ਅਦਾਕਾਰ ਰਿਆਨ ਗ੍ਰਾਂਥਮ ਨੇ ਬਣਾਈ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਮਾਰਨ ਦੀ ਯੋਜਨਾ
Sunday, Jun 19, 2022 - 01:06 PM (IST)
ਟੋਰਾਂਟੋ (ਬਿਊਰੋ) ਕੈਨੇਡਾ ਦੇ ਅਭਿਨੇਤਾ ਰਿਆਨ ਗ੍ਰਾਂਥਮ, ਜਿਸ ਨੂੰ ਮਾਰਚ ਵਿੱਚ ਆਪਣੀ ਮਾਂ ਦੇ ਕਤਲ ਵਿੱਚ ਸੈਕਿੰਡ-ਡਿਗਰੀ ਕਤਲ ਦਾ ਦੋਸ਼ੀ ਮੰਨਿਆ ਗਿਆ ਸੀ, ਨੇ ਕਥਿਤ ਤੌਰ 'ਤੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਵੀ ਮਾਰਨ ਦੀ ਯੋਜਨਾ ਬਣਾਈ ਸੀ।ਬ੍ਰਿਟਿਸ਼ ਕੋਲੰਬੀਆ ਕੋਰਟ ਵਿਚ ਸਰਕਾਰੀ ਵਕੀਲਾਂ ਨੇ ਰਿਆਨ 'ਤੇ ਇਹ ਦੋਸ਼ ਲਗਾਇਆ। ਸੀ.ਬੀ.ਐੱਸ. ਦੀ ਰਿਪੋਟਰ ਕਰਿਨ ਲਾਰਸੇਨ ਮੁਤਾਬਕ ਰਿਆਨ 'ਤੇ ਕੋਰਟ ਵਿਚ ਇਹ ਦੋਸ਼ ਲਗਾਇਆ ਗਿਆ ਕਿ ਉਸ ਨੇ ਆਪਣੀ 64 ਸਾਲਾ ਮਾਂ ਦੇ ਕਤਲ ਦੇ ਬਾਅਦ ਪ੍ਰਧਾਨ ਮੰਤਰੀ ਟਰੂਡੋ ਨੂੰ ਮਾਰਨ ਦੀ ਯੋਜਨਾ ਬਣਾਈ ਸੀ। ਅਜਿਹਾ ਦੱਸਿਆ ਜਾ ਰਿਹਾ ਹੈ ਕਿ ਰਿਆਨ ਨੇ ਆਪਣੀ ਮਾਂ ਬਾਰਬਰਾ ਵੇਟ ਦਾ ਕਤਲ ਸਾਲ 2000 ਵਿਚ ਆਪਣੇ ਟਾਊਨਹਾਊਸ ਵਿਚ ਘਰ ਵਿਚ ਕੀਤਾ ਸੀ।
ਰਿਆਨ ਕੋਰਟ ਦੀ ਸੁਣਵਾਈ ਵਿਚ ਵੀਡੀਓ ਕਾਲ ਜ਼ਰੀਏ ਸ਼ਾਮਲ ਹੋਇਆ। ਆਉਟਲੇਟ ਨੇ ਅੱਗੇ ਦੱਸਿਆ ਕਿ 24 ਸਾਲ ਦੇ ਰਿਆਨ ਨੂੰ ਆਪਣੀ ਮਾਂ ਦੇ ਕਤਲ ਲਈ ਮਾਰਚ ਵਿਚ ਸੈਕਿੰਡ ਡਿਗਰੀ ਕਤਲ ਦਾ ਦੋਸ਼ੀ ਠਹਿਰਾਇਆ ਗਿਆ ਸੀ। ਇਕ ਰਿਪੋਰਟ ਵਿਚ ਕਿਹਾ ਗਿਆ ਕਿ 31 ਮਾਰਚ, 2020 ਨੂੰ ਰਿਆਨ ਨੇ ਬਾਰਬਰਾ ਵ੍ਹਾਈਟ ਨੂੰ ਸਿਰ ਦੇ ਪਿਛਲੇ ਹਿੱਸੇ ਵਿਚ ਗੋਲੀ ਮਾਰੀ ਸੀ। ਉਸ ਸਮੇਂ ਉਹ ਪਿਆਨੋ ਵਜਾ ਰਹੀ ਸੀ। ਰਿਆਨ ਨੂੰ ਸੈਕਿੰਡ ਡਿਗਰੀ ਕਤਲ ਦਾ ਦੋਸ਼ੀ ਪਾਇਆ ਗਿਆ ਸੀ। ਰਿਆਨ ਨੇ ਆਪਣੀ ਮਾਂ ਦੇ ਕਤਲ ਦੀ ਪਹਿਲਾਂ ਵੀ ਕੋਸ਼ਿਸ਼ ਕੀਤੀ ਸੀ ਅਤੇ ਇਸ ਕ੍ਰਾਈਮ ਨੂੰ ਸ਼ੂਟ ਵੀ ਕੀਤਾ ਸੀ। ਉਸ ਫੁਟੇਜ ਵਿਚ ਰਿਆਨ ਦਾ ਕਬੂਲਨਾਮਾ ਵੀ ਸ਼ਾਮਲ ਹੈ ਅਤੇ ਉਸ ਦੀ ਮਾਂ ਦਾ ਸਰੀਰ ਵੀ ਦਿਖਾਇਆ ਗਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ- 'ਅੰਤਰਰਾਸ਼ਟਰੀ ਯੋਗ ਦਿਵਸ' ਤੋਂ ਪਹਿਲਾਂ ਸੈਂਕੜੇ ਲੋਕ ਵਾਸ਼ਿੰਗਟਨ 'ਚ ਯੋਗ ਸੈਸ਼ਨ 'ਚ ਹੋਏ ਸ਼ਾਮਲ (ਤਸਵੀਰਾਂ)
ਰਿਆਨ ਨੇ ਕਾਰ ਵਿਚ ਰੱਖੇ ਕਈ ਹਥਿਆਰ
ਸੀ.ਬੀ.ਸੀ. ਨਿਊਜ਼ ਮੁਤਾਬਕ ਰਿਆਨ ਨੇ ਆਪਣੀ ਕਾਰ ਵਿਚ ਤਿੰਨ ਹਥਿਆਰਾਂ-ਗੋਲਾ ਬਾਰੂਦ, 12 ਮੋਲੋਟੋਵ ਕਾਕਟੇਲ, ਕੈਂਪਿੰਗ ਦੇ ਸਾਮਾਨ ਅਤੇ ਰੀਡਊ ਕਾਟੇਜ ਦੀ ਗਾਈਡਲਾਈਨ ਨਾਲ ਇਕ ਨਕਸ਼ਾ ਵੀ ਰੱਖਿਆ ਸੀ, ਜਿੱਥੇ ਟਰੂਡੋ ਆਪਣੇ ਪਰਿਵਾਰ ਨਾਲ ਰਹਿੰਦੇ ਹਨ।ਪੁਲਸ ਨੂੰ ਦਿੱਤੇ ਆਪਣੇ ਬਿਆਨ ਵਿਚ ਰਿਆਨ ਨੇ ਪੀ.ਐੱਮ. ਟਰੂਡੋ ਨੂੰ ਮਾਰਨ ਦੇ ਆਪਣੇ ਇਰਾਦੇ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਕੋਰਟ ਵਿਚ ਉਹਨਾਂ ਦੀ ਪ੍ਰਾਈਵੇਟ ਡਾਇਰੀ ਦੇ ਕੁਝ ਹਿੱਸੇ ਪੜ੍ਹੇ ਗਏ। ਰਿਪੋਰਟ ਮੁਤਾਬਕ ਉਹ ਕਦੇ ਵੀ ਟਰੂਡੋ ਦੇ ਘਰ ਨਹੀਂ ਗਿਆ ਪਰ ਸਰੇਂਡਰ ਲਈ ਵੈਨਕੂਵਰ ਪੁਲਸ ਹੈੱਡਕੁਆਰਟਰ ਚਲਾ ਗਿਆ। ਹਾਲਾਂਕਿ ਇਸਤਗਾਸਾ ਪੱਖ ਦੇ ਮਾਇਕੇਲਾ ਡੋਨੇਲੀ ਨੇ ਦੋ ਮੈਡੀਕਲ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਰਿਆਨ ਘਟਨਾ ਤੋਂ ਪਹਿਲਾਂ ਦੇ ਮਹੀਨਿਆਂ 'ਚ ਗੰਭੀਰ ਤਣਾਅ ਵਿਚ ਸੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।