15 ਲੋਕਾਂ ਨੂੰ 200 ਸਾਲ ਕੈਦ ! ਸ਼੍ਰੀਲੰਕਾ ਦੀ ਅਦਾਲਤ ਨੇ 260 ਜਾਨਾਂ ਲੈਣ ਵਾਲਿਆਂ ਨੂੰ ਸੁਣਾਈ ਮਿਸਾਲੀ ਸਜ਼ਾ

Wednesday, Sep 23, 2026 - 04:21 PM (IST)

15 ਲੋਕਾਂ ਨੂੰ 200 ਸਾਲ ਕੈਦ ! ਸ਼੍ਰੀਲੰਕਾ ਦੀ ਅਦਾਲਤ ਨੇ 260 ਜਾਨਾਂ ਲੈਣ ਵਾਲਿਆਂ ਨੂੰ ਸੁਣਾਈ ਮਿਸਾਲੀ ਸਜ਼ਾ

ਇੰਟਰਨੈਸ਼ਨਲ ਡੈਸਕ- ਸ਼੍ਰੀਲੰਕਾ ਦੀ ਇੱਕ ਅਦਾਲਤ ਨੇ 2019 ਦੇ ਭਿਆਨਕ 'ਈਸਟਰ ਸੰਡੇ' ਸੀਰੀਅਲ ਬਲਾਸਟ ਦੇ ਮਾਮਲੇ ਵਿੱਚ ਵੱਡਾ ਫ਼ੈਸਲਾ ਸੁਣਾਉਂਦੇ ਹੋਏ 15 ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ ਤੇ ਉਨ੍ਹਾਂ ਨੂੰ 200 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। 21 ਅਪ੍ਰੈਲ 2019 ਨੂੰ ਹੋਏ ਇਸ ਆਤਮਘਾਤੀ ਹਮਲੇ 'ਚ 260 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਸੀ। ਕੋਲੰਬੋ ਦੀ ਸਪੈਸ਼ਲ ਹਾਈ ਕੋਰਟ ਨੇ ਲੰਬੀ ਸੁਣਵਾਈ ਤੋਂ ਬਾਅਦ ਇਨ੍ਹਾਂ 15 ਦੋਸ਼ੀਆਂ ਨੂੰ ਹਮਲੇ ਦੀ ਸਾਜ਼ਿਸ਼ ਰਚਣ, ਮਦਦ ਕਰਨ ਅਤੇ ਅੱਤਵਾਦੀ ਗਤੀਵਿਧੀਆਂ 'ਚ ਸ਼ਾਮਲ ਹੋਣ ਦਾ ਦੋਸ਼ੀ ਪਾਇਆ ਹੈ।

ਜ਼ਿਕਰਯੋਗ ਹੈ ਕਿ 21 ਅਪ੍ਰੈਲ 2019 ਨੂੰ ਅੱਤਵਾਦੀਆਂ ਨੇ ਕੋਲੰਬੋ, ਨੇਗੋਮਬੋ ਅਤੇ ਬੱਟੀਕਲੋਆ ਦੇ 3 ਚਰਚਾਂ ਅਤੇ 3 ਆਲੀਸ਼ਾਨ ਹੋਟਲਾਂ ਨੂੰ ਨਿਸ਼ਾਨਾ ਬਣਾ ਕੇ ਆਤਮਘਾਤੀ ਇਕ ਤੋਂ ਬਾਅਦ ਇਕ ਧਮਾਕੇ ਕੀਤੇ ਸਨ। ਇਸ ਹਮਲੇ 'ਚ 269 ਲੋਕਾਂ ਦੀ ਮੌਤ ਹੋ ਗਈ ਸੀ, ਜਿਸ 'ਚ 45 ਦੇਸ਼ਾਂ ਦੇ ਵਿਦੇਸ਼ੀ ਨਾਗਰਿਕਾਂ ਵੀ ਸ਼ਾਮਲ ਸਨ, ਜਦਕਿ 500 ਤੋਂ ਵੱਧ ਲੋਕ ਜ਼ਖ਼ਮੀ ਹੋਏ ਸਨ।

ਇਹ ਵੀ ਪੜ੍ਹੋ- ਟਰੰਪ ਦੇ ਗ੍ਰੀਨਲੈਂਡ 'ਤੇ ਕਬਜ਼ੇ ਦੇ ਦਾਅਵਿਆਂ ਵਿਚਾਲੇ ਵੱਡੀ ਖ਼ਬਰ ! 3 ਦੇਸ਼ਾਂ ਨੇ ਕਰ ਲਿਆ 'ਸਮਝੌਤਾ'

ਇਸ ਹਮਲੇ ਨੂੰ ਸਥਾਨਕ ਅੱਤਵਾਦੀ ਸੰਗਠਨ 'ਨੈਸ਼ਨਲ ਤੋਹੀਦ ਜਮਾਤ' (NTJ) ਦੇ ਆਤਮਘਾਤੀ ਹਮਲਾਵਰਾਂ ਨੇ ਅੰਜਾਮ ਦਿੱਤਾ ਸੀ, ਜਿਸ ਦਾ ਸਬੰਧ ਅੰਤਰਰਾਸ਼ਟਰੀ ਅੱਤਵਾਦੀ ਸੰਗਠਨ 'ਇਸਲਾਮਿਕ ਸਟੇਟ' (ISIS) ਨਾਲ ਜੋੜਿਆ ਗਿਆ ਸੀ। ਈਸਟਰ ਹਮਲੇ ਦੇ ਪੀੜਤ ਪਰਿਵਾਰਾਂ ਅਤੇ 'ਕੈਥੋਲਿਕ ਚਰਚ' ਵੱਲੋਂ ਲਗਾਤਾਰ ਪੂਰੇ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਸੀ। ਅਦਾਲਤ ਦੇ ਇਸ ਫ਼ੈਸਲੇ ਨੂੰ ਸ਼੍ਰੀਲੰਕਾ ਦੇ ਇਤਿਹਾਸ ਦੇ ਸਭ ਤੋਂ ਮਾੜੇ ਅੱਤਵਾਦੀ ਹਮਲੇ 'ਚ ਇਨਸਾਫ਼ ਦੀ ਦਿਸ਼ਾ 'ਚ ਇੱਕ ਮਹੱਤਵਪੂਰਨ ਪੜਾਅ ਮੰਨਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ- ਜੰਗ ਵਿਚਾਲੇ ਇਰਾਨ 'ਚ ਆ ਗਏ Alien ! ਪੂਰੀ ਦੁਨੀਆ 'ਚ ਵਾਇਰਲ ਹੋਈ ਵੀਡੀਓ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News