ਜਰਮਨੀ ''ਚ ਅਣਪਛਾਤੇ ਹਮਲਾਵਰ ਨੇ ਕੀਤਾ ਚਾਕੂ ਨਾਲ ਹਮਲਾ, 1 ਦੀ ਮੌਤ

07/29/2017 2:02:27 AM

ਬਰਲਿਨ— ਉੱਤਰੀ ਜਰਮਨੀ ਦੇ ਹੈਮਬਰਗ ਸ਼ਹਿਰ ਦੇ ਸੁਪਰ ਮਾਰਕਿਟ 'ਚ ਇਕ ਅਣਪਛਾਤੇ ਹਮਲਾਵਰ ਵੱਲੋਂ ਕੀਤੇ ਗਏ ਚਾਕੂ ਨਾਲ ਹਮਲੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ ਹਨ। ਪੁਲਸ ਨੇ ਦੱਸਿਆ ਕਿ ਹਮਲੇ ਦੇ ਸਬੰਧ 'ਚ ਇਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਪੁਲਸ ਨੇ ਬਾਕੀ ਲੋਕਾਂ ਨੂੰ ਹਾਦਸੇ ਵਾਲੀ ਥਾਂ ਤੋਂ ਦੂਰ ਰਹਿਣ ਲਈ ਕਿਹਾ ਹੈ। ਹੈਮਬਰਗ ਪੁਲਸ ਨੇ ਟਵਿਟ ਕਰ ਕਿਹਾ, ''ਸਾਡੇ ਕੋਲ ਫਿਲਹਾਲ ਕੋਈ ਵੀ ਸਪੱਸ਼ਟ ਸੂਚਨਾ ਨਹੀਂ ਹੈ ਅਤੇ ਹਮਲੇ ਬਾਰੇ ਸੂਚਨਾ ਇਕੱਠੀ ਕੀਤੀ ਜਾ ਰਹੀ ਹੈ।


Related News