ਰੂਸ ’ਚ ਰਿਕਾਰਡ ਵੋਟਾਂ ਨਾਲ ਵਿਧਾਇਕ ਬਣੇ ਬਿਹਾਰ ਦੇ ਅਭੈ ਸਿੰਘ

Wednesday, Sep 14, 2022 - 10:27 AM (IST)

ਰੂਸ ’ਚ ਰਿਕਾਰਡ ਵੋਟਾਂ ਨਾਲ ਵਿਧਾਇਕ ਬਣੇ ਬਿਹਾਰ ਦੇ ਅਭੈ ਸਿੰਘ

ਮਾਸਕੋ- ਰੂਸ ਵਿਚ ਭਾਰਤੀ ਮੂਲ ਦੇ ਅਭੈ ਕੁਮਾਰ ਸਿੰਘ ਨੇ ਵਿਧਾਨਸਭਾ ਚੋਣਾਂ ਜਿੱਤ ਕੇ ਆਪਣਾ ਜਿੱਤ ਦਾ ਝੰਡਾ ਲਹਿਰਾਇਆ ਹੈ। ਪੇਸ਼ੇ ਤੋਂ ਡਾਕਟਰ ਅਭੈ ਨੇ ਇਤਿਹਾਸਕ ਸ਼ਹਿਰ ਕੁਰਸੱਕ ਦੀ ਵਿਧਾਨਸਭਾ ਸੀਟ ’ਤੇ 70 ਫ਼ੀਸਦੀ ਤੋਂ ਵੱਧ ਵੋਟਾਂ ਲੈ ਕੇ ਜਿੱਤ ਹਾਸਲ ਕੀਤੀ ਹੈ। ਆਪਣੀ ਯੋਗਤਾ ਅਤੇ ਮਿਹਨਤ ਦੇ ਦਮ 'ਤੇ ਪਛਾਣ ਬਣਾਉਣ ਵਾਲੇ ਅਭੈ ਪਿਛਲੇ 3 ਦਹਾਕਿਆਂ ਤੋਂ ਰੂਸ ਵਿਚ ਰਹਿ ਰਹੇ ਹਨ। ਉਹ ਪਟਨਾ ਦੇ ਰਹਿਣ ਵਾਲੇ ਹਨ ਅਤੇ ਮੈਡੀਕਲ ਦੀ ਪੜ੍ਹਾਈ ਲਈ 1990 ਵਿਚ ਰੂਸ ਪਹੁੰਚੇ ਸਨ ਪਰ ਉਹ ਵਾਪਸ ਨਹੀਂ ਪਰਤੇ ਅਤੇ ਉਥੇ ਦੇ ਹੀ ਹੋ ਕੇ ਰਹਿ ਗਏ।

ਇਹ ਵੀ ਪੜ੍ਹੋ: ਕਤਰ 'ਚ 4 ਸਾਲਾ ਭਾਰਤੀ ਬੱਚੀ ਨਾਲ ਵਾਪਰਿਆ ਭਾਣਾ, ਸਕੂਲ ਬੱਸ 'ਚ ਦਮ ਘੁਟਣ ਕਾਰਨ ਹੋਈ ਮੌਤ

ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਅਭੈ ਕੁਮਾਰ ਸਿੰਘ ਨੂੰ ਸਭ ਤੋਂ ਵੱਧ ਵੋਟਾਂ ਮਿਲੀਆਂ ਹਨ। ਉਨ੍ਹਾਂ ਨੇ ਯੂਨਾਈਟਿਡ ਰੂਸ ਪਾਰਟੀ ਦੀ ਤਰਫੋਂ ਚੋਣ ਲੜੀ ਅਤੇ ਕੁਰਸੱਕ ਖੇਤਰ ਵਿੱਚ ਰਿਕਾਰਡ 70 ਫ਼ੀਸਦੀ ਵੋਟਾਂ ਪ੍ਰਾਪਤ ਕੀਤੀਆਂ, ਜੋ ਕਿ ਇੱਕ ਰਿਕਾਰਡ ਹੈ। ਯੂਨਾਈਟਿਡ ਰੂਸ ਪਾਰਟੀ ਵਲਾਦੀਮੀਰ ਪੁਤਿਨ ਦੀ ਹੈ। ਕੁਰਸੱਕ ਸੀਟ ਤੋਂ ਹੀ ਅਭੈ ਕੁਮਾਰ ਸਿੰਘ ਨੇ 2017 ਵਿੱਚ ਪਹਿਲੀ ਵਾਰ ਵਿਧਾਨ ਸਭਾ ਚੋਣ ਜਿੱਤੀ ਸੀ। ਇਸ ਵਾਰ ਉਨ੍ਹਾਂ ਦੇ ਨਾਂ 'ਤੇ ਕੁਝ ਸਥਾਨਕ ਲੋਕਾਂ ਅਤੇ ਸੰਸਥਾਵਾਂ ਨੇ ਇਤਰਾਜ਼ ਕੀਤਾ ਕਿਉਂਕਿ ਉਹ ਭਾਰਤੀ ਮੂਲ ਦੇ ਹਨ ਅਤੇ ਬਾਹਰੀ ਹਨ। ਫਿਰ ਵੀ ਅੰਤ ਵਿੱਚ ਲੋਕਾਂ ਨੇ ਉਨ੍ਹਾਂ ਦੇ ਸਮਰਥਨ ਵਿੱਚ ਵੋਟਾਂ ਪਾਈਆਂ ਅਤੇ ਵੱਡੀ ਜਿੱਤ ਦਿਵਾਈ।

ਇਹ ਵੀ ਪੜ੍ਹੋ: ਦੁਬਈ 'ਚ ਨਵੇਂ ਹਿੰਦੂ ਮੰਦਰ ਦੀ ਪਹਿਲੀ ਝਲਕ ਪਾਉਣ ਲਈ ਉਮੜਿਆ ਸ਼ਰਧਾਲੂਆਂ ਦਾ ਸੈਲਾਬ (ਵੀਡੀਓ)


author

cherry

Content Editor

Related News