ਬਹੁਤ ਅਮੀਰਾਂ ਦਾ ਸਮੂਹ ਲੋਕਤੰਤਰ ਲਈ ਖ਼ਤਰਾ : ਬਾਈਡੇਨ
Friday, Jan 17, 2025 - 03:11 AM (IST)

ਵਾਸ਼ਿੰਗਟਨ - ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਕਿ ਬਹੁਤ ਅਮੀਰਾਂ ਦਾ ਸਮੂਹ ਲੋਕਤੰਤਰ ਲਈ ਖ਼ਤਰਾ ਹੈ। 20 ਜਨਵਰੀ ਨੂੰ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸੱਤਾ ਸੌਂਪਣ ਦੀ ਤਿਆਰੀ ਕਰਦਿਆਂ ‘ਵ੍ਹਾਈਟ ਹਾਊਸ’ ’ਚ ਓਵਲ ਦਫਤਰ ਤੋਂ ਆਪਣੇ ਸੰਬੋਧਨ ’ਚ ਬਾਈਡੇਨ ਨੇ ਕਿਹਾ ਕਿ ‘ਅੱਜ, ਅਮਰੀਕਾ ’ਚ ਬਹੁਤ ਜ਼ਿਆਦਾ ਪੈਸਾ, ਸ਼ਕਤੀ ਤੇ ਪ੍ਰਭਾਵ ਵਾਲਾ ਇਕ ਸਮੂਹ ਉੱਭਰ ਰਿਹਾ ਹੈ, ਜੋ ਸਾਡੇ ਸਮੁੱਚੇ ਲੋਕਤੰਤਰ, ਸਾਡੇ ਮੌਲਿਕ ਅਧਿਕਾਰਾਂ ਅਤੇ ਆਜ਼ਾਦੀਆਂ ਤੇ ਹਰ ਕਿਸੇ ਲਈ ਅੱਗੇ ਵਧਣ ਦੇ ਨਿਰਪੱਖ ਮੌਕੇ ਨੂੰ ਖ਼ਤਰਾ ਪੈਦਾ ਕਰ ਰਿਹਾ ਹੈ।