ਅਮਰੀਕਾ 'ਚ ਗਰਭਪਾਤ 'ਤੇ ਪਾਬੰਦੀ ਦਾ ਮਾਮਲਾ, ਔਰਤਾਂ ਨੇ ਮਰਦਾਂ ਖ਼ਿਲਾਫ਼ ਕੀਤਾ 'ਸੈਕਸ ਸਟ੍ਰਾਈਕ' ਦਾ ਐਲਾਨ!
Tuesday, Jun 28, 2022 - 11:00 AM (IST)
ਵਾਸ਼ਿੰਗਟਨ (ਇੰਟ.)- ਅਮਰੀਕਾ ਵਿਚ ਅੱਜਕਲ ਨਵੀਂ ਬਹਿਸ ਛਿੜੀ ਹੋਈ ਹੈ। ਇਹ ਬਹਿਸ ਹੋ ਰਹੀ ਹੈ ਸੁਪਰੀਮ ਕੋਰਟ ਵਲੋਂ ਗਰਭਪਾਤ ਦੇ ਸੰਵੈਧਾਨਿਕ ਅਧਿਕਾਰ ਨੂੰ ਖ਼ਤਮ ਕਰਨ ਦੇ ਮੁੱਦੇ ’ਤੇ। ਦਰਅਸਲ, ਕੋਰਟ ਨੇ ਆਪਣੇ ਇਕ ਫੈਸਲੇ ਵਿਚ ਗਰਭਪਾਤ ਨੂੰ ਕਾਨੂੰਨੀ ਤੌਰ ’ਤੇ ਮਨਜ਼ੂਰੀ ਦੇਣ ਵਾਲੇ 50 ਸਾਲ ਪੁਰਾਣੇ ਫੈਸਲੇ ਨੂੰ ਪਲਟ ਦਿੱਤਾ। ਇਸ ਦੇ ਬਾਅਦ ਤੋਂ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿਚ ਵਿਖਾਵੇ ਹੋ ਰਹੇ ਹਨ। ਇਸ ਮਾਮਲੇ ਸਬੰਧੀ ਸੋਸ਼ਲ ਮੀਡੀਆ ’ਤੇ ਲੋਕ ਬਹੁਤ ਕਮੇਂਟਸ ਕਰ ਰਹੇ ਹਨ। ਕੁਝ ਔਰਤਾਂ ਨੇ ਤਾਂ ਇਸ ਮੁੱਦੇ ’ਤੇ ਮਰਦਾਂ ਤੋਂ ਸਮਰਥਨ ਮੰਗਦੇ ਹੋਏ ਕਿਹਾ ਕਿ ਜੇਕਰ ਮਰਦ ਸਾਡਾ ਸਮਰਥਨ ਨਹੀਂ ਕਰਦੇ ਤਾਂ ਉਹ ਸਾਡੇ ਨਾਲ ਸੈਕਸ ਸਬੰਧ ਬਣਾਉਣ ਦੇ ਯੋਗ ਨਹੀਂ ਹਨ।
ਇਹ ਵੀ ਪੜ੍ਹੋ: ਅਮਰੀਕਾ 'ਚ ਵੱਡਾ ਰੇਲ ਹਾਦਸਾ, ਟਰੱਕ ਨਾਲ ਟੱਕਰ ਹੋਣ ਕਾਰਨ 3 ਲੋਕਾਂ ਦੀ ਮੌਤ, ਕਈ ਜ਼ਖ਼ਮੀ
24 ਸਾਲ ਦੀ ਟੈਕਨੀਸ਼ੀਅਨ ਬ੍ਰਾਯਨਾ ਕੈਂਪਬੇਲ ਕਹਿੰਦੀ ਹੈ ਕਿ ਜੇਕਰ ਤੁਸੀਂ ਇਕ ਮਰਦ ਹੋ ਤਾਂ ਮੇਰੇ ਅਧਿਕਾਰਾਂ ਲਈ ਸੜਕਾਂ ’ਤੇ ਨਹੀਂ ਉਤਰਦੇ ਹੋ, ਤਾਂ ਤੁਸੀਂ ਮੇਰੇ ਨਾਲ ਸੈਕਸ ਸਬੰਧ ਬਣਾਉਣ ਲਾਇਕ ਨਹੀਂ ਹੋ। ਉਥੇ, ਹੀਲੀ ਨੇ ਕਿਹਾ ਕਿ ਕੀ ਮਰਦਾਂ ਲਈ ਔਰਤਾਂ ਦੇ ਅਧਿਕਾਰਾਂ ਤੋਂ ਜ਼ਿਆਦਾ ਅਹਿਮ ਸਰੀਰਕ ਸਬੰਧ ਹਨ। ਐਨੀਬਲਡਰੋਜ ਨਾਂ ਦੀ ਔਰਤ ਨੇ ਟਵੀਟ ਕੀਤਾ ਕਿ ਜੇਕਰ ਮੈਨੂੰ ਆਪਣੇ ਸਰੀਰ ’ਤੇ ਕੋਈ ਅਧਿਕਾਰ ਨਹੀਂ ਹੈ ਤਾਂ ਮਰਦਾਂ ਨੂੰ ਵੀ ਇਸ ’ਤੇ ਕੋਈ ਅਧਿਕਾਰ ਨਹੀਂ ਹੈ। ਏਲੀ ਨੇ ਟਵਿਟਰ ’ਤੇ ਲਿਖਿਆ ਕਿ ਮੈਨੂੰ ਲਗਦਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਪੂਰੀ ਦੁਨੀਆ ਵਿਚ ਔਰਤਾਂ ਸੈਕਸ ਸਟ੍ਰਾਈਲ ’ਤੇ ਚਲੀਆਂ ਜਾਣ। ਹੁਣ ਬਹੁਤ ਹੋ ਗਿਆ ਹੈ। ਇਕ ਹੋਰ ਨੇ ਕਿਹਾ ਕਿ ਅਸੀਂ ਅਣਚਾਹੀ ਗਰਭਅਵਸਥਾ ਦਾ ਜੋਖ਼ਮ ਨਹੀਂ ਉਠਾ ਸਕਦੇ।
ਇਹ ਵੀ ਪੜ੍ਹੋ: ਅਮਰੀਕਾ ਦੇ ਟੈਕਸਾਸ 'ਚ ਟਰੈਕਟਰ-ਟਰੇਲਰ 'ਚੋਂ ਮਿਲੀਆਂ 45 ਤੋਂ ਵਧੇਰੇ ਲੋਕਾਂ ਦੀਆਂ ਲਾਸ਼ਾਂ, ਫੈਲੀ ਸਨਸਨੀ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।