ਖੰਡ ਨਾਲ ਬਣੇ ਤਰਲ ਪਦਾਰਥਾਂ ਦੇ ਪ੍ਰਚਾਰ ''ਤੇ ਪਾਬੰਦੀ ਲਾਉਣ ਦੀ ਤਿਆਰੀ ''ਚ ਸਿੰਗਾਪੁਰ

Thursday, Oct 10, 2019 - 07:01 PM (IST)

ਖੰਡ ਨਾਲ ਬਣੇ ਤਰਲ ਪਦਾਰਥਾਂ ਦੇ ਪ੍ਰਚਾਰ ''ਤੇ ਪਾਬੰਦੀ ਲਾਉਣ ਦੀ ਤਿਆਰੀ ''ਚ ਸਿੰਗਾਪੁਰ

ਸਿੰਗਾਪੁਰ— ਸਿੰਗਾਪੁਰ ਚੀਨੀ ਦੀ ਜ਼ਿਆਦਾ ਮਾਤਰਾ ਵਾਲੇ ਸਿਹਤ ਨੂੰ ਨੁਕਸਾਨ ਪਹੁੰਚਾਉਣ ਵਾਲੇ ਤਰਲ ਪਦਾਰਥਾਂ ਦੀ ਪ੍ਰਚਾਰ ਸਮੱਗਰੀ 'ਤੇ ਪਾਬੰਦੀ ਲਗਾਉਣ ਵਾਲਾ ਪਹਿਲਾ ਦੇਸ਼ ਬਣਨ ਵਾਲਾ ਹੈ। ਸਿਹਤ ਮੰਤਰਾਲੇ ਨੇ ਦੱਸਿਆ ਕਿ ਡਾਇਬਟੀਜ਼ ਦੇ ਵਧਦੇ ਮਾਮਲਿਆਂ ਨਾਲ ਲੜਨ ਲਈ ਇਹ ਕਦਮ ਚੁੱਕਿਆ ਜਾ ਰਿਹਾ ਹੈ।

'ਘੱਟ ਸਿਹਤਮੰਦ' ਐਲਾਨ ਕੀਤੇ ਗਏ ਉਤਪਾਦਾਂ ਨੂੰ ਹੁਣ ਆਪਣੀ ਪੈਕਿੰਗ 'ਤੇ ਪੋਸ਼ਕ ਤੱਤਾਂ ਤੇ ਸ਼ੂਗਰ ਦੀ ਮਾਤਰਾ ਲਿਖਣੀ ਪਵੇਗੀ। ਘੱਟ ਸਿਹਤਮੰਦ ਉਤਪਾਦਾਂ ਦੀ ਇਲੈਕਟ੍ਰਾਨਿਕ, ਪ੍ਰਿੰਟ ਤੇ ਆਨਲਾਈਨ ਮੀਡੀਆ 'ਤੇ ਪ੍ਰਚਾਰ ਕਰਨ 'ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਹੋਵੇਗੀ। ਮੰਤਰਾਲੇ ਨੇ ਕਿਹਾ ਕਿ ਇਹ ਕਦਮ ਉਪਭੋਗਤਾ 'ਤੇ ਪ੍ਰਚਾਰ ਸਮੱਗਰੀ ਦੇ ਪ੍ਰਭਾਵ ਨੂੰ ਘੱਟ ਕਰਨ ਦੇ ਟੀਚੇ ਨਾਲ ਚੁੱਕਿਆ ਗਿਆ ਹੈ। ਭਵਿੱਖ 'ਚ ਚੀਨੀ 'ਤੇ ਟੈਕਸ ਜਾਂ ਪਾਬੰਦੀ ਲਾਈ ਜਾ ਸਕਦੀ ਹੈ। ਮੰਤਰਾਲੇ ਨੇ ਚੀਨੀ ਨਾਲ ਬਣੇ ਪਦਾਰਥ ਨਿਰਮਾਤਾ ਕੰਪਨੀਆਂ ਨਾਲ ਪੀਣ ਵਾਲੇ ਪਦਾਰਥ 'ਚ ਚੀਨੀ ਦੀ ਮਾਤਰਾ ਘੱਟ ਕਰਨ ਦੀ ਅਪੀਲ ਕੀਤੀ ਹੈ।

ਅੰਤਰਰਾਸ਼ਟਰੀ ਡਾਇਬਟੀਜ਼ ਸੰਘ ਦੇ ਮੁਤਾਬਕ ਸਿੰਗਾਪੁਰ ਦੇ 13.7 ਫੀਸਦੀ ਵਿਅਸਕ ਡਾਇਬਟੀਜ਼ ਨਾਲ ਗ੍ਰਸਤ ਹਨ, ਜੋ ਕਿ ਵਿਕਸਿਤ ਦੇਸ਼ਾਂ ਮੁਕਾਬਲੇ ਸਭ ਤੋਂ ਜ਼ਿਆਦਾ ਗਿਣਤੀ ਹੈ। ਅੱਜ ਵਿਸ਼ਵ 'ਚ 42 ਕਰੋੜ ਲੋਕ ਡਾਇਬਟੀਜ਼ ਨਾਲ ਪੀੜਤ ਹਨ। ਇਹ ਗਿਣਤੀ 2045 ਤੱਕ 62.9 ਕਰੋੜ ਹੋ ਜਾਣ ਦੀ ਉਮੀਦ ਹੈ।


author

Baljit Singh

Content Editor

Related News