ਅਫ਼ਗਾਨਿਸਤਾਨ ''ਚ ਬੋਰਵੈੱਲ ''ਚ ਡਿੱਗਾ ਬੱਚਾ, ਬਚਾਅ ਕਾਰਜ ਜਾਰੀ

Friday, Feb 18, 2022 - 04:41 PM (IST)

ਅਫ਼ਗਾਨਿਸਤਾਨ ''ਚ ਬੋਰਵੈੱਲ ''ਚ ਡਿੱਗਾ ਬੱਚਾ, ਬਚਾਅ ਕਾਰਜ ਜਾਰੀ

ਕਾਬੁਲ (ਵਾਰਤਾ)- ਅਫ਼ਗਾਨਿਸਤਾਨ ਵਿਚ ਹੈਦਰ ਨਾਂ ਦਾ ਇਕ ਬੱਚਾ 48 ਘੰਟਿਆਂ ਤੋਂ ਵੱਧ ਸਮੇਂ ਤੋਂ ਬੋਰਵੈੱਲ ਵਿਚ ਫਸਿਆ ਹੋਇਆ ਹੈ। ਉਹ ਆਪਣੇ ਹੱਥ ਅਤੇ ਸਰੀਰ ਦੇ ਉਪਰਲੇ ਹਿੱਸੇ ਨੂੰ ਹਿਲਾਉਣ ਵਿਚ ਅਸਮਰੱਥ ਹੈ। ਹੈਦਰ ਸ਼ਾਫਟ ਤੋਂ ਕਰੀਬ 10 ਮੀਟਰ ਹੇਠਾਂ ਫਸਿਆ ਹੋਇਆ ਹੈ। ਦੱਸਣਯੋਗ ਹੈ ਕਿ ਹੈਦਰ ਜਿਸ ਸ਼ਾਫਟ ਵਿਚ ਫਸਿਆ ਹੋਇਆ ਹੈ, ਉਹ 25 ਮੀਟਰ ਡੂੰਘਾ ਦੱਸਿਆ ਜਾਂਦਾ ਹੈ। ਹੈਦਰ ਦੱਖਣੀ ਅਫ਼ਗਾਨਿਸਤਾਨ ਦੇ ਇਕ ਪਿੰਡ ਵਿਚ ਬੋਰਵੈੱਲ ਖੋਦਣ ਦੌਰਾਨ ਬਾਲਗਾਂ ਦੀ ਮਦਦ ਕਰ ਰਿਹਾ ਸੀ, ਜਿਸ ਤੋਂ ਬਾਅਦ ਉਹ ਡਿੱਗ ਗਿਆ। ਕਰਮਚਾਰੀ ਹੈਦਰ ਨੂੰ ਬਚਾਉਣ ਲਈ ਲਗਾਤਾਰ ਕੰਮ ਕਰ ਰਹੇ ਹਨ। ਲਗਭਗ 72 ਘੰਟੇ ਬੀਤ ਜਾਣ ਮਗਰੋਂ ਹੈਦਰ ਦੇ ਬਚਣ ਦੀ ਉਮੀਦ ਘੱਟ ਹੋ ਸਕਦੀ ਹੈ।

ਤਾਲਿਬਾਨ ਅਧਿਕਾਰੀਆਂ ਮੁਤਾਬਕ ਹੈਦਰ ਸ਼ਾਫਟ ਤੋਂ 25 ਕਿਲੋਮੀਟਰ ਦੀ ਡੂੰਘਾਈ ਤੱਕ ਡਿੱਗਿਆ ਹੈ। ਬੀ.ਬੀ.ਸੀ. ਮੁਤਾਬਕ ਸੋਸ਼ਲ ਮੀਡੀਆ 'ਤੇ ਜਾਰੀ ਵੀਡੀਓ ਮੁਤਾਬਕ ਹੈਦਰ ਜ਼ਾਬੁਲ ਸੂਬੇ ਦੇ ਸ਼ੋਕਕ ਪਿੰਡ 'ਚ ਇਕ ਬੋਰਵੈੱਲ 'ਚ ਡਿੱਗਾ ਹੈ। ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਬਚਾਅ ਦਲ ਰੱਸੀ ਦੀ ਮਦਦ ਨਾਲ ਬੋਰਵੈੱਲ 'ਚ ਲਾਈਟਾਂ ਅਤੇ ਕੈਮਰੇ ਲਗਾ ਰਹੇ ਹਨ। ਹੈਦਰ ਦੇ ਪਿਤਾ ਨੇ ਕਿਹਾ, ''ਮੇਰੇ ਪੁੱਤਰ, ਤੁਸੀਂ ਠੀਕ ਹੋ? ਮੇਰੇ ਨਾਲ ਗੱਲ ਕਰੋ ਅਤੇ ਨਾ ਰੋਵੋ, ਅਸੀਂ ਤੁਹਾਨੂੰ ਬਾਹਰ ਕੱਢਣ ਲਈ ਲਗਾਤਾਰ ਕੰਮ ਕਰ ਰਹੇ ਹਾਂ।'' ਇਸ 'ਤੇ ਹੈਦਰ ਨੇ ਆਵਾਜ਼ ਦਿੱਤੀ, ''ਹਾਂ ਮੈਂ ਗੱਲ ਕਰਾਂਗਾ।'' ਕੁਝ ਲੋਕ ਹੈਦਰ ਦੀ ਉਮਰ 6 ਸਾਲ ਅਤੇ ਕੁਝ ਲੋਕ 6 ਸਾਲ ਦੱਸ ਰਹੇ ਹਨ, ਹਾਲਾਂਕਿ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਹੋਈ ਹੈ।
 


author

cherry

Content Editor

Related News