ਜਵਾਲਾਮੁਖੀ ’ਚ ਹੋਇਆ ਜ਼ਬਰਦਸਤ ਧਮਾਕਾ, ਲਾਵੇ ਨਾਲ ਬਣਿਆ ਨਵਾਂ ਟਾਪੂ
Tuesday, Jun 30, 2020 - 02:30 AM (IST)
ਟੋਕੀਓ - ਟੋਕੀਓ ਤੋਂ ਲਗਭਗ 940 ਕਿਲੋਮੀਟਰ ਦੂਰ ਸਥਿਤ ਇਕ ਜਵਾਲਾਮੁਖੀ ਪਿਛਲੇ ਕਈ ਦਿਨਾਂ ਤੋਂ ਹੌਲੀ-ਹੌਲੀ ਸੁਲਗ ਰਿਹਾ ਸੀ, ਜਿਸਦੇ ਬਾਅਦ ਉਹ 28 ਜੂਨ 2020 ਨੂੰ ਫੱਟ ਗਿਆ। ਇਸ ਕਾਰਣ ਜਵਾਲਾਮੁਖੀ ਦੇ ਉੱਤਰ-ਪੂਰਬ ਵਾਲੇ ਪਾਸੇ ਤੇਜ਼ੀ ਨਾਲ ਵੱਗ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਅਸਮਾਨ ’ਚ 12, 467 ਫੁੱਟ ਦੀ ਉੱਚਾਈ ਤਕ ਧੂੰਆਂ ਜਾ ਰਿਹਾ ਹੈ। ਇਹ ਜਵਾਲਾਮੁਖੀ ਪਿਛਲੇ 6-7 ਸਾਲਾਂ ’ਚ 11 ਗੁਣਾ ਵੱਧ ਗਿਆ ਹੈ।
ਇਸ ਜਵਾਲਾਮੁਖੀ ਦਾ ਨਾਂ ਹੈ ਨਿਸ਼ੀਨੋ-ਸ਼ੀਮਾ। ਜਾਪਾਨ ਮੈਟ੍ਰੋਲਾਜੀਕਲ ਏਜੰਸੀ ਦੀ ਸੈਟੇਲਾਈਟ ਤਸਵੀਰਾਂ ’ਚ ਇਸ ਜਵਾਲਾਮੁਖੀ ਦੇ ਅੰਦਰ ਬਹੁਤ ਜ਼ਿਆਦਾ ਸਰਗਰਮੀਆਂ ਦਰਜ ਕੀਤੀਆਂ ਗਈਆਂ ਹਨ। ਉਥੇ ਜਾਪਾਨ ਦੇ ਕੋਸਟ ਗਾਰਡ ਨੇ ਵੀ ਇਸ ਮਾਮਲੇ ’ਚ ਪੁਸ਼ਟੀ ਕੀਤੀ ਹੈ ਕਿ ਨਿਸ਼ੀਨੋ-ਸ਼ੀਮਾ ’ਚੋਂ ਬਹੁਤ ਤੇਜ਼ੀ ਨਾਲ ਲਾਵਾ ਨਿਕਲ ਰਿਹਾ ਹੈ।
ਜਾਣਕਾਰੀ ਮੁਤਾਬਕ ਇਹ ਜਵਾਲਾਮੁਖੀ ਪਿਛਲੇ ਸਾਲ ਯਾਨੀ 6 ਦਸੰਬਰ 2019 ਤੋਂ ਸਰਗਰਮ ਹੈ, ਪਰ ਇਸ ਵਿਚ ਇਕ ਵੱਡਾ ਧਮਾਕਾ ਇਸ ਸਾਲ 25 ਜੂਨ ਨੂੰ ਹੋਇਆ। ਉਸ ਦੇ ਬਾਅਦ ਤੋਂ ਲਗਾਤਾਰ ਵਿਸਫੋਟ ਹੋ ਰਿਹਾ ਹੈ। 46 ਸਾਲ ਪਹਿਲਾਂ ਯਾਨੀ 1976 ’ਚ ਨਿਸ਼ੀਨੋ-ਸ਼ੀਮਾ ਇਕ ਛੋਟਾ ਜਿਹਾ ਹਰਿਆ-ਭਰਿਆ ਆਈਲੈਂਡ ਸੀ। ਇਸ ਵਿਚ 10 ਹਜ਼ਾਰ ਸਾਲਾਂ ਤੋਂ ਕੋਈ ਵਿਸਫੋਟ ਨਹੀਂ ਹੋਇਆ ਸੀ। ਓਦੋਂ ਇਹ ਆਈਲੈਂਡ ਸਿਰਫ ਇਕ ਜਵਾਲਾਮੁਖੀ ਦਾ ਉੱਪਰੀ ਹਿੱਸਾ ਸੀ ਜੋ ਸਮੁੰਦਰ ਤੋਂ ਬਾਹਰ ਦਿਖਦਾ ਸੀ। ਸਮੁੰਦਰ ਦੇ ਅੰਦਰ ਇਹ ਲੱਗਭਗ 9800 ਫੁੱਟ ਉੱਚਾ ਹੈ। ਪਿਛਲੇ 6 ਸਾਲਾਂ ’ਚ ਇਹ ਆਪਣਾ ਆਕਾਰ 11 ਗੁਣਾ ਵਧਾ ਚੁੱਕਾ ਹੈ। ਇਸ ਜਵਾਲਾਮੁਖੀ ਨੇ ਪਿਛਲੇ 6-7 ਸਾਲਾਂ ’ਚ ਇੰਨਾ ਲਾਵਾ ਕੱਢਿਆ ਹੈ ਕਿ ਇਥੇ ਚਾਰੇ ਪਾਸੇ 3 ਵਰਗ ਕਿਲੋਮੀਟਰ ਦਾ ਆਈਲੈਂਡ ਬਣ ਗਿਆ ਹੈ। ਇਹ ਆਈਲੈਂਡ ਪੂਰਾ ਲਾਵਾ ਦੇ ਠੰਡੇ ਹੋਏ ਪੱਥਰਾਂ ਨਾਲ ਬਣਿਆ ਹੈ। ਜੋ ਇਸ ਸਮੇਂ ਸਾਇੰਸਦਾਨਾਂ ਦੇ ਅਧਿਐਨ ਦਾ ਕੇਂਦਰ ਬਣਿਆ ਹੋਇਆ ਹੈ।