ਬਲੋਚਿਸਤਾਨ ਦੇ ਖੁਜ਼ਦਾਰ ਜ਼ਿਲ੍ਹੇ 'ਚ ਬੀਤੇ ਦਿਨ ਹੋਇਆ ਬੰਬ ਧਮਾਕਾ, 2 ਪੁਲਸ ਕਰਮਚਾਰੀਆਂ ਦੀ ਮੌਤ
Sunday, Feb 26, 2023 - 01:37 PM (IST)

ਇਸਲਾਮਾਬਾਦ- ਪਾਕਿਸਤਾਨ ਦੇ ਦੱਖਣ-ਪੱਛਮੀ ਬਲੋਚਿਸਤਾਨ ਸੂਬੇ ਦੇ ਖੁਜ਼ਦਾਰ ਜ਼ਿਲ੍ਹੇ 'ਚ ਬੰਬ ਹਮਲੇ 'ਚ ਘੱਟੋ-ਘੱਟ ਦੋ ਪੁਲਸ ਕਰਮਚਾਰੀ ਮਾਰੇ ਗਏ ਅਤੇ ਦੋ ਜ਼ਖਮੀ ਹੋ ਗਏ। ਖੁਜ਼ਦਾਰ ਪੁਲਸ ਸਟੇਸ਼ਨ ਹਾਊਸ ਅਧਿਕਾਰੀ ਮੁਹੰਮਦ ਜਾਨ ਸਸੋਲੀ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਕੁਝ ਅਣਪਛਾਤੇ ਅੱਤਵਾਦੀਆਂ ਨੇ ਸ਼ਨੀਵਾਰ ਸ਼ਾਮ ਖੁਜ਼ਦਾਰ 'ਚ ਝਲਾਵਾਨ ਕੰਪਲੈਕਸ ਨੇੜੇ ਪੁਲਸ ਦੇ ਵਾਹਨ 'ਤੇ ਬੰਬ ਨਾਲ ਹਮਲਾ ਕੀਤਾ।
ਇਹ ਵੀ ਪੜ੍ਹੋ- ਬਾਬੇ ਨੇ ਪੋਟਲੀ ਸੁੰਘਾ ਕੇ ਔਰਤ ਨਾਲ ਕੀਤਾ ਵੱਡਾ ਕਾਂਡ, ਫ਼ਿਰ ਜੋ ਹੋਇਆ ਸੁਣ ਹੋਵੋਗੇ ਹੈਰਾਨ
ਪੁਲਸ ਅਧਿਕਾਰੀ ਅਨੁਸਾਰ ਦੋ ਪੁਲਸ ਮੁਲਾਜ਼ਮਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਦੋ ਹੋਰ ਜ਼ਖਮੀ ਹੋ ਗਏ। ਉਨ੍ਹਾਂ ਨੂੰ ਖੁਜ਼ਦਾਰ ਦੇ ਸਰਕਾਰੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ।ਅਧਿਕਾਰੀ ਨੇ ਅੱਗੇ ਕਿਹਾ ਕਿ ਸੜਕ ਕਿਨਾਰੇ ਇਕ ਬੰਬ ਲਾਇਆ ਗਿਆ ਸੀ ਅਤੇ ਜਦੋਂ ਵਾਹਨ ਘਟਨਾ ਸਥਾਨ 'ਤੇ ਪਹੁੰਚਿਆ ਤਾਂ ਇਸ ਨੂੰ ਰਿਮੋਟ-ਕੰਟਰੋਲ ਯੰਤਰ ਨਾਲ ਵਿਸਫੋਟ ਕੀਤਾ ਗਿਆ। ਪੁਲਸ ਅਤੇ ਸੁਰੱਖਿਆ ਬਲਾਂ ਨੇ ਇਲਾਕੇ ਦੀ ਘੇਰਾਬੰਦੀ ਕਰ ਕੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਕਿਸੇ ਵੀ ਸਮੂਹ ਨੇ ਹਮਲੇ ਦਾ ਦਾਅਵਾ ਨਹੀਂ ਕੀਤਾ ਹੈ।
ਇਹ ਵੀ ਪੜ੍ਹੋ- ਸੈਸਰਾ ਕਲਾਂ 'ਚ ਵੱਡੀ ਵਾਰਦਾਤ, ਤੇਜ਼ਧਾਰ ਹਥਿਆਰਾਂ ਨਾਲ ਬਜ਼ੁਰਗ ਔਰਤ ਦਾ ਕਤਲ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।