ਫਿਲੀਪੀਨਜ਼ 'ਚ 134 ਲੋਕਾਂ ਨੂੰ ਲਿਜਾ ਰਹੇ ਸਮੁੰਦਰੀ ਜਹਾਜ਼ 'ਚ ਲੱਗੀ ਅੱਗ, 7 ਯਾਤਰੀਆਂ ਦੀ ਮੌਤ

Monday, May 23, 2022 - 02:31 PM (IST)

ਫਿਲੀਪੀਨਜ਼ 'ਚ 134 ਲੋਕਾਂ ਨੂੰ ਲਿਜਾ ਰਹੇ ਸਮੁੰਦਰੀ ਜਹਾਜ਼ 'ਚ ਲੱਗੀ ਅੱਗ, 7 ਯਾਤਰੀਆਂ ਦੀ ਮੌਤ

ਮਨੀਲਾ (ਭਾਸ਼ਾ): ਲੁਜੋਨ ਟਾਪੂ 'ਤੇ ਕਿਊਜ਼ੋਨ ਸੂਬੇ ਦੇ ਇਕ ਸ਼ਹਿਰ ਦੇ ਰਸਤੇ ਵਿਚ 134 ਲੋਕਾਂ ਨੂੰ ਲੈ ਕੇ ਜਾ ਰਹੇ ਇਕ ਸਮੁੰਦਰੀ ਜਹਾਜ਼ ਨੂੰ ਸੋਮਵਾਰ ਨੂੰ ਅੱਗ ਲੱਗ ਗਈ, ਜਿਸ ਕਾਰਨ ਯਾਤਰੀਆਂ ਅਤੇ ਚਾਲਕ ਦਲ ਨੇ ਆਪਣੀ ਜਾਨ ਬਚਾਉਣ ਲਈ ਸਮੁੰਦਰ ਵਿਚ ਛਾਲ ਮਾਰ ਦਿੱਤੀ। ਇਸ ਹਾਦਸੇ ਵਿਚ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ।ਫਿਲੀਪੀਨਜ਼ ਕੋਸਟ ਗਾਰਡ (ਪੀ.ਸੀ.ਜੀ.) ਦੇ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ। ਉਹਨਾਂ ਨੇ ਦੱਸਿਆ ਕਿ ਜ਼ਿਆਦਾਤਰ ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਨੂੰ ਬਚਾ ਲਿਆ ਗਿਆ ਹੈ।

PunjabKesari

ਪੋਲੀਓ ਟਾਪੂ ਤੋਂ ਕਿਊਜ਼ਨ ਜਾਣ ਵਾਲੇ M/V ਮਰਕਰਾਫਟ-2 'ਤੇ ਅੱਗ ਲੱਗਣ ਤੋਂ ਬਾਅਦ ਘੱਟੋ-ਘੱਟ ਚਾਰ ਲੋਕ ਲਾਪਤਾ ਹਨ। ਤੱਟ ਰੱਖਿਅਕ ਅਧਿਕਾਰੀਆਂ ਨੇ ਦੱਸਿਆ ਕਿ ਅੱਗ ਲੱਗਣ ਤੋਂ ਬਾਅਦ ਜ਼ਿਆਦਾਤਰ 134 ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਨੂੰ ਪਾਣੀ ਵਿੱਚ ਛਾਲ ਮਾਰਨੀ ਪਈ। ਹਾਲਾਂਕਿ, ਖੇਤਰ ਵਿੱਚ ਤਾਇਨਾਤ ਜਹਾਜ਼ਾਂ ਨੇ ਉਨ੍ਹਾਂ ਨੂੰ ਬਚਾ ਲਿਆ। ਅਧਿਕਾਰੀਆਂ ਮੁਤਾਬਕ ਅੱਗ ਕਿਸ਼ਤੀ ਦੇ ਇੰਜਨ ਰੂਮ 'ਚ ਲੱਗੀ ਜਾਪਦੀ ਹੈ। ਉਨ੍ਹਾਂ ਕਿਹਾ ਕਿ ਕਿਸ਼ਤੀ ਦੇ ਮਲਬੇ ਨੂੰ ਕੰਢੇ ਲਿਆਂਦਾ ਗਿਆ ਹੈ। ਤੱਟ ਰੱਖਿਅਕਾਂ ਵੱਲੋਂ ਜਾਰੀ ਕੀਤੀਆਂ ਗਈਆਂ ਤਸਵੀਰਾਂ 'ਚ ਕਿਸ਼ਤੀ 'ਚੋਂ ਅੱਗ ਦੀਆਂ ਲਪਟਾਂ ਅਤੇ ਧੂੰਆਂ ਉੱਠਦਾ ਦੇਖਿਆ ਜਾ ਸਕਦਾ ਹੈ। ਇਸ ਵਿਚ ਸਟਰੈਚਰ 'ਤੇ ਜ਼ਖਮੀ ਲੋਕਾਂ ਨੂੰ ਐਂਬੂਲੈਂਸ ਵਿਚ ਲਿਜਾਂਦੇ ਹੋਏ ਅਤੇ ਇਕ ਬਚਾਅ ਕਰਮੀ ਨੂੰ ਬੇਹੋਸ਼ ਹੋ ਚੁੱਕੇ ਵਿਅਕਤੀ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਦੇਖਿਆ ਜਾ ਸਕਦਾ ਹੈ।

PunjabKesari

ਪੜ੍ਹੋ ਇਹ ਅਹਿਮ ਖ਼ਬਰ- ਭਿਆਨਕ ਹਾਦਸੇ 'ਚ ਨੌਜਵਾਨ ਨੇ ਗੁਆਇਆ ਅੱਧਾ ਸਰੀਰ, 2 ਸਾਲ ਤੋਂ ਇੰਝ ਜੀਅ ਰਿਹੈ ਜ਼ਿੰਦਗੀ (ਤਸਵੀਰਾਂ)

ਨੇਵੀ ਅਧਿਕਾਰੀ ਅਰਮਾਂਡ ਬਾਲੀਲੋ ਨੇ ਦੱਸਿਆ ਕਿ ਸਮੁੰਦਰੀ ਜਹਾਜ਼ ਮਰਕਰਾਫਟ-2 ਸਥਾਨਕ ਸਮੇਂ ਅਨੁਸਾਰ ਸਵੇਰੇ 5 ਵਜੇ ਸੂਬੇ ਦੇ ਇਕ ਟਾਪੂ ਸ਼ਹਿਰ ਪੋਲੀਲੋ ਤੋਂ ਰਵਾਨਾ ਹੋਇਆ, ਜਦੋਂ ਰੀਅਲ ਟਾਊਨ ਦੀ ਇਕ ਬੰਦਰਗਾਹ 'ਤੇ ਪਹੁੰਚਣ ਤੋਂ ਲਗਭਗ 900 ਮੀਟਰ ਪਹਿਲਾਂ ਅੱਗ ਲੱਗ ਗਈ। ਬਾਲੀਲੋ ਨੇ ਕਿਹਾ ਕਿ ਬਚਾਅ ਮੁਹਿੰਮ ਜਾਰੀ ਹੈ' ਉਨ੍ਹਾਂ ਨੇ ਕਿਹਾ ਕਿ ਘੱਟੋ-ਘੱਟ ਛੇ ਯਾਤਰੀਆਂ ਦਾ ਸਥਾਨਕ ਹਸਪਤਾਲ 'ਚ ਇਲਾਜ ਕੀਤਾ ਜਾ ਰਿਹਾ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News