''ਏ ਪ੍ਰੌਮਿਸਡ ਲੈਂਡ'' ’ਚ ਭਾਰਤੀ ਆਗੂਆਂ ਬਾਰੇ ਉਬਾਮਾ ਦੇ ਬੇਬਾਕ ਬੋਲ, ਸਨਅਤਕਾਰਾਂ ''ਤੇ ਵਿੰਨ੍ਹਿਆ ਨਿਸ਼ਾਨਾ
Wednesday, Nov 18, 2020 - 06:39 PM (IST)
ਅੱਬਾਸ ਧਾਲੀਵਾਲ
ਮਲੇਰਕੋਟਲਾ ।
Abbasdhaliwal72@gmail.com
ਸਾਬਕਾ ਰਾਸ਼ਟਰਪਤੀ ਬਰਾਕ ਹੁਸੈਨ ਓਬਾਮਾ, ਜੋ ਅਮਰੀਕਾ ਦੇ ਦੋ ਵਾਰ (2008 ਤੋਂ 2016 ਤੱਕ) 44ਵੇਂ ਰਾਸ਼ਟਰਪਤੀ ਰਹੇ ਚੁੱਕੇ ਹਨ। ਅਮਰੀਕਾ ਦੇ ਉਚ ਅਹੁਦੇ ’ਤੇ ਬਿਰਾਜਮਾਨ ਹੋਣ ਵਾਲੇ ਓਬਾਮਾ ਪਹਿਲੇ ਅਫਰੀਕੀ-ਅਮਰੀਕਨ ਮੂਲ ਦੇ ਸ਼ਖਸ ਸਨ। ਰਾਸ਼ਟਰਪਤੀ ਬਣਨ ਤੋਂ ਪਹਿਲਾਂ ਉਹ ਇਲੀਨੋਇਸ ਵਿੱਚ ਜਨਵਰੀ 2005 ਤੋਂ ਬਤੌਰ ਸੈਨੇਟਰ ਦੇ ਪਦ 'ਤੇ ਰਹੇ। ਇਸ ਤੋਂ ਬਾਅਦ 2008 ਵਿੱਚ ਰਾਸ਼ਟਰਪਤੀ ਦੀਆਂ ਚੋਣਾਂ ਦੀ ਜਿੱਤ ਤੋਂ ਬਾਅਦ ਉਨ੍ਹਾਂ ਨੇ ਇਸ ਪਦਵੀ ਤੋਂ ਅਸਤੀਫ਼ਾ ਦੇ ਦਿੱਤਾ ਸੀ।
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਅੱਜ-ਕਲ ਆਪਣੀ ਨਵੀਂ ਕਿਤਾਬ 'ਏ ਪ੍ਰੌਮਿਸਡ ਲੈਂਡ’ ਨੂੰ ਲੈ ਕੇ ਚਰਚਾਵਾਂ ਵਿਚ ਹਨ। ਦਰਅਸਲ 768 ਪੰਨਿਆਂ ਦੀ ਉਕਤ ਕਿਤਾਬ ਓਬਾਮਾ ਦਾ ਇਕ ਸੰਸਮਰਣ ਹੈ। ਇਹ ਕਿਤਾਬ ਜਿਥੇ ਉਨ੍ਹਾਂ ਦੇ ਸਿਆਸਤ 'ਚ ਰੱਖੇ ਕਦਮਾਂ ਅਤੇ ਸਿਖ਼ਰ ਤੱਕ ਪਹੁੰਚਣ ਦੇ ਸਫ਼ਰ ਦਾ ਤੱਥਾਂ ਆਧਾਰਿਤ ਬਿਰਤਾਂਤ ਹੈ, ਉਥੇ ਇਹ ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਅਤੇ ਲੀਡਰਾਂ ਸੰਬੰਧੀ ਓਬਾਮਾ ਜਾਤੀ ਵਿਸ਼ਲੇਸ਼ਣ ਦੀ ਅੱਕਾਸੀ ਕਰਦੀ ਹੈ। ਦਰਅਸਲ ਉਕਤ ਕਿਤਾਬ ਵਿੱਚ ਓਬਾਮਾ ਨੇ ਦੁਨੀਆ ਦੇ ਅਲੱਗ-ਅਲੱਗ ਲੀਡਰਾਂ ਅਤੇ ਉਦਯੋਗਿਕ ਹਸਤੀਆਂ ਦੇ ਰਹਿਣ ਸਹਿਣ ਨੂੰ ਲੈ ਕੇ ਆਪਣੀ ਬੇਬਾਕ ਰਾਏ ਰੱਖਦਿਆਂ ਉਨ੍ਹਾਂ ਦੀਆਂ ਨੀਅਤ ਅਤੇ ਨੀਤੀਆਂ ਸੰਬੰਧੀ ਆਪਣੀ ਖੁੱਲ੍ਹ ਕੇ ਰਾਏ ਰੱਖੀ ਹੈ।
ਪੜ੍ਹੋ ਇਹ ਵੀ ਖਬਰ - Health tips : ਇਨ੍ਹਾਂ ਚੀਜ਼ਾਂ ਨੂੰ ਆਪਣੀ ਖੁਰਾਕ ‘ਚ ਕਰੋ ਸ਼ਾਮਲ, ਕਦੇ ਨਹੀਂ ਹੋਵੇਗੀ ਫ਼ੇਫੜਿਆਂ ਦੀ ਬੀਮਾਰੀ
ਆਪਣੀ ਇਸ ਕਿਤਾਬ ‘ਚ ਉਨ੍ਹਾਂ ਹਾਲ ਹੀ ਵਿੱਚ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਜੋਅ ਬਾਈਡਨ ਦਾ ਜ਼ਿਕਰ ਕਰਦਿਆਂ ਲਿਖਿਆ ਹੈ ਕਿ ਬਾਈਡਨ ਇਕ ਸੱਭਿਅਕ ਵਿਅਕਤੀ ਹਨ। ਜਦੋਂਕਿ ਕਿਸੇ ਸਮੇਂ ਵਿੱਚ ਵਿਸ਼ਵ ਦੀ ਦੂਜੀ ਮਹਾਂ ਸ਼ਕਤੀ ਸਮਝੇ ਜਾਂਦੇ ਰੂਸ ਦੇ ਰਾਸ਼ਟਰਪਤੀ ਵਲਾਦਿਮਿਰ ਪੁਤਿਨ ਦੀ ਤੁਲਨਾ ਓਬਾਮਾ ਨੇ ਸਟ੍ਰੀਟ-ਸਮਾਰਟ ਬਾਸੇਜ ਨਾਲ ਕੀਤੀ ਹੈ। ਉਨ੍ਹਾਂ ਲਿਖਿਆ ਕਿ ਪੁਤਿਨ ਇਕ ਸਮੇਂ ਸ਼ਿਕਾਗੋ ਨੂੰ ਚਲਾਉਣ ਵਾਲੇ ਸਟ੍ਰੀਟ ਸਮਾਰਟ ਬਾਸੇਜ ਦੀ ਯਾਦ ਦਿਵਾਉਂਦੇ ਹਨ।
ਪੜ੍ਹੋ ਇਹ ਵੀ ਖਬਰ - ਧਨ ’ਚ ਵਾਧਾ ਅਤੇ ਪਰੇਸ਼ਾਨੀਆਂ ਤੋਂ ਮੁਕਤੀ ਪਾਉਣ ਲਈ ਐਤਵਾਰ ਨੂੰ ਕਰੋ ਇਹ ਖ਼ਾਸ ਉਪਾਅ
ਬਰਾਕ ਓਬਾਮਾ ਨੇ ਆਪਣੀ ਇਸ ਕਿਤਾਬ ‘ਚ ਰਾਹੁਲ ਗਾਂਧੀ ਦੇ ਨਾਲ-ਨਾਲ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਵੀ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ ਹੈ। ਉਨ੍ਹਾਂ ਮਨਮੋਹਨ ਸਿੰਘ ਦੀ ਤਾਰੀਫ਼ ਕਰਦਿਆਂ ਲਿਖਿਆ ਕਿ ਉਨ੍ਹਾਂ ‘ਚ ਇੱਕ ਦ੍ਰਿੜ ਨਿਸ਼ਠਾ ਹੈ, ਜਦੋਂਕਿ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਤੇ’ ਟਿੱਪਣੀ ਕਰਦਿਆਂ ਉਨ੍ਹਾਂ ਨੂੰ ਘੱਟ ਯੋਗਤਾ ਤੇ ਜਨੂੰਨ ਦੀ ਕਮੀ ਵਾਲਾ ਲੀਡਰ ਗਰਦਾਨਿਆ ਹੈ। ਕਿਤਾਬ ‘ਚ ਉਨ੍ਹਾਂ ਰਾਹੁਲ ਗਾਂਧੀ ਦੀ ਤੁਲਨਾ ਇਕ ਅਜਿਹੇ ਵਿਦਿਆਰਥੀਆਂ ਨਾਲ ਕੀਤੀ ਹੈ, ਜਿਸ ਨੇ ਕੋਰਸਵਰਕ ਤਾਂ ਕਰ ਲਿਆ ਹੈ ਤੇ ਸਿਖਿਆਰਥੀ ਨੂੰ ਪ੍ਰਭਾਵਿਤ ਕਰਨ ਲਈ ਉਤਸੁਕ ਵੀ ਰਹਿੰਦਾ ਹੈ ਪਰ ਵਿਸ਼ੇ ‘ਚ ਮੁਹਾਰਤ ਹਾਸਲ ਕਰਨ ਲਈ ਜਾਂ ਤਾਂ ਯੋਗਤਾ ਨਹੀਂ ਜਾਂ ਫਿਰ ਜਨੂੰਨ ਦੀ ਕਮੀ ਹੈ। ਇਸ ਦੇ ਨਾਲ ਹੀ ਓਬਾਮਾ ਨੇ ਰਾਹੁਲ ਗਾਂਧੀ ਨੂੰ ਨਰਵਸ ਵੀ ਦੱਸਿਆ ਹੈ।
ਪੜ੍ਹੋ ਇਹ ਵੀ ਖਬਰ - ‘ਰੋਮਾਂਟਿਕ’ ਹੋਣ ਦੇ ਨਾਲ-ਨਾਲ ਜ਼ਿਆਦਾ ‘ਗੁੱਸੇ’ ਵਾਲੇ ਹੁੰਦੈ ਨੇ ਇਸ ਅੱਖਰ ਦੇ ਲੋਕ, ਜਾਣੋ ਹੋਰ ਕਈ ਗੱਲਾਂ
ਇਸ ਦੇ ਇਲਾਵਾ ਕਿਤਾਬ ’ਚ ਉਨ੍ਹਾਂ ਕਾਂਗਰਸ ਦੇ ਅੰਦਰੂਨੀ ਮਾਮਲਿਆਂ ਬਾਰੇ ਵੀ ਆਪਣੀ ਰਾਏ ਰੱਖੀ ਹੈ। ਉਨ੍ਹਾਂ ਲਿਖਿਆ ਕਿ ਸੋਨੀਆ ਗਾਂਧੀ ਨੇ ਮਨਮੋਹਨ ਸਿੰਘ ਨੂੰ ਇਸ ਲਈ ਪ੍ਰਧਾਨ ਮੰਤਰੀ ਬਣਾਇਆ ਸੀ, ਕਿਉਂਕਿ ਉਨ੍ਹਾਂ ਨੂੰ ਮਨਮੋਹਨ ਸਿੰਘ ਤੋਂ ਕੋਈ ਖ਼ਤਰਾ ਮਹਿਸੂਸ ਨਹੀਂ ਹੁੰਦਾ ਸੀ। ਸਾਬਕਾ ਰਾਸ਼ਟਰਪਤੀ ਨੇ ਕਿਹਾ ਕਿ ਸੋਨੀਆ ਨੇ ਮਨਮੋਹਨ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਕਾਫੀ ਸੋਚ-ਵਿਚਾਰ ਕੀਤਾ।
