ਅਮਰੀਕਾ ''ਚ ਮਹਾਤਮਾ ਗਾਂਧੀ ਦੀ ਕਾਂਸੀ ਦੀ ਮੂਰਤੀ ਦਾ ਹੋਵੇਗਾ ਉਦਘਾਟਨ

Saturday, Oct 09, 2021 - 12:37 AM (IST)

ਅਮਰੀਕਾ ''ਚ ਮਹਾਤਮਾ ਗਾਂਧੀ ਦੀ ਕਾਂਸੀ ਦੀ ਮੂਰਤੀ ਦਾ ਹੋਵੇਗਾ ਉਦਘਾਟਨ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ਦੀ ਸਟੇਟ ਮਿਸੀਸਿਪੀ 'ਚ ਮਹਾਤਮਾ ਗਾਂਧੀ ਦੀ ਕਾਂਸੀ ਦੀ ਮੂਰਤੀ ਦਾ ਉਦਘਾਟਨ ਕੀਤਾ ਜਾਵੇਗਾ। ਇਸ ਮਾਮਲੇ 'ਚ ਇੰਡੀਅਨ ਕੌਂਸਲ ਆਫ ਕਲਚਰਲ ਰਿਲੇਸ਼ਨਜ਼ (ਆਈ.ਸੀ.ਸੀ.ਆਰ.) ਅਤੇ ਭਾਰਤੀ ਕੌਂਸਲੇਟ ਜਨਰਲ ਅਟਲਾਂਟਾ, ਭਾਰਤੀ-ਅਮਰੀਕੀ ਭਾਈਚਾਰੇ ਦੇ ਮੈਂਬਰਾਂ ਦੇ ਨਾਲ ਮਿਲ ਕੇ ਕਲਾਰਕਸਡੇਲ ਦੀ ਕੋਹੋਮਾ ਕਾਉਂਟੀ ਕੋਰਟਹਾਊਸ ਦੇ ਸਾਹਮਣੇ ਵਾਲੇ ਲਾਅਨ 'ਚ ਮਹਾਤਮਾ ਗਾਂਧੀ ਦੀ ਇੱਕ ਵੱਡੀ ਕਾਂਸੀ ਦੀ ਮੂਰਤੀ ਦਾ ਉਦਘਾਟਨ ਕਰਨਗੇ।

ਇਹ ਵੀ ਪੜ੍ਹੋ : ਸਿੱਧੂ ਦੀ ਜ਼ੁਬਾਨ ’ਚੋਂ ਨਿਕਲੀ ‘ਗਾਲ੍ਹ’ ’ਤੇ ਸੂਬੇ ਵਿਚ ਸਿਆਸੀ ਬਵਾਲ !

ਇਹ ਕਾਂਸੀ ਦਾ ਬੁੱਤ, ਜੋ ਕਿ ਆਈ.ਸੀ.ਸੀ.ਆਰ. ਅਤੇ ਅਟਲਾਟਾਂ ਕੌਂਸਲੇਟ ਜਨਰਲ ਵੱਲੋਂ ਕਲਾਰਕਸਡੇਲ ਅਤੇ ਕੋਹੋਮਾ ਕਾਉਂਟੀ ਸ਼ਹਿਰ ਨੂੰ ਇੱਕ ਤੋਹਫਾ ਹੈ, ਨੂੰ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦੇਣ ਲਈ ਸਥਾਪਤ ਕੀਤਾ ਜਾ ਰਿਹਾ ਹੈ। ਇਹ ਮੂਰਤੀ 8 ਅਕਤੂਬਰ ਨੂੰ ਭਾਰਤੀ ਕੌਂਸਲੇਟ ਜਨਰਲ ਸਵਾਤੀ ਕੁਲਕਰਨੀ ਦੁਆਰਾ ਇੱਕ ਸਮਾਰੋਹ ਦੌਰਾਨ ਜਨਤਕ ਕੀਤੀ ਜਾਵੇਗੀ। ਇਸ ਸਮਾਗਮ ਨੂੰ ਚੈਂਬਰ ਆਫ ਕਾਮਰਸ ਅਤੇ ਕੋਹੋਮਾ ਕਾਉਂਟੀ ਦੀ ਆਰਥਿਕ ਵਿਕਾਸ ਅਥਾਰਟੀ ਦੇ ਸਹਿਯੋਗ ਨਾਲ ਕਰੌਸਰੋਡਸ ਇਕਨਾਮਿਕ ਪਾਰਟਨਰਸ਼ਿਪ ਦੁਆਰਾ ਸਪਾਂਸਰ ਕੀਤਾ ਗਿਆ ਹੈ। ਇਸ ਖੇਤਰ 'ਚ ਭਾਰਤੀਆਂ ਦੀ ਬਹੁਗਿਣਤੀ ਹੈ, ਜਿਨਾਂ ਨੇ ਇਸ ਖੇਤਰ ਦੀ ਤਰੱਕੀ 'ਚ ਭਾਰੀ ਯੋਗਦਾਨ ਪਾਇਆ ਹੈ।

ਇਹ ਵੀ ਪੜ੍ਹੋ : ਬ੍ਰਿਟੇਨ ਨੇ ਕੁਝ ਹੋਰ ਦੇਸ਼ਾਂ ਲਈ ਯਾਤਰਾ ਪਾਬੰਦੀ 'ਚ ਦਿੱਤੀ ਢਿੱਲ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


author

Karan Kumar

Content Editor

Related News