ਦੱਖਣ-ਪੱਛਮੀ ਤੁਰਕੀ ''ਚ ਆਇਆ ਸ਼ਕਤੀਸ਼ਾਲੀ ਭੂਚਾਲ
Thursday, Aug 08, 2019 - 09:11 PM (IST)

ਇਸਤਾਨਬੁਲ - ਦੱਖਣ-ਪੱਛਮੀ ਤੁਰਕੀ 'ਚ ਵੀਰਵਾਰ ਨੂੰ 5.8 ਤੀਬਰਤਾ ਦਾ ਭੂਚਾਲ ਆਇਆ, ਜਿਸ 'ਚ ਕਈ ਇਮਾਰਤਾਂ ਤਬਾਹ ਹੋਣ ਦੀ ਖਬਰ ਮਿਲੀ ਹੈ ਪਰ ਕੋਈ ਗੰਭੀਰ ਨੁਕਸਾਨ ਨਹੀਂ ਪਹੁੰਚਿਆ। ਯੂ. ਐੱਸ. ਜਿਓਲਾਜ਼ਿਕਲ ਸਟੱਡੀਜ਼ ਇੰਸਟੀਚਿਊਟ ਨੇ ਇਹ ਜਾਣਕਾਰੀ ਦਿੱਤੀ।
ਤੁਰਕੀ ਦੀਆਂ ਐਮਰਜੰਸੀ ਸੇਵਾਵਾਂ ਮੁਤਾਬਕ ਡੇਨਿਜਲੀ ਸੂਬੇ 'ਚ ਬੋਜ਼ਕਰਟ ਸ਼ਹਿਰ ਕੋਲ 11:25 ਵਜੇ ਇਹ ਭੂਚਾਲ ਆਇਆ, ਜਿਸ ਦਾ ਕੇਂਦਰ ਲਗਭਗ 7 ਕਿਲੋਮੀਟਰ ਦੀ ਡੂੰਘਾਈ 'ਚ ਸਥਿਤ ਸੀ। ਬੋਜ਼ਕਰਟ ਦੇ ਮੇਅਰ ਬਿਰਸੇਨ ਸੇਲਿਕ ਨੇ ਇਕ ਟੀ. ਵੀ. ਚੈਨਲ ਐੱਨ. ਟੀ. ਵੀ. ਨੂੰ ਦੱਸਿਆ ਕਿ ਕੁਝ ਮਕਾਨਾਂ ਦੀਆਂ ਛੱਤਾਂ ਅਤੇ ਕਈਆਂ ਦੇ ਮਕਾਨ ਢਹਿ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਘਟਨਾ 'ਚ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ।