ਬੱਚਿਆਂ ਦੇ ਖੇਡ ਮੈਦਾਨ ''ਚ ਕੱਚ ਦੀ ਬੋਤਲ ਸੁੱਟਣੀ ਨੌਜਵਾਨ ਨੂੰ ਪਈ ਭਾਰੀ, ਮਿਲੀ ਦਰਦਨਾਕ ਸਜ਼ਾ
Sunday, Nov 13, 2016 - 03:53 PM (IST)

ਬ੍ਰਿਸਬੇਨ— ਬ੍ਰਿਸਬੇਨ ਦੇ ਇਲਾਕੇ ਗੋਲਡ ਕੋਸਟ ''ਚ ਇੱਕ ਬਹੁਤ ਹੀ ਅਜੀਬ ਮਾਮਲਾ ਦੇਖਣ ਨੂੰ ਮਿਲਿਆ। ਇੱਥੇ ਇੱਕ 14 ਨਾਬਾਲਗ ਲੜਕੇ ਵਲੋਂ ਇੱਕ 19 ਸਾਲਾ ਨੌਜਵਾਨ ਦੀ ਗਰਦਨ ''ਤੇ ਕੱਚ ਦੀ ਬੋਤਲ ਮਾਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਗਿਆ। ਘਟਨਾ ਦੀ ਵਜ੍ਹਾ ਨੌਜਵਾਨ ਵਲੋਂ ਬੱਚਿਆਂ ਦੇ ਖੇਡ ਮੈਦਾਨ ''ਚ ਕੱਚ ਦੀ ਬੋਤਲ ਨੂੰ ਸੁੱਟਣਾ ਦੱਸਿਆ ਜਾ ਰਿਹਾ ਹੈ।
ਜਾਣਕਾਰੀ ਮੁਤਾਬਕ ਸ਼ਨੀਵਾਰ ਰਾਤ ਨੂੰ ਉਕਤ 19 ਸਾਲਾ ਲੜਕੇ ਨੇ ਪਾਲਮ ਬੀਚ ਦੇ ਨੇੜੇ ਇੱਕ ਖੇਡ ਦੇ ਮੈਦਾਨ ''ਚ ਕੱਚ ਦੀ ਬੋਤਲ ਸੁੱਟ ਦਿੱਤੀ। ਇਸ ਦੌਰਾਨ ਜਦੋਂ ਨਾਬਾਲਗ ਲੜਕੇ ਨੇ ਉਕਤ ਨੌਜਵਾਨ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਦੋਹਾਂ ਵਿਚਾਲੇ ਝਗੜਾ ਹੋ ਗਿਆ। ਇਸ ਦੌਰਾਨ 19 ਸਾਲਾ ਲੜਕੇ ਨੇ ਨਾਬਾਲਗ ਦੇ ਮੂੰਹ ਮੁੱਕਾ ਮਾਰ ਦਿੱਤਾ, ਜਿਸ ਤੋਂ ਬਾਅਦ ਗੁੱਸੇ ''ਚ ਆਏ ਨਾਬਾਲਗ ਨੇ ਕੱਚ ਦੀ ਬੋਤਲ ਦਾ ਟੁੱਟਾ ਹੋਇਆ ਅਗਲਾ ਹਿੱਸਾ ਉਸ ਦੀ ਗਰਦਨ ''ਤੇ ਮਾਰ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ''ਤੇ ਪਹੁੰਚੇ ਪੁਲਸ ਅਧਿਕਾਰੀਆਂ ਨੇ ਜ਼ਖ਼ਮੀ ਨੌਜਵਾਨ ਨੂੰ ਹਸਪਤਾਲ ''ਚ ਭਰਤੀ ਕਰਾਇਆ, ਜਿੱਥੇ ਕਿ ਉਸ ਦਾ ਇਲਾਜ ਚੱਲ ਰਿਹਾ ਹੈ। ਉੱਧਰ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ 14 ਸਾਲਾ ਲੜਕਾ ਮੌਕੇ ਤੋਂ ਫਰਾਰ ਹੋ ਗਿਆ ਅਤੇ ਉਸ ਦੀ ਭਾਲ ਪੁਲਸ ਵਲੋਂ ਵੱਡੇ ਪੱਧਰ ''ਤੇ ਕੀਤੀ ਜਾ ਰਹੀ ਹੈ।