ਔਰਤ ਨੇ ਪਤੀ ਤੋਂ ਤਲਾਕ ਲੈ ਕੇ ਕੁੱਤੇ ਨਾਲ ਕਰਵਾਇਆ ਵਿਆਹ, ਕਿਹਾ- ਪਹਿਲਾਂ ਨਾਲੋਂ ਜ਼ਿਆਦਾ ਖ਼ੁਸ਼ ਹਾਂ

Wednesday, Aug 10, 2022 - 09:56 AM (IST)

ਔਰਤ ਨੇ ਪਤੀ ਤੋਂ ਤਲਾਕ ਲੈ ਕੇ ਕੁੱਤੇ ਨਾਲ ਕਰਵਾਇਆ ਵਿਆਹ, ਕਿਹਾ- ਪਹਿਲਾਂ ਨਾਲੋਂ ਜ਼ਿਆਦਾ ਖ਼ੁਸ਼ ਹਾਂ

ਲੰਡਨ (ਇੰਟ.)- ਕ੍ਰੋਏਸ਼ੀਆ ਵਿਚ ਇਕ ਦਿਲਚਸਪ ਮਾਮਲਾ ਸਾਹਮਣੇ ਆਇਆ ਹੈ। ਇਥੇ ਰਹਿਣ ਵਾਲੀ ਇਕ ਔਰਤ ਨੇ ਪਤੀ ਤੋਂ ਤਲਾਕ ਲੈ ਕੇ ਦੂਸਰਾ ਵਿਆਹ ਕਰਵਾ ਲਿਆ ਹੈ। ਤੁਸੀਂ ਸੋਚ ਰਹੇ ਹੋਵੋਗੇ ਕਿ ਆਖਿਰ ਇਸ ਵਿਚ ਹੈਰਾਨੀ ਵਾਲੀ ਕੀ ਗੱਲ ਹੈ। ਗੱਲ ਇਹ ਹੈ ਕਿ ਔਰਤ ਨੇ ਤਲਾਕ ਤੋਂ ਬਾਅਦ ਵਿਆਹ ਕਿਸੇ ਇਨਸਾਨ ਨਾਲ ਨਹੀਂ ਸਗੋਂ ਆਪਣੇ ਕੁੱਤੇ ਨਾਲ ਕਰਵਾਇਆ ਹੈ।

ਇਹ ਵੀ ਪੜ੍ਹੋ: ਪਾਕਿਸਤਾਨ 'ਚ ਨੇਤਾ ਦੇ ਰਿਸ਼ਤੇਦਾਰ ਦੀ ਦਾਦਾਗਿਰੀ, ਕਾਰ ਨੂੰ ਓਵਰਟੇਕ ਕਰਨ 'ਤੇ ਹਿੰਦੂ ਪਰਿਵਾਰ 'ਤੇ ਕੀਤਾ ਹਮਲਾ

ਇਸ ਅਜੀਬੋਗਰੀਬ ਵਿਆਹ ਨੂੰ ਧੂਮਧਾਮ ਨਾਲ ਸੰਪੰਨ ਕੀਤਾ ਗਿਆ ਅਤੇ ਖ਼ਾਸ ਗੱਲ ਇਹ ਹੈ ਕਿ ਇਸ ਵਿਆਹ ਵਿਚ ਲਗਭਗ 200 ਲੋਕਾਂ ਨੇ ਹਿੱਸਾ ਲਿਆ। 47 ਸਾਲ ਦੀ ਅਮਾਂਡਾ ਰੋਜਰਸ ਦਾ ਕਹਿਣਾ ਹੈ ਕਿ ਉਹ ਕੁੱਤੇ ਨਾਲ ਵਿਆਹ ਕਰਵਾ ਕੇ ਬੇਹੱਦ ਖੁਸ਼ ਹੈ। ਨਾਲ ਹੀ ਉਸਨੇ ਦੱਸਿਆ ਕਿ ਜੀਵਨਸਾਥੀ ਵਿਚ ਉਸ ਨੂੰ ਜੋ ਚਾਹੀਦਾ ਸੀ, ਉਹ ਸ਼ੀਬਾ (ਕੁੱਤੇ) ਵਿਚ ਹੈ।

ਇਹ ਵੀ ਪੜ੍ਹੋ: ਦੱਖਣੀ ਕੋਰੀਆ 'ਚ ਮੋਹਲੇਧਾਰ ਮੀਂਹ ਕਾਰਨ 8 ਲੋਕਾਂ ਦੀ ਮੌਤ, ਕਈ ਲਾਪਤਾ

ਮੀਡੀਆ ਰਿਪੋਰਟਾਂ ਮੁਤਾਬਕ ਤਲਾਕ ਤੋਂ ਬਾਅਦ ਅਮਾਂਡਾ ਰੋਜਰਸ ਕਈ ਮਹੀਨਿਆਂ ਤੱਕ ਸਿੰਗਲ ਰਹੀ। ਹੁਣ ਉਹ ਆਪਣੇ ਨਵੇਂ ਪਾਰਟਨਰ ਸ਼ੀਬਾ ਨਾਲ ਬੇਹੱਦ ਖੁਸ਼ ਹੈ। ਅਮਾਂਡਾ ਰੋਜਰਸ ਨੇ ਦੱਸਿਆ ਕਿ ਸ਼ੀਬਾ ਉਸਨੂੰ ਆਪਣੇ ਪਹਿਲੇ ਪਤੀ ਨਾਲੋਂ ਜ਼ਿਆਦਾ ਖੁਸ਼ ਰੱਖਦਾ ਹੈ। ਉਸਨੇ ਕੁੱਤੇ ਨਾਲ ਪੂਰੇ ਰੀਤੀ-ਰਿਵਾਜ਼ਾਂ ਨਾਲ ਵਿਆਹ ਕਰਵਾਇਆ ਅਤੇ ਉਸਨੂੰ ਚੁੰਮਿਆ ਅਤੇ ਉਸਨੂੰ ਆਪਣਾ ਸਾਥੀ ਮੰਨਿਆ। ਅਮਾਂਡਾ ਨੇ ਕਿਹਾ ਕਿ ਉਹ ਮੇਰੀ ਜ਼ਿੰਦਗੀ ਦਾ ਅਹਿਮ ਹਿੱਸਾ ਹੈ। ਉਹ ਮੈਨੂੰ ਹਸਾਉਂਦਾ ਹੈ, ਮੈਨੂੰ ਖੁਸ਼ ਰੱਖਦਾ ਹੈ ਅਤੇ ਜਦੋਂ ਮੈਂ ਪ੍ਰੇਸ਼ਾਨ ਹੁੰਦੀ ਹਾਂ ਤਾਂ ਮੈਨੂੰ ਪਿਆਰ ਵੀ ਦਿੰਦਾ ਹੈ।

ਇਹ ਵੀ ਪੜ੍ਹੋ: ਮਾਪਿਆਂ ਦਾ ਸ਼ਰਮਨਾਕ ਕਾਰਾ, ਬੱਚੇ ਨੂੰ ਪਿਲਾਈ ਵੋਡਕਾ, ਵੀਡੀਓ ਵਾਇਰਲ ਹੋਣ ਮਗਰੋਂ ਚੜੇ ਪੁਲਸ ਹੱਥੇ

 


author

cherry

Content Editor

Related News