ਰੋਜ਼ਾਨਾ ਖਾਓ ਅਖਰੋਟ ਤੇ ਕਈ ਬੀਮਾਰੀਆਂ ਭਜਾਓ ਦੂਰ

10/20/2019 6:09:16 PM

ਤਿਬੂਰਾਨ— ਜੇਕਰ ਤੁਸੀਂ ਰੋਜ਼ਾਨਾ ਚਾਰ ਅਖਰੋਟ ਖਾਂਦੇ ਹੋ ਤਾਂ ਕਈ ਬੀਮਾਰੀਆਂ ਤੋਂ ਬਚ ਸਕਦੇ ਹੋ। ਦੁਨੀਆ ਦੇ 11 ਦੇਸ਼ਾਂ ਦੀਆਂ 55 ਯੂਨੀਵਰਸਿਟੀਆਂ ਵਲੋਂ ਕੀਤੇ ਗਏ ਅਧਿਐਨਾਂ ਤੇ ਇਨਸਾਨਾਂ 'ਤੇ ਕੀਤੇ ਪ੍ਰੀਖਣ 'ਚ ਸਾਬਿਤ ਹੋਇਆ ਹੈ ਕਿ ਅਖਰੋਟ ਖਾਣ ਨਾਲ ਸਰੀਰ ਲਈ ਜ਼ਰੂਰੀ ਰੇਸ਼ੇ, ਪ੍ਰੋਟੀਨ, ਵਿਟਾਮਿਨ ਤੇ ਮੈਗਨੀਸ਼ੀਅਮ, ਫਾਸਫੋਰਸ ਤੇ ਓਮੇਗਾ-3 ਓਲਫਾ ਨਿਲੋਲੈਨਿਕ ਐਸਿਡ ਸਣੇ ਖਣਿਜ ਪਦਾਰਥਾਂ ਦੀ ਲੋੜੀਂਦੀ ਮਾਤਰਾ ਪੂਰੀ ਹੋਵੇਗੀ।

ਅਧਿਐਨ ਮੁਤਾਬਕ ਰੋਜ਼ਾਨਾ ਚਾਰ ਅਖਰੋਟ ਖਾਮ ਨਾਲ ਕੈਂਸਰ, ਮੋਟਾਪੇ, ਡਾਇਬਟੀਜ਼ ਦੀ ਬੀਮਾਰੀ ਨੂੰ ਦੂਰ ਰੱਖਣ ਦੇ ਨਾਲ ਭਾਰ ਨੂੰ ਕੰਟਰੋਲ ਕਰਨ 'ਚ ਵੀ ਮਦਦ ਮਿਲਦੀ ਹੈ। ਅਖਰੋਟ ਖਾਣ ਨਾਲ ਦਿਮਾਗੀ ਸ਼ਕਤੀ, ਪ੍ਰਜਨਨ ਸਮਰੱਥਾ ਤੇ ਜੀਵਨਸ਼ੈਲੀ ਸਬੰਧੀ ਹੋਰ ਬੀਮਾਰੀਆਂ ਨੂੰ ਵੀ ਦੂਰ ਰੱਖਣ 'ਚ ਮਦਦ ਮਿਲਦੀ ਹੈ। ਕੈਲੀਫੋਰਨੀਆ ਅਖਰੋਟ ਕਮਿਸ਼ਨ ਦੇ ਸਿਹਤ ਰਿਸਰਚ ਸੈਂਟਰ ਦੇ ਨਿਰਦੇਸ਼ਕ ਕੈਰੋਲ ਬਰਗ ਨੇ ਦੱਸਿਆ ਕਿ ਅਖਰੋਟ ਪੋਸ਼ਕ ਤੱਤਾਂ ਦੀ ਊਰਜਾ ਦਾ ਕੇਂਦਰ ਹੈ ਤੇ ਸਿਹਤ ਲਈ ਲੋੜੀਂਦਾ ਹੈ। ਉਨ੍ਹਾਂ ਨੇ ਕਿਹਾ ਕਿ ਦਰੱਖਤਾਂ ਤੋਂ ਮਿਲਣ ਵਾਲੇ 13 ਤਰ੍ਹਾਂ ਦੇ ਮੇਵਿਆਂ 'ਚੋਂ ਸਿਰਫ ਇਕ ਅਖਰੋਟ ਹੀ ਜ਼ਰੂਰੀ ਮਾਤਰਾ 'ਚ ਪੌਦੇ ਤੋਂ ਮਿਲਣ ਵਾਲੇ ਏ.ਐੱਲ.ਏ. ਦੀ ਲੋੜ ਪੂਰੀ ਕਰਦਾ ਹੈ, ਜੋ ਸਰੀਰ ਦੇ ਲਈ ਜ਼ਰੂਰੀ ਫੈਟੀ ਐਸਿਡ ਹੈ।

