ਪਾਕਿਸਤਾਨ 'ਚ ਈਸ਼ਨਿੰਦਾ ਦੇ ਇਕ ਮੁਲਜ਼ਮ ਨੂੰ ਲੋਕਾਂ ਦੀ ਭੀੜ ਨੇ ਪੁਲਸ ਸਟੇਸ਼ਨ 'ਚੋਂ ਕੱਢ ਕੇ ਮਾਰਿਆ

Saturday, Feb 11, 2023 - 06:22 PM (IST)

ਪਾਕਿਸਤਾਨ 'ਚ ਈਸ਼ਨਿੰਦਾ ਦੇ ਇਕ ਮੁਲਜ਼ਮ ਨੂੰ ਲੋਕਾਂ ਦੀ ਭੀੜ ਨੇ ਪੁਲਸ ਸਟੇਸ਼ਨ 'ਚੋਂ ਕੱਢ ਕੇ ਮਾਰਿਆ

ਗੁਰਦਾਸਪੁਰ/ਨਨਕਾਣਾ ਸਾਹਿਬ (ਵਿਨੋਦ)- ਪਾਕਿਸਤਾਨ ਦੇ ਸੂਬਾ ਪੰਜਾਬ ’ਚ ਇਤਿਹਾਸਿਕ ਤੇ ਧਾਰਮਿਕ ਸ਼ਹਿਰ ਨਨਕਾਣਾ ਸਾਹਿਬ ’ਚ ਅੱਜ ਸ਼ਨੀਵਾਰ ਨੂੰ ਇਕ ਘਟਨਾ ’ਚ ਈਸ਼ਨਿੰਦਾ ਦੇ ਦੋਸ਼ ’ਚ ਪੁਲਸ ਸਟੇਸ਼ਨ ’ਚ ਬੰਦ ਇਕ ਵਿਅਕਤੀ ਨੂੰ ਲੋਕਾਂ ਦੀ ਭੀੜ ਨੇ ਪੁਲਸ ਸਟੇਸ਼ਨ ਤੋਂ ਜ਼ਬਰਦਸਤੀ ਕੱਢ ਕੇ ਉਸ ਦੀ ਹੱਤਿਆ ਕਰ ਦਿੱਤੀ ਅਤੇ ਲਾਸ਼ ਨੂੰ ਘਸੀਟ ਕੇ ਸੜਕ ’ਤੇ ਲੈ ਆਏ।

ਇਹ ਵੀ ਪੜ੍ਹੋ- ਵਿਦਿਆਰਥੀਆਂ ਦੇ ਬਸਤੇ 'ਚ ਪੁੱਜੀ ਸ਼ਰਾਬ, DEO ਦਾ ਹੁਕਮ- ਬੈਗ ਤੇ ਬੋਤਲਾਂ ਕਰੋ ਚੈੱਕ

ਸੂਤਰਾਂ ਅਨੁਸਾਰ ਨਨਕਾਣਾ ਸਾਹਿਬ ਸ਼ਹਿਰ ਦੇ ਬਾਹਬਰਟਨ ਪੁਲਸ ਨੇ ਇਕ ਵਿਅਕਤੀ ਨੂੰ ਕੁਰਾਨ ਦਾ ਅਪਮਾਨ ਕਰਨ ਦੇ ਦੋਸ਼ ’ਚ ਈਸ਼ਨਿੰਦਾ ਕਾਨੂੰਨ ਅਧੀਨ ਫੜ ਰੱਖਿਆ ਸੀ। ਅੱਜ ਅਚਾਨਕ ਪੁਲਸ ਸਟੇਸ਼ਨ ਦੇ ਬਾਹਰ ਭੀੜ ਇਕੱਠੀ ਹੋ ਗਈ ਅਤੇ ਮੁਲਜ਼ਮ ਨੂੰ ਉਨ੍ਹਾਂ ਦੇ ਹਵਾਲੇ ਕਰਨ ਦੀ ਮੰਗ ਕਰਨ ਲੱਗੀ। ਇਸ ਦੌਰਾਨ ਲੋਕਾਂ ਦੀ ਭੀੜ ਪੁਲਸ ਸਟੇਸ਼ਨ ਦਾ ਗੇਟ ਖੋਲ ਕੇ ਅੰਦਰ ਚੱਲ ਗਈ ਅਤੇ ਮੁਲਜ਼ਮ ਨੂੰ ਪੁਲਸ ਸਟੇਸ਼ਨ ’ਚ ਹੀ ਪੁਲਸ ਕਰਮਚਾਰੀਆਂ ਦੇ ਸਾਹਮਣੇ ਕੁੱਟ-ਕੁੱਟ ਕੇ ਮਾਰ ਦਿੱਤਾ। 

ਇਹ ਵੀ ਪੜ੍ਹੋ- ਰੇਲ ਯਾਤਰੀਆਂ ਲਈ ਅਹਿਮ ਖ਼ਬਰ, ਪੰਜਾਬ ਦੇ ਇਨ੍ਹਾਂ ਰੇਲਵੇ ਸਟੇਸ਼ਨਾਂ 'ਤੇ 6 ਦਿਨ ਨਹੀਂ ਰੁਕਣੀਆਂ ਰੇਲਾਂ

ਉਸ ਦੇ ਬਾਅਦ ਲੋਕਾਂ ਦੀ ਭੀੜ ਮ੍ਰਿਤਕ ਦੀ ਲਾਸ਼ ਨੂੰ ਘਸੀਟ ਕੇ ਸੜਕ ’ਤੇ ਲੈ ਆਈ ਅਤੇ ਲਾਸ਼ ’ਤੇ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ। ਇਸ ਸਬੰਧੀ ਸ਼ੋਸਲ ਮੀਡੀਆ ਤੇ ਵਾਇਰਲ ਵੀਡਿਓ ਤੋਂ ਪੁਲਸ ਅਧਿਕਾਰੀ ਹਰਕਤ ’ਚ ਆਏ ਅਤੇ ਉਨ੍ਹਾਂ ਨੇ ਅਜੇ ਪੁਲਸ ਸਟੇਸ਼ਨ ਦੇ ਇੰਚਾਰਜ਼ ਡੀ.ਐੱਸ.ਪੀ ਮਨੋਜ ਵਾਰਕ ਅਤੇ ਪੁਲਸ ਸਟੇਸ਼ਨ ਇੰਚਾਰਜ਼ ਫਿਰੋਜ਼ ਭੱਟੀ ਨੂੰ ਮੁਅੱਤਲ ਕਰ ਦਿੱਤਾ ਹੈ। 

ਇਹ ਵੀ ਪੜ੍ਹੋ- ਗੱਡੀ ਨਾਲ ਬੰਦ ਕੀਤਾ ਸੀ ਨਵੀਂ ਬਣ ਰਹੀ ਗਲੀ ਦਾ ਰਸਤਾ, ਤੈਸ਼ 'ਚ ਆਏ ਨੌਜਵਾਨਾਂ ਨੇ ਦਾਗੇ ਫ਼ਾਇਰ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


author

Shivani Bassan

Content Editor

Related News