ਸਰਹੱਦ ਪਾਰ : ਸਿੰਧੀ ਅਖ਼ਬਾਰ ਦੇ ਸੀਨੀਅਰ ਪੱਤਰਕਾਰ ਨੂੰ ਗੋਲ਼ੀਆਂ ਮਾਰ ਕੇ ਉਤਾਰਿਆ ਮੌਤ ਦੇ ਘਾਟ

Monday, Aug 14, 2023 - 10:18 PM (IST)

ਸਰਹੱਦ ਪਾਰ : ਸਿੰਧੀ ਅਖ਼ਬਾਰ ਦੇ ਸੀਨੀਅਰ ਪੱਤਰਕਾਰ ਨੂੰ ਗੋਲ਼ੀਆਂ ਮਾਰ ਕੇ ਉਤਾਰਿਆ ਮੌਤ ਦੇ ਘਾਟ

ਗੁਰਦਾਸਪੁਰ (ਵਿਨੋਦ)-ਇਕ ਨਿੱਜੀ ਸਿੰਧੀ ਅਖ਼ਬਾਰ ਅਤੇ ਉਸ ਦੇ ਟੀ. ਵੀ. ਚੈਨਲ ਨਾਲ ਜੁੜੇ ਸੀਨੀਅਰ ਪੱਤਰਕਾਰ ਜਾਨ ਮੁਹੰਮਦ ਮਹਾਰ ਦਾ ਐਤਵਾਰ ਦੇਰ ਸ਼ਾਮ ਪਾਕਿਸਤਾਨ ਦੇ ਕੁਈਨਜ਼ ਰੋਡ ’ਤੇ ਸੇਂਟ ਜ਼ੇਵੀਅਰ ਸਕੂਲ ਨੇੜੇ ਮੋਟਰਸਾਈਕਲ ਸਵਾਰ ਹਥਿਆਰਬੰਦ ਲੋਕਾਂ ਨੇ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ।

ਇਹ ਖ਼ਬਰ ਵੀ ਪੜ੍ਹੋ : ਰਾਜਪੁਰਾ ’ਚ ਵੱਡੀ ਵਾਰਦਾਤ, ਮੈਡੀਕਲ ਸ਼ਾਪ ਦੇ ਮਾਲਕ ਨੂੰ ਤੇਜ਼ਧਾਰ ਹਥਿਆਰਾਂ ਨਾਲ ਉਤਾਰਿਆ ਮੌਤ ਦੇ ਘਾਟ

ਪੁਲਸ ਨੇ ਕਿਹਾ ਕਿ ਪੱਤਰਕਾਰ ਦੇ ਸਿਰ ਤੇ ਅੱਖਾਂ ਕੋਲ ਕਈ ਗੋਲ਼ੀਆਂ ਲੱਗੀਆਂ। ਗੰਭੀਰ ਹਾਲਤ ਵਿਚ ਉਸ ਨੂੰ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ। ਹਸਪਤਾਲ ਦੇ ਸੂਤਰਾਂ ਨੇ ਦੱਸਿਆ ਕਿ ਸਰਜਰੀ ਦੌਰਾਨ ਉਸ ਦੀ ਮੌਤ ਹੋ ਗਈ। ਹਮਲੇ ਦੇ ਪਿੱਛੇ ਦਾ ਮਕਸਦ ਤੁਰੰਤ ਪਤਾ ਨਹੀਂ ਲੱਗ ਸਕਿਆ ਪਰ ਪੁਲਸ ਦਾ ਮੰਨਣਾ ਹੈ ਕਿ ਪੁਰਾਣੀ ਦੁਸ਼ਮਣੀ ਕਾਰਨ ਕਤਲ ਹੋਇਆ ਹੈ।

ਇਹ ਖ਼ਬਰ ਵੀ ਪੜ੍ਹੋ : ਨੀਟ ਦੀ ਪ੍ਰੀਖਿਆ ’ਚ ਫੇਲ ਹੋਣ ’ਤੇ ਪਹਿਲਾਂ ਪੁੱਤ ਤੇ ਮਗਰੋਂ ਪਿਤਾ ਨੇ ਵੀ ਕੀਤੀ ਖੁਦਕੁਸ਼ੀ


author

Manoj

Content Editor

Related News