ਉਨ੍ਹਾਂ ਨੇ ਪੀਟੀਆਈ-ਭਾਸ਼ਾ ਨੂੰ ਕਿਹਾ ਕਿ ਭਾਰਤ 'ਚ ਵੱਡੀ ਆਬਾਦੀ ਸ਼ਾਕਾਹਾਰੀ ਹੈ ਤੇ ਓਮੇਗਾ-3 ਤੇ ਪ੍ਰੋਟੀਨ ਦੀ ਕਮੀ ਨਾਲ ਜੂਝ ਰਹੀ ਹੈ। ਅਜਿਹੇ 'ਚ ਰੋਜ਼ਾਨਾ ਜੇਕਰ ਉਹ ਕੁਝ ਅਖਰੋਟ ਖਾਣ ਤਾਂ ਇਹ ਬਹੁਤ ਸਿਹਤਮੰਦ ਵਿਚਾਰ ਹੋਵੇਗਾ। ਸਲੋਆਨ ਨੇ ਕਿਹਾ ਕਿ ਹਰ ਤਰ੍ਹਾਂ ਦੇ ਮੇਵਿਆਂ ਨੂੰ ਖਾਣ 'ਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਮੋਨੋਸੈਚਿਯੂਰੇਟੇਡ ਫੈਟੀ ਐਸਿਡ ਪੂਰਨ ਹੈ। ਇਸ ਦੇ ਨਾਲ ਹੀ ਅਖਰੋਟ 'ਚ ਓਮੇਗਾ-3 ਫੈਟੀ ਐਸਿਡ ਹੁੰਦਾ ਹੈ ਜੋ ਦਿਲ ਨੂੰ ਸਿਹਤਮੰਦ ਰੱਖਦਾ ਹੈ। ਕਰੀਬ 30 ਗ੍ਰਾਮ ਅਖਰੋਟ 'ਚ 2.5 ਗ੍ਰਾਮ ਏ.ਐੱਲ.ਏ. ਹੁੰਦਾ ਹੈ, ਜੋ ਸਿਹਤ ਦੇ ਲਈ ਜ਼ਰੂਰੀ ਹੁੰਦਾ ਹੈ, ਪਰ ਸਰੀਰ 'ਚ ਇਸ ਦਾ ਉਤਪਾਦਨ ਨਹੀਂ ਹੁੰਦਾ। ਉਨ੍ਹਾਂ ਨੇ ਕਿਹਾ ਕਿ ਅਖਰੋਟ ਭਾਰ ਨੂੰ ਕੰਟਰੋਲ ਕਰਨ, ਡਾਇਬਟੀਜ਼, ਬ੍ਰੈਸਟ ਕੈਂਸਰ, ਪ੍ਰਾਸਟੈਟ ਕੈਂਸਰ ਤੇ ਦਿਲ ਦੀਆਂ ਬੀਮਾਰੀਆਂ ਦੇ ਖਤਰੇ ਨੂੰ ਘੱਟ ਕਰਨ 'ਚ ਮਦਦਗਾਰ ਹੈ।

ਸਲੋਆਨ ਨੇ ਕਿਹਾ ਕਿ ਖਾਣੇ ਦਾ ਸਬੰਧ ਮਨੁੱਖੀ ਪ੍ਰਜਨਨ ਦੀ ਸਮਰੱਥਾ ਨਾਲ ਹੈ। ਜ਼ਿਆਦਾਤਰ ਸਮਾਂ ਔਰਤਾਂ ਦੇ ਭੋਜਨ 'ਤੇ ਹੀ ਧਿਆਨ ਦਿੱਤਾ ਜਾਂਦਾ ਹੈ ਤੇ ਪੁਰਸ਼ਾਂ ਦੇ ਖਾਣ-ਪੀਣ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪਤਾ ਲੱਗਿਆ ਹੈ ਕਿ ਲਗਾਤਾਰ ਅਖਰੋਟ ਖਾਣ ਨਾਲ ਪੁਰਸ਼ਾਂ ਦੀ ਪ੍ਰਜਨਨ ਸਮਰੱਥਾ 'ਚ ਸੁਧਾਰ ਹੁੰਦਾ ਹੈ।


Baljit Singh

Content Editor

Related News