ਸਮੁੰਦਰੀ ਜਹਾਜ਼ ਦੇ ਹੇਠਲੇ ਹਿੱਸੇ 'ਚ ਲੁਕ ਕੇ ਤੈਅ ਕੀਤਾ 3200 ਕਿਲੋਮੀਟਰ ਦਾ ਸਫਰ, ਹੋਇਆ ਬੁਰਾ ਹਾਲ

Friday, Dec 02, 2022 - 11:42 AM (IST)

ਸਮੁੰਦਰੀ ਜਹਾਜ਼ ਦੇ ਹੇਠਲੇ ਹਿੱਸੇ 'ਚ ਲੁਕ ਕੇ ਤੈਅ ਕੀਤਾ 3200 ਕਿਲੋਮੀਟਰ ਦਾ ਸਫਰ, ਹੋਇਆ ਬੁਰਾ ਹਾਲ

ਅਬੁਜਾ (ਬਿਊਰੋ): ਸਮੁੰਦਰੀ ਜਹਾਜ਼ ਦੇ ਹੇਠਲੇ ਹਿੱਸੇ ਦੇ 'Rudder' 'ਚ ਬੈਠ ਕੇ ਤਿੰਨ ਲੋਕਾਂ ਨੇ 11 ਦਿਨਾਂ ਦੇ ਅੰਦਰ 3200 ਕਿਲੋਮੀਟਰ ਦਾ ਖ਼ਤਰਨਾਕ ਸਫਰ ਤੈਅ ਕੀਤਾ। ਜਹਾਜ਼ ਦੇ ਜਿਸ 'ਰੁਡਰ' 'ਤੇ ਤਿੰਨੇ ਲੋਕ ਬੈਠੇ ਸਨ, ਉਸ ਤੋਂ ਕੁਝ ਇੰਚ ਦੂਰ ਸਮੁੰਦਰ ਦੀਆਂ ਲਹਿਰਾਂ ਸਨ। ਇਨ੍ਹਾਂ ਤਿੰਨੋਂ ਬਿਨਾਂ ਟਿਕਟ ਦੇ ਯਾਤਰੀਆਂ ਨੇ ਨਾਈਜੀਰੀਆ ਤੋਂ ਕੈਨਰੀ ਆਈਲੈਂਡ ਤੱਕ ਦਾ ਸਫਰ ਤੈਅ ਕੀਤਾ।

ਜਾਣਕਾਰੀ ਮੁਤਾਬਕ ਤੇਲ ਟੈਂਕਰ ਜਹਾਜ਼ ਅਲੀਥਨੀ II ਦੇ 'ਰੁਡਰ' 'ਤੇ ਬੈਠ ਕੇ ਤਿੰਨ ਲੋਕਾਂ ਨੇ ਯਾਤਰਾ ਕੀਤੀ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਰੂਡਰ ਕਿਸੇ ਵੀ ਜਹਾਜ਼ ਨੂੰ ਦਿਸ਼ਾ ਦੇਣ ਵਿਚ ਮਦਦਗਾਰ ਹੁੰਦਾ ਹੈ। ਇਹ ਹਿੱਸਾ ਜਹਾਜ਼ ਦੇ ਹੇਠਲੇ ਪਾਸੇ ਅਤੇ ਪਾਣੀ ਨੂੰ ਛੂੰਹਦਾ ਹੋਇਆ ਜਾਂਦਾ ਹੈ। ਸਪੈਨਿਸ਼ ਕੋਸਟ ਗਾਰਡ ਨੇ ਸੋਮਵਾਰ ਨੂੰ ਤਿੰਨੋਂ ਬੇਟਿਕਟ ਲੋਕਾਂ ਦੀ ਫੋਟੋ ਸਾਂਝੀ ਕੀਤੀ। ਇਸ 'ਚ ਤਿੰਨੋਂ 'ਰੁਡਰ' ਦੇ 'ਤੇ ਬੈਠੇ ਨਜ਼ਰ ਆ ਰਹੇ ਹਨ। ਇਨ੍ਹਾਂ ਲੋਕਾਂ ਦੇ ਪੈਰ ਸਮੁੰਦਰ ਦੀਆਂ ਲਹਿਰਾਂ ਤੋਂ ਕੁਝ ਇੰਚ ਦੂਰ ਹੀ ਦਿਖਾਈ ਦੇ ਰਹੇ ਹਨ।

ਅਧਿਕਾਰੀਆਂ ਨੇ ਦੱਸਿਆ ਕਿ ਇਸ ਖਤਰਨਾਕ ਅਤੇ ਲੰਬੀ ਯਾਤਰਾ ਕਾਰਨ ਤਿੰਨੋਂ ਲੋਕ ਡੀਹਾਈਡ੍ਰੇਸ਼ਨ ਅਤੇ ਹਾਈਪੋਥਰਮੀਆ ਤੋਂ ਪੀੜਤ ਹੋ ਗਏ। ਇਸ ਸਬੰਧੀ ਮਾਈਗ੍ਰੇਸ਼ਨ ਸਲਾਹਕਾਰ ਸੇਮਾ ਸੰਤਾਨਾ ਨੇ ਕਿਹਾ ਕਿ ਅਜਿਹਾ ਪਹਿਲੀ ਅਤੇ ਆਖਰੀ ਵਾਰ ਨਹੀਂ ਹੋਇਆ ਹੈ, ਬਿਨਾਂ ਟਿਕਟ ਸਫਰ ਕਰਨ ਵਾਲੇ ਲੋਕਾਂ ਦੀ ਕਿਸਮਤ ਹਮੇਸ਼ਾ ਉਨ੍ਹਾਂ ਦੇ ਨਾਲ ਨਹੀਂ ਹੁੰਦੀ।ਜਿਸ ਜਹਾਜ਼ ਵਿਚ ਇਹ ਤਿੰਨੇ ਲੋਕ ਆ ਰਹੇ ਸਨ, ਉਹ 17 ਨਵੰਬਰ ਨੂੰ ਨਾਈਜੀਰੀਆ ਦੇ ਲਾਗੋਸ ਸ਼ਹਿਰ ਤੋਂ ਰਵਾਨਾ ਹੋਇਆ ਸੀ। 11 ਦਿਨਾਂ 'ਚ 3200 ਕਿਲੋਮੀਟਰ ਦਾ ਸਫਰ ਤੈਅ ਕਰਨ ਤੋਂ ਬਾਅਦ ਇਹ ਸਪੇਨ ਦੀ ਸਰਹੱਦ 'ਚ ਦਾਖਲ ਹੋਇਆ।

ਪੜ੍ਹੋ ਇਹ ਅਹਿਮ ਖ਼ਬਰ-ਵਜ਼ਨ ਘਟਾਉਣ ਲਈ 'Special Massage' ਕਰਾਉਣੀ ਪਈ ਭਾਰੀ, ਫਟੀ ਔਰਤ ਦੀ ਕਿਡਨੀ!

14 ਸਾਲ ਦੇ ਮੁੰਡ ਨੇ 15 ਦਿਨਾਂ ਤੱਕ ਸਫਰ ਦੌਰਾਨ ਪੀਤਾ ਸਮੁੰਦਰ ਦਾ ਪਾਣੀ

ਸਾਲ 2020 ਵਿੱਚ ਇੱਕ 14 ਸਾਲਾ ਨਾਈਜੀਰੀਅਨ ਮੁੰਡਾ ਵੀ 15 ਦਿਨਾਂ ਦੀ ਯਾਤਰਾ ਤੋਂ ਬਾਅਦ ਇਸੇ ਤਰ੍ਹਾਂ ਲਾਗੋਸ ਤੋਂ ਸਪੇਨ ਆਇਆ ਸੀ। 15 ਦਿਨਾਂ ਦੀ ਯਾਤਰਾ ਦੌਰਾਨ ਉਸਨੇ ਸਮੁੰਦਰ ਦਾ ਪਾਣੀ ਪੀਤਾ ਅਤੇ ਰੁਡਰ ਦੇ ਉੱਪਰਲੇ ਛੇਦ 'ਤੇ ਸੁੱਤਾ। 2020 ਵਿੱਚ ਹੀ 4 ਲੋਕ 10 ਦਿਨਾਂ ਦੀ ਯਾਤਰਾ ਤੋਂ ਬਾਅਦ ਰੁਡਰ ਦੇ ਪਿੱਛੇ ਮੌਜੂਦ ਕਮਰੇ ਵਿੱਚ ਲੁਕ ਕੇ ਸਪੇਨ ਪਹੁੰਚੇ ਸਨ।ਸਪੇਨ ਦੇ ਗ੍ਰਹਿ ਮੰਤਰਾਲੇ ਦੀ ਰਿਪੋਰਟ ਹੈ ਕਿ ਇਸ ਸਾਲ 11,600 ਲੋਕ ਸਮੁੰਦਰੀ ਰਸਤੇ ਰਾਹੀਂ ਕਿਸ਼ਤੀ ਰਾਹੀਂ ਯਾਤਰਾ ਕਰਕੇ ਦੇਸ਼ ਵਿੱਚ ਦਾਖਲ ਹੋਏ ਹਨ। ਇਨ੍ਹਾਂ ਵਿੱਚ ਹਜ਼ਾਰਾਂ ਅਫਰੀਕੀ ਸ਼ਰਨਾਰਥੀ ਸ਼ਾਮਲ ਹਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News