ਕੈਨੇਡਾ ''ਚ ਵੀ ਉੱਠੀ ਸ਼ਰਨਾਰਥੀਆਂ ਦੇ ਖਿਲਾਫ ਆਵਾਜ਼, ''ਟਰੰਪ ਸਟਾਈਲ'' ਵਿਚ ਕਾਰਵਾਈ ਚਾਹੁੰਦੇ ਨੇ ਲੋਕ

02/20/2017 6:10:29 PM

ਓਟਾਵਾ— ਕੈਨੇਡਾ ਵਿਚ ਵੀ ਹੁਣ ਸ਼ਰਨਾਰਥੀਆਂ ਦੇ ਖਿਲਾਫ ਆਵਾਜ਼ ਉੱਠਣ ਲੱਗੀ ਹੈ। ਕੈਨੇਡਾ ਦੇ ਕੁਝ ਲੋਕਾਂ ਦਾ ਮੰਨਣਾ ਹੈ ਕਿ ਦੇਸ਼ ਵਿਚ ਸਾਲ 2017 ਵਿਚ 40000 ਸ਼ਰਨਾਰਥੀਆਂ ਨੂੰ ਪਨਾਹ ਦੇਣ ਦਾ ਟੀਚਾ ਬਹੁਤ ਵੱਡਾ ਹੈ ਅਤੇ ਹਰ ਚਾਰ ਕੈਨੇਡੀਅਨਾਂ ''ਚੋਂ ਇਕ ਚਾਹੁੰਦਾ ਹੈ ਕਿ ਕੈਨੇਡਾ ਦੀ ਸਰਕਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਟਾਈਲ ਵਿਚ ਸ਼ਰਨਾਰਥੀਆਂ ''ਤੇ ਪਾਬੰਦੀ ਲਗਾ ਦੇਵੇ। ਇਹ ਖੁਲਾਸਾ ਹੋਇਆ ਹੈ ਕਿ ਏੇਂਗੁਸ ਰੇਡ ਇੰਸਟੀਚਿਊਟ ਵੱਲੋਂ ਕਰਵਾਏ ਗਏ ਇਕ ਸਰਵੇਖਣ ਵਿਚ। ਇਹ ਸਰਵੇਖਣ ਸ਼ਰਨਾਰਥੀਆਂ ਦੇ ਮੁੱਦੇ ਨੂੰ ਹੱਲ ਕੀਤੇ ਜਾਣ ਦੇ ਕੈਨੇਡੀਅਨ ਸਰਕਾਰ ਦੇ ਢੰਗ-ਤਰੀਕਿਆਂ ਬਾਰੇ ਲੋਕਾਂ ਦੇ ਵਿਚਾਰ ਜਾਣਨ ਲਈ ਕੀਤਾ ਗਿਆ ਸੀ। ਇਸ ਸਰਵੇਖਣ ਮੁਤਾਬਕ ਤਕਰੀਬਨ 47 ਫੀਸਦੀ ਲੋਕਾਂ ਦਾ ਕਹਿਣਾ ਹੈ ਕਿ ਕੈਨੇਡੀਅਨ ਸਰਕਾਰ ਦਾ 40000 ਸ਼ਰਨਾਰਥੀਆਂ ਨੂੰ ਪਨਾਹ ਦੇਣ ਦਾ ਟੀਚਾ ਸਹੀ ਹੈ। 11 ਫੀਸਦੀ ਲੋਕਾਂ ਨੇ ਕਿਹਾ ਕਿ ਇਹ ਟੀਚਾ ਘੱਟ ਹੈ ਜਦੋਂ ਕਿ 41 ਫੀਸਦੀ ਲੋਕਾਂ ਨੇ ਕਿਹਾ ਕਿ ਇਹ ਟੀਚਾ ਬਹੁਤ ਜ਼ਿਆਦਾ ਹੈ ਅਤੇ ਕੈਨੇਡਾ ਨੂੰ ਹੋਰ ਜ਼ਿਆਦਾ ਸ਼ਰਨਾਰਥੀਆਂ ਨੂੰ ਪਨਾਹ ਨਹੀਂ ਦੇਣੀ ਚਾਹੀਦੀ। 
ਏਂਗੁਸ ਰੇਡ ਇੰਸਟੀਚਿਊਟ ਦੀ ਐਗਜ਼ੀਕਿਊਟਿਵ ਡਾਇਰੈਕਟਰ ਸ਼ਾਚੀ ਕਰਲ ਦਾ ਕਹਿਣਾ ਹੈ ਕਿ ਕੈਨੇਡਾ ਦੇ ਇਕ ਤਬਕੇ ''ਚੋਂ ਸ਼ਰਨਾਰਥੀਆਂ ਦੇ ਖਿਲਾਫ ਆਵਾਜ਼ ਉੱਠੀ ਹੈ ਅਤੇ ਇਹ ਖਤਰਨਾਕ ਸੰਕੇਤ ਹੈ।

Kulvinder Mahi

News Editor

Related News