ਬੈਂਕਸਟਾਊਨ ਹਵਾਈ ਅੱਡੇ ''ਤੇ ਹੈਲੀਕਾਪਟਰ ਹਾਦਸਾਗ੍ਰਸਤ, ਦੋ ਜ਼ਖਮੀ
Sunday, Feb 11, 2018 - 10:59 AM (IST)
ਸਿਡਨੀ (ਬਿਊਰੋ)— ਐਤਵਾਰ ਨੂੰ ਆਸਟ੍ਰੇਲੀਆ ਦੇ ਸਿਡਨੀ ਦੇ ਦੱਖਣ-ਪੱਛਮ ਵਿਚ ਬੈਂਕਸਟਾਊਨ ਹਵਾਈ ਅੱਡੇ 'ਤੇ ਇਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਇਸ ਵਿਚ ਸਵਾਰ ਦੋ ਵਿਅਕਤੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਹਾਦਸੇ ਮਗਰੋਂ ਐਮਰਜੈਂਸੀ ਸੇਵਾਵਾਂ ਨੂੰ ਤੁਰੰਤ ਮੌਕੇ 'ਤੇ ਬੁਲਾਇਆ ਗਿਆ। ਮੌਕੇ 'ਤੇ ਪਹੁੰਚੀ ਪੁਲਸ ਨੇ ਪੁਸ਼ਟੀ ਕੀਤੀ ਕਿ ਚਾਰ ਸੀਟਾਂ ਵਾਲੇ ਰੌਬਿਨਸਨ ਆਰ22 ਹੈਲੀਕਾਪਟਰ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ। ਸ਼ੁਰੂਆਤੀ ਪੁੱਛਗਿੱਛ ਤੋਂ ਪਤਾ ਲੱਗਿਆ ਹੈ ਕਿ ਹੈਲੀਕਾਪਟਰ ਘੁੰਮਦੇ ਹੋਏ ਘੱਟ ਉੱਚਾਈ ਤੇ ਹਾਦਸਾਗ੍ਰਸਤ ਹੋ ਗਿਆ ਸੀ। ਇਸ ਵਿਚ ਸਵਾਰ 56 ਸਾਲਾ ਟਰੇਨਰ ਅਤੇ 43 ਸਾਲਾ ਵਿਦਿਆਰਥੀ ਨੂੰ ਮਾਮੂਲ ਸੱਟਾਂ ਲੱਗੀਆਂ ਹਨ। ਇਸ ਲਈ ਮੌਕੇ 'ਤੇ ਮੌਜੂਦ ਪੈਰਾਮੈਡੀਕਲ ਅਧਿਕਾਰੀਆਂ ਨੇ ਉਨ੍ਹਾਂ ਦਾ ਇਲਾਜ ਕੀਤਾ। ਪੁਲਸ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।
