ਅਮਰੀਕਾ ਦੇ ਇਕ ਰੇਸਤਰਾਂ ’ਚ ਵੱਡਾ ਹਾਦਸਾ, 2 ਲੋਕਾਂ ਦੀ ਮੌਤ
Tuesday, Sep 03, 2024 - 11:39 AM (IST)
ਸੇਂਟ ਲੂਇਸ ਪਾਰਕ - ਐਕਸਪ੍ਰੈੱਸ ਵਾਇਰ ਦੀ ਰਿਪੋਰਟ ਮੁਤਾਬਕ, ਮਿਨੀਐਪੋਲਿਸ ਦੇ ਉਪਨਗਰ ’ਚ ਐਤਵਾਰ ਨੂੰ ਇਕ ਕਾਰ ਇਕ ਰੈਸਟੋਰੈਂਟ ਕੰਪਲੈਕਸ ’ਚ ਦਾਖਲ ਹੋ ਗਈ ਜਿਸ ਨਾਲ ਉੱਥੇ ਜਸ਼ਨ ਮਨਾਉਂਦੇ ਮੈਡੀਕਲ ਮੁਲਾਜ਼ਮਾਂ ’ਚੋਂ 2 ਦੀ ਮੌਤ ਹੋ ਗਈ ਅਤੇ 4 ਹੋਰ ਜਖਮੀ ਹੋ ਗਏ। ਇਹ ਜਾਣਕਾਰੀ ਪੁਲਸ ਅਤੇ ਹਸਪਤਾਲ ਦੇ ਅਧਿਕਾਰੀਆਂ ਨੇ ਦਿੱਤੀ। ਮਿਲੀ ਜਾਣਕਾਰੀ ਅਨੁਸਾਰ ਪੁਲਸ ਨੇ ਕਿਹਾ ਕਿ ਨਿਗਰਾਨੀ ਫੁਟੇਜ ’ਚ ਮਿਨੀਐਪੋਲਿਸ ਦੇ ਪੱਛਮ ’ਚ ਸਥਿਤ ਸ਼ਹਿਰ ਸੇਂਟ ਲੂਇਸ ਪਾਰਕ ਦੇ 'ਪਾਰਕ ਟੈਵਰਨ' ਦੇ ਬਾਹਰ ਇਕ ਵਿਅਕਤੀ ਨੂੰ ਗੱਡੀ ਲਿਆਉਂਦੇ ਹੋਏ ਦਿਖਾਇਆ ਗਿਆ ਜਿਸ ਦੇ ਨਾਂ ਦਾ ਖੁਲਾਸਾ ਪੁਲਸ ਨੇ ਅਜੇ ਤੱਕ ਨਹੀਂ ਕੀਤਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਸੁਪਰੀਮ ਕੋਰਟ ਨੇ ਦੇਸ਼ 'ਚ 'ਐਕਸ' 'ਤੇ ਪਾਬੰਦੀ ਲਗਾਉਣ ਦੇ ਫ਼ੈਸਲੇ ਨੂੰ ਸਰਬਸੰਮਤੀ ਨਾਲ ਬਰਕਰਾਰ ਰੱਖਿਆ
ਫੁਟੇਜ ’ਚ ਐਤਵਾਰ ਦੀ ਸ਼ਾਮ ਉਹ ਵਿਅਕਤੀ ਰੈਸਟੋਰੈਂਟ ਦੀ ਪਾਰਕਿੰਗ ’ਚ ਦਾਖਲ ਹੁੰਦਾ ਦਿਖਾਈ ਦਿੱਤਾ ਪਰ ਅੰਦਰ ਨਹੀਂ ਗਿਆ। ਉਸ ਨੇ ਵਾਹਨ ਨੂੰ ਪਾਰਕ ਕਰਨ ਦੀ ਕੋਸ਼ਿਸ਼ ਕੀਤੀ, ਫਿਰ ਗੱਡੀ ਨੂੰ ਬਾਹਰ ਖੁਲ੍ਹੇ ’ਚ ਲੈ ਗਿਆ। ਡਰਾਈਵਰ ਨੂੰ ਵਾਹਨ ਰਾਹੀਂ ਲੋਕਾਂ ਦੀ ਜ਼ਿੰਦਗੀਆਂ ਲੈਣ ਦੇ ਦੋਸ਼ ’ਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਫਿਲਹਾਲ ਪੁਲਸ ਨੇ ਸੰਭਾਵਤ ਮਕਸਦ ਬਾਰੇ ਕੋਈ ਵਧੀਕ ਜਾਣਕਾਰੀ ਨਹੀਂ ਦਿੱਤੀ। ਸੇਂਟ ਲੂਇਸ ਪਾਰਕ ਸਥਿਤ ਮੇਥੋਡਿਸਟ ਹਸਪਤਾਲ ਦੇ ਬੁਲਾਰੇ ਐਨੇਲਿਸ ਹੈਟਕੈਂਪ ਨੇ ਇਕ ਲਿਖਤੀ ਬਿਆਨ ’ਚ ਕਿਹਾ ਕਿ ਮਰਨ ਵਾਲੇ ’ਚੋਂ ਇਕ ਅਤੇ ਜ਼ਖਮੀ ਹੋਏ ਚਾਰ ਲੋਕ ਹਸਪਤਾਲ ’ਚ ਕੰਮ ਕਰਦੇ ਸਨ। ਬਿਆਨ ’ਚ ਕਿਹਾ ਗਿਆ ਕਿ ਜ਼ਖਮੀ ਹੋਏ 4 ਲੋਕ ਹਸਪਤਾਲ ਦੇ ਮੁਲਾਜ਼ਮ ਨਰਸ ਹਨ।
ਪੜ੍ਹੋ ਇਹ ਅਹਿਮ ਖ਼ਬਰ-ਪੌਪ ਗਰੁੱਪ ਨੇ ਡੋਨਾਲਡ ਟਰੰਪ ਨੂੰ ਚੋਣਾਂ ’ਚ ਆਪਣੇ ਗੀਤਾਂ ਦੀ ਵਰਤੋਂ ਕਰਨ ’ਤੇ ਲਾਈ ਰੋਕ
ਮੇਥੋਡਿਸਟ ਹਸਪਤਾਲ ’ਚ ਕੰਮ ਕਰਨ ਵਾਲੇ ਡਾ. ਥਾਮਸ ਸਟਾਰਕ ਨੇ ਦੱਸਿਆ ਕਿ ਸਹਿ-ਮੁਲਾਜ਼ਮ ਦੀ ਇਕ ਟੀਮ ਨੇ ਐਤਵਾਰ ਰਾਤ ਨੂੰ ਹਸਪਤਾਲ ਦੇ ਕੋਲ ਸਥਿਤ ਪਾਰਕ ਟੈਵਰਨ ’ਚ ਇਕ ਨਰਸ ਦੇ ਨਾਲ ਜਸ਼ਨ ਮਨਾਉਣ ਲਈ ਗਏ ਸਨ। ਸੂਤਰਾਂ ਦੀ ਮੰਨੀਏ ਤਾਂ ਨਰਸ ਆਪਣੀ ਆਪਣੀ ਨੌਕਰੀ ਛੱਡ ਕੇ ਨਵੀਂ ਨੌਕਰੀ 'ਤੇ ਜਾਣ ਵਾਲੀ ਸੀ। ਖਬਰਾਂ ਦੇ ਅਨੁਸਾਰ, ਇਕ ਗਵਾਹ ਨੇ ਦੱਸਿਆ ਕਿ ਡਰਾਈਵਰ ਨੇ ਆਪਣੇ ਵਾਹਨ ਦੇ ਪਿਛਲੇ ਹਿੱਸੇ ਨਾਲ ਟੱਕਰ ਮਾਰੀ ਅਤੇ ਸਿੱਧਾ ਕੈਂਪਸ ’ਚ ਮੌਜੂਦ ਲਗਭਗ 30 ਲੋਕਾਂ ਦੀ ਭੀੜ ’ਚ ਚਲਾ ਗਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOSs:- https://itune.apple.com/in/app/id53832 3711?mt=8