸ਼ਾਂ ਦਰਮਿਆਨ ਸ਼ਾਂਤੀ ਅਤੇ ਸਰਹੱਦੀ ਸੁਲ੍ਹਾ-ਸਫਾਈ ਕਰਨ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਦੁਵੱਲੇ ਸਬੰਧਾਂ ਵਿੱਚ ਸੰਤੁਲਨ ਕਾਇਮ ਕਰਨ ਲਈ ਚੀਨ ਅਤੇ ਭਾਰਤ ਦਰਮਿਆਨ ਸ਼ਾਂਤੀ ਅਤੇ ਸੁਲ੍ਹਾ ਜ਼ਰੂਰੀ ਹੈ। ਚੀਨੀ ਰਾਜਦੂਤ ਨਾਲ ਮੁਲਾਕਾਤ ਤੋਂ ਬਾਅਦ ਜੈਸ਼ੰਕਰ ਨੇ ਟਵੀਟ ਕੀਤਾ, “ਚੀਨ ਦੇ ਰਾਜਦੂਤ ਸੁਨ ਵੇਇਡੋਂਗ ਦੀ ਵਿਦਾਇਗੀ ਮੌਕੇ ਮੁਲਾਕਾਤ ਕੀਤੀ। ਭਾਰਤ-ਚੀਨ ਸਬੰਧਾਂ ਦੇ ਵਿਕਾਸ 'ਤੇ ਜ਼ੋਰ ਦਿੱਤਾ। ਸਰਹੱਦ 'ਤੇ ਸ਼ਾਂਤੀ ਅਤੇ ਮੇਲ-ਮਿਲਾਪ ਜ਼ਰੂਰੀ ਹੈ।
ਸਨ ਨੇ ਕਿਹਾ ਕਿ ਗੁਆਂਢੀ ਦੇਸ਼ਾਂ ਵਿਚਾਲੇ ਕੁਝ ਮੱਤਭੇਦ ਹੋਣਾ ਸੁਭਾਵਿਕ ਹੈ ਪਰ ਇਸ ਨੂੰ ਕਿਵੇਂ ਸੰਭਾਲਿਆ ਜਾਵੇ ਇਹ ਜ਼ਰੂਰੀ ਹੈ। ਉਸਨੇ ਚੀਨੀ ਦੂਤਾਵਾਸ ਦੀ ਵੈਬਸਾਈਟ 'ਤੇ ਪੋਸਟ ਕੀਤਾ, “ਦੋਵਾਂ ਦੇਸ਼ਾਂ ਦਰਮਿਆਨ ਸਾਂਝੇ ਹਿੱਤ ਸਾਡੇ ਮਤਭੇਦਾਂ ਤੋਂ ਕਿਤੇ ਵੱਧ ਹਨ। ਸਾਨੂੰ ਇਸ ਬਾਰੇ ਚੰਗੀ ਤਰ੍ਹਾਂ ਜਾਣੂ ਹੋਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ, 'ਦੋਵਾਂ ਦੇਸ਼ਾਂ ਨੂੰ ਆਪਣੇ ਮਤਭੇਦ ਭੁਲਾ ਕੇ ਗੱਲਬਾਤ ਰਾਹੀਂ ਸਹੀ ਹੱਲ ਕੱਢਣਾ ਚਾਹੀਦਾ ਹੈ।