ਬਰਤਾਨਵੀ ਮੁੱਕੇਬਾਜ਼ ਅਮੀਰ ਖਾਨ ਨੂੰ ਫੇਸ ਮਾਸਕ ਨਾਲ ਹੋਣ ਕਾਰਨ ਹਵਾਈ ਉਡਾਣ ਤੋਂ ਉਤਾਰਿਆ

Monday, Sep 20, 2021 - 01:47 AM (IST)

ਬਰਤਾਨਵੀ ਮੁੱਕੇਬਾਜ਼ ਅਮੀਰ ਖਾਨ ਨੂੰ ਫੇਸ ਮਾਸਕ ਨਾਲ ਹੋਣ ਕਾਰਨ ਹਵਾਈ ਉਡਾਣ ਤੋਂ ਉਤਾਰਿਆ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਬਰਤਾਨਵੀ ਮੁੱਕੇਬਾਜ਼ ਅਮੀਰ ਖਾਨ ਨੂੰ ਅਮਰੀਕਾ 'ਚ ਇੱਕ ਉਡਾਣ ਵਿੱਚੋਂ ਫੇਸ ਮਾਸਕ ਦੇ ਮੁੱਦੇ ਦੀ ਵਜ੍ਹਾ ਕਾਰਨ ਉਤਾਰਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ 34 ਸਾਲਾਂ ਬ੍ਰਿਟਿਸ਼ ਮੁੱਕੇਬਾਜ਼ ਨੇ ਦੱਸਿਆ ਕਿ ਅਮੇਰੀਕਨ ਏਅਰਲਾਈਨਜ਼ 'ਤੇ ਉਡਾਣ ਦੌਰਾਨ ਕਿਸੇ ਦੁਆਰਾ ਉਸਦੇ ਸਾਥੀ ਦੇ ਸਹੀ ਤਰ੍ਹਾਂ ਮਾਸਕ ਨਾ ਪਹਿਨਣ ਦੀ ਸ਼ਿਕਾਇਤ ਕਰਨ ਉਪਰੰਤ ਉਨ੍ਹਾਂ ਦੋਵਾਂ ਨੂੰ ਅਮਰੀਕੀ ਪੁਲਸ ਨੇ ਅਮੇਰੀਕਨ ਏਅਰਲਾਈਨਜ਼ ਦੀ ਉਡਾਣ ਤੋਂ ਬਾਹਰ ਕੱਢ ਦਿੱਤਾ। ਟਵਿੱਟਰ 'ਤੇ ਪੋਸਟ ਕੀਤੇ ਗਏ ਇੱਕ ਵੀਡੀਓ 'ਚ ਉਸਨੇ ਕਿਹਾ ਕਿ ਉਹ ਨਿਊਯਾਰਕ ਤੋਂ ਕੋਲੋਰਾਡੋ ਸਪ੍ਰਿੰਗਜ਼ 'ਚ ਇੱਕ ਸਿਖਲਾਈ ਕੈਂਪ ਲਈ ਜਾ ਰਿਹਾ ਸੀ, ਜਿਸ ਦੌਰਾਨ ਇਹ ਸਭ ਵਾਪਰਿਆ। 

ਇਹ ਖ਼ਬਰ ਪੜ੍ਹੋ- ਬੁਮਰਾਹ ਨੇ ਬਣਾਇਆ ਰਿਕਾਰਡ, ਮੁੰਬਈ ਇੰਡੀਅਨਜ਼ ਨੇ ਦਿੱਤਾ ਸ਼ਾਨਦਾਰ ਤੋਹਫਾ


ਖਾਨ ਅਨੁਸਾਰ 'ਸਪੱਸ਼ਟ ਤੌਰ' ਤੇ ਅਮਰੀਕਨ ਏਅਰਲਾਈਨਜ਼ ਦੇ ਸਟਾਫ ਦੁਆਰਾ ਇਹ ਸ਼ਿਕਾਇਤ ਕੀਤੀ ਗਈ ਸੀ, ਜਦੋਂ ਕਿ ਮੈਂ ਕੁੱਝ ਗਲਤ ਨਹੀਂ ਕੀਤਾ। ਇਸ ਸਬੰਧੀ ਅਮਰੀਕਨ ਏਅਰਲਾਈਨਜ਼ ਦੇ ਬੁਲਾਰੇ ਨੇ ਦੱਸਿਆ ਕਿ ਉਡਾਣ ਭਰਨ ਤੋਂ ਪਹਿਲਾਂ, ਅਮੇਰਿਕਨ ਏਅਰਲਾਈਨਜ਼ ਦੀ ਫਲਾਈਟ 700, ਜੋ ਕਿ ਨੇਵਾਰਕ ਲਿਬਰਟੀ ਅੰਤਰਰਾਸ਼ਟਰੀ ਹਵਾਈ ਅੱਡੇ (ਈ ਡਬਲ ਯੂ ਆਰ) ਤੋਂ ਡੈਲਾਸ-ਫੋਰਟ ਵਰਥ (ਡੀ. ਐੱਫ. ਡਬਲਯੂ.) ਲਈ ਜਾ ਰਹੀ ਸੀ। ਦੋ ਯਾਤਰੀਆਂ ਨੂੰ ਉਤਾਰਨ ਲਈ ਗੇਟ 'ਤੇ ਵਾਪਸ ਆਈ ਜਿਨ੍ਹਾਂ ਨੇ ਫੇਸ ਮਾਸਕ ਨਿਯਮਾਂ ਦੀ ਪਾਲਣਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ।

ਇਹ ਖ਼ਬਰ ਪੜ੍ਹੋ- ਆਸਟਰੇਲੀਆਈ ਤੇਜ਼ ਗੇਂਦਬਾਜ਼ ਸਟੇਲਾ ਨੂੰ ਭਾਰਤ ਵਿਰੁੱਧ ਵਨ ਡੇ 'ਚ ਡੈਬਿਊ ਦੀ ਉਮੀਦ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News