ਉੱਡਦੇ ਜਹਾਜ਼ ''ਚ ਲੱਗੀ ਅੱਗ, ਪਾਇਲਟ ਨੇ ਸੂਝ-ਬੂਝ ਨਾਲ ਬਚਾਈ 74 ਯਾਤਰੀਆਂ ਦੀ ਜਾਨ
Tuesday, Feb 20, 2024 - 02:57 PM (IST)
ਟੋਰਾਂਟੋ (ਭਾਸ਼ਾ)- ਟੋਰਾਂਟੋ ਤੋਂ ਨਿਊਯਾਰਕ ਸਿਟੀ ਜਾ ਰਹੇ ਜਹਾਜ਼ ਨੂੰ ਉਸ ਸਮੇਂ ਵਾਪਸ ਪਰਤਣਾ ਪਿਆ, ਜਦੋਂ ਜਹਾਜ਼ ਦੇ ਕਾਕਪਿਟ ਵਿਚੋਂ ਕੁੱਝ ਸੜਨ ਵਰਗੀ ਬਦਬੂ ਆਉਣ ਲੱਗੀ ਅਤੇ ਅੱਗ ਦੀਆਂ ਲਪਟਾਂ ਨਿਕਲਦੀਆਂ ਦੇਖੀਆਂ ਗਈਆਂ। ਕੈਨੇਡਾ ਦੇ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਨੇ ਦੱਸਿਆ ਕਿ ਐਂਡੇਵਰ ਏਅਰ ਦੀ ਫਲਾਈਟ ਨੰਬਰ 48263 ਨੇ 3 ਫਰਵਰੀ ਦੀ ਸਵੇਰ ਨੂੰ ਟੋਰਾਂਟੋ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਨਿਊਯਾਰਕ ਦੇ ਜੇ.ਐੱਫ.ਕੇ. ਹਵਾਈ ਅੱਡੇ ਲਈ ਉਡਾਣ ਭਰੀ ਸੀ ਪਰ ਉਸ ਦੌਰਾਨ ਜਹਾਜ਼ ਦੇ ਚਾਲਕ ਦਲ ਨੇ ਐਮਰਜੈਂਸੀ ਸਥਿਤੀ ਦਾ ਐਲਾਨ ਕੀਤਾ। ਸੁਰੱਖਿਆ ਬੋਰਡ ਨੇ ਕਿਹਾ ਕਿ 2 ਇੰਜਣ ਵਾਲੇ ਬੰਬਾਰਡੀਅਰ ਜਹਾਜ਼ ਦਾ ਚਾਲਕ ਦਲ ਜਦੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਬਦਬੂ ਕਿੱਥੋਂ ਆ ਰਹੀ ਹੈ, ਉਦੋਂ ਕੈਪਟਨ ਵਾਲੇ ਪਾਸੇ ਲੱਗੇ ਵਿੰਡਸ਼ੀਲਡ ਹੀਟਰ ਕੰਟਰੋਲ ਯੂਨਿਟ ਵਿਚੋਂ ਚੰਗਿਆੜੀਆਂ ਅਤੇ ਅੱਗ ਦੀਆਂ ਲਪਟਾਂ ਨਿਕਲਦੀਆਂ ਦਿਖੀਆਂ।
ਉਨ੍ਹਾਂ ਨੇ ਤੁਰੰਤ ਆਕਸੀਜਨ ਮਾਸਕ ਲਗਾਏ ਅਤੇ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਜਹਾਜ਼ ਨੂੰ ਵਾਪਸ ਟੋਰਾਂਟੋ ਲੈ ਕੇ ਆਉਣ ਦੀ ਇਜਾਜ਼ਤ ਮੰਗੀ। ਜਹਾਜ਼ ਬਿਨਾਂ ਕਿਸੇ ਨੁਕਸਾਨ ਦੇ ਹਵਾਈ ਅੱਡੇ 'ਤੇ ਸੁਰੱਖਿਅਤ ਉਤਰ ਗਿਆ। ਸੁਰੱਖਿਆ ਬੋਰਡ ਨੇ ਦੱਸਿਆ ਕਿ ਜਦੋਂ ਜਹਾਜ਼ ਦੇ ਕਰੂ ਨੇ ਵਿੰਡਸ਼ੀਲਡ ਹੀਟਰ ਨੂੰ ਬੰਦ ਕਰ ਦਿੱਤਾਂ ਤਾਂ ਉਸ ਵਿਚੋਂ ਚੰਗਿਆੜੀਆਂ ਅਤੇ ਅੱਗ ਦੀਆਂ ਲਪਟਾਂ ਨਿਕਲੀਆਂ ਬੰਦ ਹੋ ਗਈਆਂ। ਜਹਾਜ਼ ਵਿਚ 74 ਲੋਕ ਸਵਾਰ ਸਨ। ਹਾਲਾਂਕਿ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਐਂਡੇਵਰ ਏਅਰ ਦੀ ਮਾਲਕੀ ਵਾਲੀ ਡੈਲਟਾ ਏਅਰ ਲਾਈਨਜ਼ ਦੇ ਬੁਲਾਰੇ ਨੇ ਸੋਮਵਾਰ ਨੂੰ ਕਿਹਾ ਕਿ ਟੈਕਨੀਸ਼ੀਅਨਾਂ ਨੇ ਬਾਅਦ ਵਿਚ ਜਹਾਜ਼ ਦੀ ਵਿੰਡਸ਼ੀਲਡ ਅਤੇ ਵਿੰਡਸ਼ੀਲਡ ਹੀਟਿੰਗ ਯੂਨਿਟ ਨੂੰ ਬਦਲ ਦਿੱਤਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।