ਓਬਾਮਾ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨਾਲ ਮੁਲਾਕਾਤ ਤੇ ਗ਼ੈਰ-ਰਸਮੀ ਗੱਲਬਾਤ ਦਾ ਵੀ ਜ਼ਿਕਰ ਕੀਤਾ। ਓਬਾਮਾ ਨੇ ਲਿਖਿਆ ਕਿ ਭਾਰਤ ਦੇ ਅਰਥਚਾਰੇ 'ਚ ਬੁਨਿਆਦੀ ਬਦਲਾਅ ਦੇ ਮੁੱਖ ਸ਼ਿਲਪਕਾਰ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸਨ ਤੇ ਉਹ ਤਰੱਕੀ ਦੇ ਇਸ ਰਾਹ ਦੇ ਸਹੀ ਪ੍ਰਤੀਕ ਹਨ। ਉਹ ਇਕ ਛੋਟੇ ਤੇ ਸਤਾਏ ਗਏ ਸਿੱਖ ਭਾਈਚਾਰੇ ਦੇ ਮੈਂਬਰ ਹਨ, ਜੋ ਦੇਸ਼ ਦੇ ਸਰਬੋਤਮ ਅਹੁਦੇ 'ਤੇ ਪਹੁੰਚੇ। ਉਹ ਇਕ ਨਰਮ ਸੁਭਾਅ ਦੇ 'ਟੈਕਨੋਕ੍ਰੇਟ' ਵਿਅਕਤੀ ਹਨ, ਜਿਨ੍ਹਾਂ ਜ਼ਿੰਦਗੀ ਜਿਊਣ ਲਈ ਉੱਚ ਮਾਪਦੰਡਾਂ ਨੂੰ ਪੇਸ਼ ਕੀਤਾ ਤੇ ਭ੍ਰਿਸ਼ਟਾਚਾਰ ਮੁਕਤ ਛਵੀ ਨਾਲ ਮਾਣ-ਸਨਮਾਨ ਹਾਸਲ ਕਰਦੇ ਹੋਏ ਜਨਤਾ ਦਾ ਭਰੋਸਾ ਜਿੱਤਿਆ।
ਪੜ੍ਹੋ ਇਹ ਵੀ ਖਬਰ - ਵਿਦਿਆਰਥੀਆਂ ਲਈ ਅਹਿਮ ਖ਼ਬਰ : ਕੈਨੇਡਾ ਵੀਜ਼ੇ ਲਈ ਅਹਿਤਿਆਤ ਵਾਲੇ ਕਾਲਜਾਂ ਦੀ ਸੂਚੀ ਹੋਈ ਅੱਪਡੇਟ
ਅਮਰੀਕੀ ਰਾਸ਼ਟਰਪਤੀ ਨੇ ਚੈਕ ਨੇਤਾ ਵਾਕਲੇਵ ਹੈਵੇਲ ਦੇ ਨਾਲ ਹੋਈ ਗੱਲਬਾਤ ਦਾ ਜ਼ਿਕਰ ਕਰਦਿਆਂ ਕਿਤਾਬ ’ਚ ਲਿਖਿਆ ਕਿ ਜੇਕਰ ਅਮੀਰ ਦੇਸ਼ਾਂ ਦੇ ਮੁਕਾਬਲੇ ਵਿਸ਼ਵੀਕਰਨ ਅਤੇ ਇਤਿਹਾਸਿਕ ਆਰਥਿਕ ਸੰਕਟ ਦੇ ਕਾਰਨ ਇਹ ਚੀਜਾਂ ਉਭਾਰ ਮਾਰ ਰਹੀਆਂ ਹਨ ਤਾਂ ਮੈਂ ਇਹ ਚੀਜਾਂ ਅਮਰੀਕਾ ਵਿਚ ਟੀ ਪਾਰਟੀ ਵਿਚ ਵੇਖ ਰਿਹਾ ਹਾਂ ਤਾਂ ਭਾਰਤ ਕਿਵੇਂ ਅਲੱਗ ਰਹਿ ਸਕਦਾ ਹੈ। ਜ਼ਬਰਦਸਤ ਆਰਥਿਕ ਪ੍ਰਦਰਸ਼ਨ ਅਤੇ ਲੋਕਤੰਤਰ ਵਿੱਚ ਲਚਕੀਲੇਪਨ ਦੇ ਬਾਵਜੂਦ ਸੱਚਾਈ ਇਹ ਹੈ ਕਿ ਉਹ ਗਾਂਧੀ ਦੇ ਪੱਖਪਾਤਹੀਣ, ਸ਼ਾਂਤੀਪੂਰਨ ਅਤੇ ਆਦਰਸ਼ ਸਮਾਜ ਨੂੰ ਪਾ ਸਕਣਾ ਹਾਲੇ ਦੂਰ ਹੈ। ਉਨ੍ਹਾਂ ਕਿਹਾ ਭਾਰਤ ਦੀ ਰਾਜਨੀਤਕ ਹਾਲੇ ਵੀ ਧਰਮ, ਜਾਤੀ ਅਤੇ ਵੰਸ਼ਵਾਦ ਦੇ ਇਰਦ-ਗਿਰਦ ਘੁੰਮਦੀ ਹੈ।
