ਨਿਊਯਾਰਕ ਟਾਈਮਜ਼ ਨੇ ਕਸ਼ਮੀਰ ਨੂੰ ਲੈ ਕੇ ਛਾਪਿਆ ਇਸ਼ਤਿਹਾਰ, ਛਿੜਿਆ ਵਿਵਾਦ

09/28/2019 5:20:17 PM

ਵਾਸ਼ਿੰਗਟਨ (ਏਜੰਸੀ)- ਅਮਰੀਕਾ ਸਥਿਤ ਨਿਊਜ਼ ਪੇਪਰ ਦਿ ਨਿਊਯਾਰਕ ਟਾਈਮਜ਼ ਨੇ ਕਸ਼ਮੀਰ 'ਤੇ ਪਾਕਿਸਤਾਨ ਦੀ ਲਾਈਨ 'ਤੇ ਇਕ ਤਥਾਤਮਕ ਰੂਪ ਨਾਲ ਗਲਤ ਇਸ਼ਤਿਹਾਰ ਪ੍ਰਕਾਸ਼ਿਤ ਕੀਤਾ, ਜਿਸ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਹੈ। ਇਸ ਇਸ਼ਤਿਹਾਰ ਵਿਚ ਪਾਕਿਸਤਾਨ ਦੇ ਝੂਠੇ ਬਿਆਨ ਨੂੰ ਦਿਖਾਇਆ ਗਿਆ ਹੈ, ਜਦੋਂ ਕਿ ਇਹ ਪਾਕਿਸਤਾਨ ਵਿਚ ਈਸਾਈਆਂ, ਹਿੰਦੂਆਂ, ਸ਼ੀਆਵਾਂ, ਅਹਿਮਦੀਆਂ ਅਤੇ ਗੁਲਾਮ ਕਸ਼ਮੀਰ ਖਿਲਾਫ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਟ੍ਰੈਕ ਰਿਕਾਰਡ ਦੀ ਅਣਦੇਖੀ ਕਰਦਾ ਹੈ।

ਪੂਰੇ ਪੇਜ ਦੇ ਇਸ਼ਤਿਹਾਰ ਵਿਚ ਜ਼ਿਕਰ ਕੀਤਾ ਗਿਆ ਹੈ ਕਿ ਇਹ ਕੌਮਾਂਤਰੀ ਮਨੁੱਖਤਾਵਾਦੀ ਫਾਉਂਡੇਸ਼ਨ ਵਲੋਂ ਪੇਸ਼ ਕੀਤਾ ਗਿਆ ਹੈ, ਜਿਸ ਦੇ ਦਫਤਰ ਕੀਨੀਆ, ਇੰਡੋਨੇਸ਼ੀਆ ਅਤੇ ਥਾਈਲੈਂਡ ਵਿਚ ਹਨ। ਉਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਸਰਕਾਰ ਵਲੋਂ ਕਸ਼ਮੀਰ ਤੋਂ ਧਾਰਾ 370 ਨੂੰ ਖਤਮ ਕਰਨ ਤੋਂ ਬਾਅਦ ਲੋਕਾਂ ਨੂੰ ਬੰਦੀ ਬਣਾ ਕੇ ਰੱਖਿਆ ਗਿਆ ਹੈ, ਜਦੋਂ ਕਿ ਅਸਲੀਅਤ ਵਿਚ ਇਥੇ ਸੰਚਾਰ ਵਿਵਸਥਾ ਦੀ ਬਹਾਲੀ ਤੋਂ ਬਾਅਦ ਆਣ ਸਥਿਤੀ ਵਾਪਸ ਆ ਰਹੀ ਹੈ।

ਪੇਸ਼ ਕੀਤੇ ਗਏ ਇਸ ਵਿਗਿਆਪਨ ਵਿਚ ਪਾਕਿਸਤਾਨ ਵਲੋਂ ਜੰਮੂ ਅਤੇ ਕਸ਼ਮੀਰ ਤੇ ਭਾਰਤ ਦੇ ਹੋਰ ਹਿੱਸਿਆਂ ਵਿਚ ਅੱਤਵਾਦ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ। ਇਸ਼ਤਿਹਾਰ ਵਿਚ ਕਿਹਾ ਗਿਆ ਹੈ ਕਿ ਮੋਦੀ ਸਰਕਾਰ ਨੇ ਪਾਕਿਸਤਾਨ ਦੇ ਨਾਲ ਮੁੱਦਿਆਂ ਨੂੰ ਹਲ ਕਰਨ ਲਈ ਗੱਲਬਾਤ ਅਤੇ ਵਿਚੋਲਗੀ ਦੇ ਸਾਰੇ ਪ੍ਰਸਤਾਵਾਂ ਨੂੰ ਅਸਵੀਕਾਰ ਕਰ ਦਿੱਤਾ ਹੈ। ਹਾਲਾਂਕਿ, ਭਾਰਤ ਵਲੋਂ ਪਾਕਿਸਤਾਨ ਤੋਂ ਹੋਣ ਵਾਲੇ ਅੱਤਵਾਦੀ ਹਮਲਿਆਂ ਦੇ ਨਾਲ ਸ਼ਾਂਤੀ ਦੀ ਪਹਿਲ ਨੂੰ ਖਤਮ ਕੀਤਾ ਗਿਆ।

ਭਾਰਤ ਨੇ ਸਮੇਂ-ਸਮੇਂ 'ਤੇ ਇਸ ਦਾ ਜਵਾਬ ਦਿੱਤਾ ਹੈ ਕਿ ਅੱਤਵਾਦ ਦੇ ਨਾਲ ਗੱਲਬਾਤ ਨਹੀਂ ਹੋ ਸਕਦੀ ਹੈ, ਜਿਸ ਨੂੰ ਪਾਕਿਸਤਾਨ  ਸਵੀਕਾਰ ਕਰਨ ਨੂੰ ਤਿਆਰ ਨਹੀਂ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਆਰ.ਐਸ.ਐਸ. ਦਾ ਪੂਰੇ ਦੇਸ਼ ਵਿਚ ਫੈਲਣ ਦਾ ਜ਼ਿਕਰ ਕੀਤਾ ਹੈ, ਜਦੋਂ ਕਿ ਪਾਕਿਸਤਾਨ ਵਿਚ ਸੁਤੰਤਰ ਤੌਰ 'ਤੇ ਕੰਮ ਕਰ ਰਹੇ ਕਈ ਅੱਤਵਾਦੀ ਸਮੂਹਾਂ ਬਾਰੇ ਉਸ ਦਾ ਕੁਝ ਨਹੀਂ ਕਹਿਣਾ ਹੈ।


Sunny Mehra

Content Editor

Related News