ਪੜ੍ਹੋ ਇਹ ਵੀ ਖਬਰ - Beauty Tips : 20 ਮਿੰਟਾਂ ''ਚ ਇਸ ਤਰੀਕੇ ਨਾਲ ਦੂਰ ਕਰੋ ਆਪਣੀ ‘ਗਰਦਨ ਦਾ ਕਾਲਾਪਣ’
ਕਿਤਾਬ ਵਿੱਚ ਉਨ੍ਹਾਂ ਮੌਜੂਦਾ ਸਮੇਂ ਦੇਸ਼ ਦੀ ਬਾਗਡੋਰ ਸੰਭਾਲ ਰਹੀ ਭਾਜਪਾ ਦੇ ਸੰਦਰਭ ਵਿਚ ‘ਭਾਜਪਾ ਦੇ ਵਿਭਾਜਨਕਾਰੀ ਰਾਸ਼ਟਰਵਾਦ’ ਨੂੰ ਲੈ ਕੇ ਗਹਿਰੀ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਨੇ ਇਸ ’ਤੇ ਹੈਰਾਨੀ ਪ੍ਰਗਟਾਉਂਦੇ ਕਿਹਾ ਕਿ ਹਿੰਸਾ, ਲਾਲਚ, ਭ੍ਰਿਸ਼ਟਾਚਾਰ, ਰਾਸ਼ਟਰਵਾਦ, ਨਸਲਵਾਦ ਅਤੇ ਧਾਰਮਿਕ ਅਸਹਿਣਸ਼ੀਲਤਾ ਜਿਹੀਆਂ ਭਾਵਨਾਵਾਂ ਇੰਨੀਆਂ ਮਜਬੂਤ ਹਨ ਕਿ ਉਹ ਕਿਸੇ ਲੋਕਤੰਤਰ ਵਿੱਚ ਸਥਾਈ ਤੌਰ ’ਤੇ ਪੈਠ ਜਮਾ ਸਕਦੀਆਂ ਹਨ।
ਕਿਤਾਬ ਵਿੱਚ ਉਨ੍ਹਾਂ ਭਾਰਤੀ ਉਦਯੋਗਪਤੀਆਂ ਨੂੰ ਨਿਸ਼ਾਨਾ ਬਣਾਉਂਦਿਆਂ ਇਹ ਕਿਹਾ ਕਿ ਉਨ੍ਹਾਂ ਦੇ ਠਾਠ-ਬਾਠ ਨੇ ਬਾਦਸ਼ਾਹਾਂ ਅਤੇ ਮੁਗਲਾਂ ਨੂੰ ਪਿਛਾੜ ਕੇ ਰੱਖ ਦਿੱਤਾ ਹੈ, ਜਦੋਂਕਿ ਦੇਸ਼ ਦੇ ਲੱਖਾਂ ਲੋਕ ਬੇਘਰ ਹਨ। ਉਨ੍ਹਾਂ ਲਿਖਿਆ ਹੈ ਕਿ ਦੇਸ਼ ਭਰ ਵਿੱਚ ਲੱਖਾਂ ਲੋਕ ਗੰਦੀ ਤੇ ਭੁੱਖਮਰੀ ਦਾ ਸ਼ਿਕਾਰ ਹਨ ਪਰ ਭਾਰਤੀ ਸਨਅਤਕਾਰ ਰਾਜਿਆਂ ਮਹਾਰਾਜਿਆਂ ਤੋਂ ਵੀ ਵੱਧ ਸ਼ਾਨਦਾਰ ਜ਼ਿੰਦਗੀ ਦਾ ਜੀ ਰਹੇ ਹਨ।
ਪੜ੍ਹੋ ਇਹ ਵੀ ਖਬਰ - ਨਵੇਂ ਖੇਤੀ ਕਾਨੂੰਨਾਂ ਦਾ ਕਮਾਲ, ਮਹਾਰਾਸ਼ਟਰ ਦੇ ਇਸ ਕਿਸਾਨ ਨੂੰ ਮਿਲਿਆ 4 ਮਹੀਨੇ ਦਾ ਬਕਾਇਆ ਪੈਸਾ